Tuesday, November 24, 2026

ਮੈਡੀਕਲ ਕਾਲਜ ਦਾ ਦਰਜਾ ਚਾਰ ਕਰਮਚਾਰੀ ਡਾਕਟਰ ਵਾਸਤੇ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ ਸੱਗੂ) – ਵਿਜੀਲੈਸ ਬਿਉਰੋ, ਅਮ੍ਰਿਤਸਰ ਨੇ ਗੁਰੂ ਨਾਨਕ ਹਸਪਤਾਲ ਅਮ੍ਰਿਤਸਰ ਦੇ ਦਰਜਾ ਚਾਰ ਕਰਮਚਾਰੀ ਵਿਸ਼ਾਲ ਕੁਮਾਰ ਨੂੰ ਹੱਡੀਆ ਦੀ ਵਾਰਡ ਦੇ ਡਾਕਟਰ ਪ੍ਰਤਾਪ ਸਿੰਘ ਵੇਰਕਾ ਲਈ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਗੁਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਡੱਲੇਕੇ ਤਹਿਸੀਲ ਅਜਨਾਲਾ ਥਾਣਾ ਲੋਪੋਕੇ ਜਿਲ੍ਹਾ ਅਮ੍ਰਿਤਸਰ ਦਾ ਭਰਾ ਰਣਜੀਤ ਸਿੰਘ ਜੋ ਕੇਂਦਰੀ ਜੇਲ੍ਹ ਅਮ੍ਰਿਤਸਰ ਵਿਖੇ ਸਜ਼ਾ ਕੱਟ ਰਿਹਾ ਹੈ, ਆਪਣੇ ਇਲਾਜ ਲਈ ਡਾਕਟਰ ਪ੍ਰਤਾਪ ਸਿੰਘ ਵੇਰਕਾ ਦੀ ਹੱਡੀਆ ਦੀ ਵਾਰਡ ਨੰ: 3 ਵਿੱਚ ਮਿਤੀ 20-4-16 ਨੂੰ ਦਾਖਲ ਹੋਇਆ ਸੀ । ਦਾਖਲ ਕਰਨ ਸਮੇ ਵੀ ਡਾਕਟਰ ਪ੍ਰਤਾਪ ਸਿੰਘ ਵੇਰਕਾ ਨੇ ਸ਼ਿਕਾਇਤਕਰਤਾ ਪਾਸੋ 10000/- ਰੁਪਏ ਬਤੌਰ ਰਿਸ਼ਵਤ ਦਰਜਾ ਚਾਰ ਕਰਮਚਾਰੀ ਵਿਕਾਸ ਰਾਹੀ ਹਾਸਲ ਕੀਤੇ । ਦਾਖਲ ਰਹਿ ਕਰ ਇਲਾਜ ਕਰਾਉਣ ਲਈ 10000 ਰੁਪਏ ਹੋਰ ਰਿਸ਼ਵਤ ਦੀ ਮੰਗ ਕੀਤੀ।ਸ਼ਿਕਾਇਤਕਰਤਾ ਦੀ ਤਰਲਾ ਮਿੰਨਤ ਪਰ 5000 ਰੁਪਏ ਮਿਤੀ 25-4-2016 ਅਤੇ 5000/- ਰੁਪਏ ਮਿਤੀ 29-4-16 ਨੂੰ ਦੋ ਵਾਰ ਕਰਕੇ ਲੈਣ ਲਈ ਮੰਨ ਗਿਆ ।
ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਆਪਣੇ ਭਰਾ ਦੇ ਇਲਾਜ ਲਈ ਹੋਰ ਰਿਸ਼ਵਤ ਨਹੀ ਦੇਣਾ ਚਾਹੁੰਦਾ ਸੀ ਅਤੇ ਉਸ ਨੇ ਇੰਸਪੈਕਟਰ ਜਸਪਿੰਦਰ ਸਿੰਘ ਵਿਜੀਲੈਸ ਬਿਉਰੋ ਰੇਂਜ, ਅੰਮ੍ਰਿਤਸਰ ਪਾਸ ਸ਼ਿਕਾਇਤ ਕੀਤੀ।ਇੰਸਪੈਕਟਰ ਜਸਪਿੰਦਰ ਸਿੰਘ ਨੇ ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਦੇ ਬਿਆਨ ‘ਤੇ ਮੁੱਕਦਮਾ ਨੰ: 10 ਮਿਤੀ 25-4-2016 ਅ/ਧ 7,8 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਂਜ ਅਮ੍ਰਿਤਸਰ ਦਰਜ ਕਰਵਾਇਆ । ਸ੍ਰੀ ਜਸਪਿੰਦਰ ਸਿੰਘ ਇੰਸਪੈਕਟਰ ਪੁਲਿਸ, ਵਿਜੀਲੈਸ ਬਿਉਰੋ ਅਮ੍ਰਿਤਸਰ ਨੇ ਸਮੇਤ ਪੁਲਿਸ ਪਾਰਟੀ ਐਸ ਆਈ ਰਮਨ ਕੁਮਾਰ, ਏਐਸਆਈ ਸੁਰਿੰਦਰ ਕੁਮਾਰ, ਏ ਐਸ ਆਈ ਮਨਜੀਤ ਸਿੰਘ, ਏ ਐਸ ਆਈ ਰਛਪਾਲ ਸਿੰਘ, ਏ ਐਸ ਆਈ ਗੁੁਰਉਪਕਾਰ ਸਿੰਘ ਨੂੰ ਨਾਲ ਲੈ ਕੇ ਦੋਸ਼ੀ ਵਿਕਾਸ ਦਰਜਾ ਚਾਰ ਕਰਮਚਾਰੀ ਨੂੰ ਗੁਰੂ ਨਾਨਕ ਹਸਪਤਾਲ ਅਮ੍ਰਿਤਸਰ ਵਿਖੇ 5000/- ਰੁਪਏ ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਪਾਸੋ ਡਾਕਟਰ ਪ੍ਰਤਾਪ ਸਿੰਘ ਵੇਰਕਾ ਲਈ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਸ੍ਰੀ ਵਿਸ਼ਾਲ ਮਹਿਤਾ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ-3, ਅਮ੍ਰਿਤਸਰ, ਤੇ ਸ੍ਰੀ ਧਰਮਿੰਦਰ ਸਿੰਘ ਐਸ ਡੀ ਉ ਜਲ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ ਰਈਆ, ਅਮ੍ਰਿਤਸਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ ਅਤੇ ਡਾਕਟਰ ਪ੍ਰਤਾਪ ਸਿੰਘ ਵੇਰਕਾ ਡਾਕਟਰ ਵਾਰਡ ਨੰ: 3 ਮੈਡੀਕਲ ਕਾਲਜ/ਹਸਪਤਾਲ ਗੁਰੂ ਨਾਨਕ ਦੇਵ ਹਸਪਤਾਲ, ਅਮ੍ਰਿਤਸਰ ਦੀ ਗ੍ਰਿਫਤਾਰੀ ਅਮਲ ਵਿੱਚ ਲਿਆਦੀ ਗਈ।ਡਾਕਟਰ ਕੇਤਨ ਬਾਲੀਰਾਮ ਪਾਟਿਲ, ਆਈ ਪੀ ਐਸ, ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਣ ਲਈ ਸਹਿਯੋਗ ਮੰਗਿਆ ਹੈ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply