ਜੰਡਿਆਲਾ ਗੁਰੁ, 24 ਅਪ੍ਰੈਲ (ਹਰਿੰਦਰ ਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂੁ ਵਿੱਚ ਧਰਤੀ ਦਿਵਸ ਮੌਕੇ ਤੇ ਸਕੂਲ ਦੇ ਕਿੰਡਰ ਗਾਰਡਨ ਦੇ ਬੱਚਿਆਂ ਨੇ ਆਪਣੇ ਸਰੀਰ ਨੂੰ ਰੁਖਾਂ ਦੇ ਰੂਪ ਵਿੱਚ ਧਾਰਨ ਕਰਕੇ ਇਕ ਰੈਲੀ ਦਾ ਆਯੋਜਨ ਕੀਤਾ ਤੇ ਸੁਨੇਹਾ ਦਿੱਤਾ ਕਿ ਧਰਤੀ ਨੂੰ ਬਚਾਉਣਾ ਹੈ ਤਾਂ ਰੁੱਖ ਲਗਾਓ। ਛੋਟੇ ਛੋਟੇ ਬੱਚੇ ਹੱਥਾਂ ਵਿੱਚ ਪੋਸਟਰ ਲੈ ਕੇ ਇਹ ਹੋਕਾ ਦਿੰਦੇ ਹੋਏ ਕਹਿ ਰਹੇ ਸਨ ਕਿ ਪਾਣੀ ਤੋਂ ਬਿਨਾ ਧਰਤੀ ਬੰਜਰ ਹੋ ਜਾਏਗੀ ।ਪਾਣੀ ਬਚਾਓ, ਧਰਤੀ ਬਚਾਓ। ਤੀਸਰੀ ਜਮਾਤ ਤੋਂ ਬਾਰ੍ਹਵੀਂ ਤੱਕ ਦੇ ਬੱਚਿਆ ਨੇ ਕੋਲਾਜ਼ ਬਣਾ ਕੇ ਧਰਤੀ ਬਚਾਓ ਦਾ ਨਾਹਰਾ ਦਿੱਤਾ । ਇਸ ਮੌਕੇ ਤੇ ਸਕੂਲ ਦੇ ਪਿ੍ਰੰਸੀਪਲ ਸ. ਜਗਜੀਤ ਸਿੰਘ ਰੰਧਾਵਾ, ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪੀ੍ਰਤ ਕੌਰ, ਵਾਇਸ ਪਿ੍ਰੰਸੀਪਲ ਗੁਰਪ੍ਰੀਤ ਕੌਰ ਤੇ ਸਾਰੇ ਸਟਾਫ ਨੇ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਕੋਲਾਜ ਬਣਾਉਣ ਵਿੱਚ 7ਅ, 8ਅ, 9ਭ, 10ਧ ਨੇ ਪਹਿਲਾ ਸਥਾਨ ਹਾਸਲ ਕੀਤਾ।7ਛ, 8ਧ, 9ਛ, 10ਅ ਨੇ ਦੂਜਾ, 7ਧ, 8ਛ, 9ਧ,10ਭ ਨੇ ਤੀਜਾ ਸਥਾਨ ਹਾਸਲ ਕੀਤਾ।ਸੀਨੀਅਰ ਵਰਗ ਵਿੱਚੋਂ ਮਨਜਿੰਦਰ ਕੌਰ ਤੇ ਸੁਪਰੀਤ ਕੌਰ +1 ਕਾਮਰਸ ਨੇ ਪਹਿਲਾ ਹੇਮਨਦੀਪ ਕੌਰ +2 ਸਾਇੰਸ ਨੇ ਦੂਜਾ, ਰੀਆ ਮਲਹੋਤਰਾ +2 ਕਾਮਰਸ ਨੇ ਤੀਜਾ ਸਥਾਨ ਹਾਸਲ ਕੀਤਾ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media