Wednesday, June 17, 2026

ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਪੰਜਾਬੀ ਅਤੇ ਉਰਦੂ ਭਾਸ਼ਾ ਦੇ ਅਧਿਆਪਕਾਂ ਦੀ ਲੋੜ ਬਾਰੇ ਦਿੱਲੀ ਕਮੇਟੀ ਵੱਲੋਂ ਸਰਵੇ ਸ਼ੁਰੂ

Jolly Delhiਨਵੀਂ ਦਿੱਲੀ, 26 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਕੌਮੀ ਵਿੱਦਿਅਕ ਅਦਾਰੇ ਘਟ ਗਿਣਤੀ ਕਮਿਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਦੇ ਸਮੂਹ ਸਕੂਲਾਂ ਵਿਚ ਪੰਜਾਬੀ ਅਤੇ ਉਰਦੂ ਭਾਸ਼ਾ ਦੇ ਅਧਿਆਪਕਾਂ ਦੀ ਲੋੜ ਦਾ ਪਤਾ ਕਰਨ ਵਾਸਤੇ ਸਰਵੇ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਬਾਰੇ ਜਾਨਕਾਰੀ ਦਿੰਦੇ ਹੋਏ ਕਮੇਟੀ ਦੇ ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਦਿੱਲੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪੜਾਉਣ ਵਾਸਤੇ ਲੋੜੀਦੀਆਂ ਅਧਿਆਪਕਾਂ ਦੀ ਭਰਤੀਆਂ ਸਕੂਲਾਂ ਵਿਚ ਨਾ ਕਰਨ ਦੇ ਮਸਲੇ ਬਾਰੇ ਚਲ ਰਹੇ ਇੱਕ ਕੇਸ ਦੀ ਸੁਣਵਾਈ ਕਰਦੇ ਹੋਏ ਕਮਿਸ਼ਨ ਦੇ ਮੈਂਬਰ ਡਾ. ਬਲਤੇਜ਼ ਸਿੰਘ ਮਾਨ ਨੇ ਉਕਤ ਆਦੇਸ਼ ਦਿੱਤਾ ਹੈ। ਜੌਲੀ ਨੇ ਦੱਸਿਆ ਕਿ ਦਿੱਲੀ ਕਮੇਟੀ ਦੀ ਵਕੀਲ ਅਵਨੀਤ ਕੌਰ ਵੱਲੋਂ ਸੁਣਵਾਈ ਦੌਰਾਨ ਪੰਜਾਬੀ ਭਾਸ਼ਾ ਦੇ ਪ੍ਰਸਾਰ ਦੀ ਜਿੰਮੇਵਾਰੀ ਇੱਕ ਸੰਵਿਧਾਨਿਕ ਚੁਣੀ ਹੋਈ ਜਥੇਬੰਦੀ ਦਿੱਲੀ ਕਮੇਟੀ ਦੇ ਹੋਣ ਦੀ ਦਲੀਲ ਦਿੰਦੇ ਹੋਏ ਕਮੇਟੀ ਵੱਲੋਂ ਇਸ ਸਬੰਧੀ ਸਰਵੇ ਕਰਨ ਦੀ ਪੇਸ਼ਕਸ ਕੀਤੀ ਗਈ ਸੀ ਜਿਸਨੂੰ ਕਮਿਸ਼ਨ ਨੇ ਪzzਵਾਨ ਕਰਦੇ ਹੋਏ ਉਕਤ ਸਰਵੇ ਪੰਜਾਬੀ ਭਾਸ਼ਾ ਦੇ ਨਾਲ ਹੀ ਉਰਦੂ ਭਾਸ਼ਾ ਦੇ ਅਧਿਆਪਕਾਂ ਵਾਸਤੇ ਵੀ ਕਰਨ ਦੇ ਆਦੇਸ਼ ਦੇ ਦਿੱਤੇ। ਜੌਲੀ ਨੇ ਦੱਸਿਆ ਕਿ ਕਮੇਟੀ ਵੱਲੋਂ ਉਕਤ ਸਰਵੇ ਆਦੇਸ਼ ਆਉਣ ਦੇ ਤੁਰੰਤ ਬਾਅਦ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 29 ਅਪ੍ਰੈਲ ਤਕ ਇਸ ਸਰਵੇ ਨੂੰ ਦਿੱਲੀ ਦੇ 924 ਸਰਕਾਰੀ ਸਕੂਲਾਂ ਵਿਚ ਪੂਰਾ ਕਰਕੇ ਕਮਿਸ਼ਨ ਦੀ ਅਗਲੀ ਕਾਰਵਾਈ ਦੇ ਲਈ ਜਮਾ ਕਰਵਾ ਦਿੱਤਾ ਜਾਵੇਗਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply