Thursday, October 1, 2026

ਆੜਤੀਆਂ ਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਵਿਰੱਧ ਰੋਸ ਮੁਜਾਹਰਾ

PPN2904201624ਰਈਆ, 29 ਅਪ੍ਰੈਲ (ਬਲਵਿਦਰ ਸੰਧੂ)- ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਮੰਂਡੀ ਵਿਖੇ ਕਿਸਾਨਾਂ, ਆੜਤੀਆਂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ।ਇਸ ਮੋਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਬਲਜੀਤ ਸਿੰਘ ਸ਼ਾਨ ਤੇ ਸ਼ਮਸ਼ੇਰ ਸਿੰਘ ਰਈਆ ਨੇ ਦੱਸਿਆ ਕਿ ਕਿਹਾ ਕਿ ਪਹਿਲਾਂ ਸਰਕਾਰ ਕਿਸਾਨਾਂ ਦੀ ਫਸਲ ਚੁੱਕਣ ‘ਚ ਦੇਰੀ ਕੀਤੀ ਹੈ ਅਤੇ ਹੁਣ ਜਿਮੀਦਾਰਾਂ ਅਤੇ ਆੜਤੀਆ ਨੂੰ ਪੈਸੇ ਦੇਣ ਤੋ ਖੱਜਲ ਖੁਆਰ ਕਰ ਰਹੀ ਹੈ। ਇਸ ਲਈ ਕਿਸਾਨਾਂ ਅਤੇ ਆੜਤੀਆਂ ਨੇ ਆਪਣੀਆਂ ਮੰਗ਼ਾ ਮਨਵਾਉਣ ਲਈ ਸਰਕਾਰ ਵਿਰੁੱਧ ਮੋਰਚਾ ਖੋਲਿਆ ਹੈ।ਉਨਾਂ ਕਿਹਾ ਕਿ ਜੇਕਰ ਕਿਸਾਨ ਅਤੇ ਆੜਤੀ ਭਰਾਵਾਂ ਦੀਆਂ ਮੰਗਾਂ ਨੂੰ ਨਾਂ ਮੰਨੀਆਂ ਗਈਆਂ ਤਾਂ ਆਮ ਆਦਮੀ ਪਾਰਟੀ ਵੱਲੋਂ ਸੰਘਰਸ਼ ਤੇਜ ਕੀਤਾ ਜਾਵੇਗਾ।
ਇਸ ਮੌਕੇ ਕੋਮਲ ਸਿੰਘ ਫੇਰੂਮਾਨ, ਜਗਦੀਪ ਸਿੰਘ ਢਿਲੋਂ, ਮਹਿੰਦਰ ਸਿੰਘ, ਗੁਰਮੁੱਖ ਭੁੱਲਰ, ਬਿੱਟੂ ਤ੍ਰਹੇਨ, ਸੁਰਿਦਰ ਕੁਮਾਰ, ਗੁਰਮੇਜ ਪੱਡਾ, ਅਜੀਤ ਸਿੰਘ, ਰਜੇਸ਼ ਕੁਮਾਰ, ਸੁਖਵਿੰਦਰ ਲਿੱਧੜ, ਪਿਆਰਾ ਸਿੰਘ, ਨਿਸ਼ਾਨ ਸਿੰਘ, ਦਲਬੀਰ ਸਿੰਘ,ਮੋਹਣੀ ਆਦਿ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply