ਚੌਂਕ ਮਹਿਤਾ, 3 ਮਈ (ਜੋਗਿੰਦਰ ਸਿੰਘ ਮਾਣਾ) ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਨਿਰੰਤਰ ਸਾਹਿਤਕ ਸਰਗਰਮੀਆਂ ਉਲੀਕਣ ਵਾਲੀ ਨਾਮਵਰ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਐਤਕੀਂ ਮਜ਼ਦੂਰ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਅਨੈਕਸੀ ਹਾਲ (ਸਿਵਲ ਹਸਪਤਾਲ) ਬਾਬਾ ਬਕਾਲਾ ਸਾਹਿਬ ਵਿਖੇ ਕਰਵਾਏ ਗਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਰਵਸ੍ਰੀ ਅਵਤਾਰ ਸਿੰਘ ਭੁੱਲਰ ਏ.ਡੀ.ਸੀ. ਜਲੰਧਰ, ਪ੍ਰਿੰ: ਹਰਬੰਸ ਸਿੰਘ ਘੇਈ (ਰਿਟਾ: ਐਡੀਸ਼ਨਲ ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨਰ, ਪੰਜਾਬ), ਡਾ: ਦਰਿਆ (ਪ੍ਰੋ: ਪੰਜਾਬੀ ਅਧਿਐਨ ਵਿਭਾਗ), ਦੀਪਦਵਿੰਦਰ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਕਰਮਜੀਤ ਸਿੰਘ ਔਜਲਾ ਪ੍ਰਧਾਨ ਸਿਰਜਣਧਾਰਾ ਲੁਧਿਆਣਾ, ਨਾਮਵਰ ਸ਼ਾਇਰ ਤਰਲੋਕ ਸਿੰਘ ਦੀਵਾਨਾ, ਗੁਰਮੀਤ ਸਿੰਘ ਭੁੱਲਰ ਯੂ.ਕੇ, ਸਭਾ ਦੇ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਅਤੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਆਦਿ ਸੁਸ਼ੋਭਿਤ ਸਨ।ਇਲਾਕੇ ਦੇ ਨਾਮਵਰ ਸਾਹਿਤਕਾਰ ਪ੍ਰਿੰ: ਹਰਬੰਸ ਸਿੰਘ ਘੇਈ (ਸਠਿਆਲਾ) ਦੀ ਸਵੈ ਜੀਵਨੀ ਤੇ ਆਧਾਰਿਤ ਪੁਸਤਕ ਕਰਤੇ ਹਥਿ ਵਡਿਆਈਆ ਸਮੁੱਚੇ ਪ੍ਰਧਾਨਗੀ ਮੰਡਲ ਨੇ ਲੋਕ ਅਰਪਿਤ ਕੀਤੀ।ਇਸ ਮੌਕੇ ਪੁਸਤਕ ਉਪਰ ਡਾ: ਸੁਖਦੇਵ ਸਿੰਘ ਅੰਮ੍ਰਿਤਸਰ, ਮਲਕੀਤ ਸਿੰਘ ਔਲਖ, ਮਾ: ਨਵਦੀਪ ਸਿੰਘ ਬਦੇਸ਼ਾ, ਰਘਬੀਰ ਸਿੰਘ ਸੰਧੂ ਨੇ ਪਰਚੇ ਪੜ੍ਹੇ, ਜਿੰਨਂ੍ਹਾਂ ਉਪਰ ਭੱਖਵੀਂ ਅਤੇ ਉਸਾਰੂ ਬਹਿਸ ਵੀ ਹੋਈ। ਇਸ ਸਮੇਂ ਸ: ਸੰਤੋਖ ਸਿੰਘ ਭੁੱਲਰ (ਇੰਗਲੈਂਡ) ਵੱਲੋਂ ਸਭਾ ਨੂੰ ਲੈਕਚਰ ਸਟਂੈਡ ਭੇਟ ਕਰਨ ਬਦਲੇ ਸ: ਸੁਖਰਾਜ ਸਿੰਘ ਭੁੱਲਰ ਨੂੰ ਅਤੇ ਮਨਜੀਤ ਸਿੰਘ ਰਾਏ (ਕੈਨੇਡਾ) ਵੱਲੋਂ ਮਾਈਕ ਅਤੇ ਸਾਊਂਡ ਸਿਸਟਮ ਸਭਾ ਨੂੰ ਦੇਣ ਲਈ ਗੁਰਪ੍ਰੀਤ ਸਿੰਘ ਧੰਜਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਕੀਤਾ ।
ਕਵੀ ਦਰਬਾਰ ਵਿੱਚ ਸਰਵਸ੍ਰੀ ਮੱਖਣ ਸਿੰਘ ਭੈਣੀਵਾਲਾ, ਮੁਖਤਾਰ ਗਿੱਲ, ਦਰਸ਼ਨ ਸਿੰਘ ਨੰਦਰਾ, ਮਨੋਜ ਫਗਵਾੜਵੀ, ਦੁੱਖ ਭੰਜਨ ਰੰਧਾਵਾ, ਗੁਰਪ੍ਰੀਤ ਕੌਰ, ਗੁਰਨਾਮ ਕੌਰ, ਸੁਖਬੀਰ ਸਿੰਘ ਅਤੇਪੁਰ, ਡਾ: ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵੱਸੀ, ਨਵਦੀਪ ਸਿੰਘ ਬਦੇਸ਼ਾ, ਰਿੱਕੀ, ਦੀਪਕ ਮੱਤੇਵਾਲ, ਸੁਖਰਾਜ ਸਿੰਘ ਭੁੱਲਰ, ਗੁਰਪ੍ਰੀਤ ਧੰਜਲ, ਸ਼ੇਲਿੰਦਰਜੀਤ ਸਿੰਘ ਰਾਜਨ, ਗੁਰਦਿਆਲ ਪੱਲ੍ਹਾ, ਸੂਜਲ ਕੁਮਾਰ, ਜਸਪ੍ਰੀਤ ਕਲਿਆਣ, ਅਰਜਿੰਦਰ ਬੁਤਾਲਵੀ, ਸਤਰਾਜ ਜਲਾਲਾਂਬਾਦੀ, ਧਰਮ ਸਿੰਘ ਧਿਆਨਪੁਰੀ, ਸੁਖਦੇਵ ਸਿੰਘ ਪਾਂਧੀ, ਸਰਬਜੀਤ ਸਿੰਘ ਬਿੱਲਾ, ਅਭਿਦੀਪ ਸਿੰਘ, ਸੁਖਵਿੰਦਰ ਬਿਆਸ, ਅਜੀਤ ਸਠਿਆਲਵੀ, ਬਿਕਰਮਜੀਤ ਸਿੰਘ, ਸਾਰੰਗਪ੍ਰੀਤ ਕਲਿਆਣ, ਦਲਜੀਤ ਮਹਿਤਾ, ਮਨਜੀਤ ਸਿੰਘ ਕੰਬੋ, ਆਦਿ ਨੇ ਮਜ਼ਦੂਰ ਦਿਵਸ ਨੂੰ ਸਮਰਪਿਤ ਕਾਵਿ ਰਚਾਨਵਾਂ ਪੜ੍ਹੀਆਂ।ਇਸ ਮੌਕੇ ਸਰਵਸ੍ਰੀ ਅਵਤਾਰ ਸਿੰਘ ਵੇਰਕਾ, ਨਛੱਤਰ ਸਿੰਘ ਬੱਲ, ਦਲਬੀਰ ਸਿੰਘ ਸੰਧੂ, ਬਿਕਰਮਜੀਤ ਸਿੰਘ ਚੀਮਾਂ, ਨਵਰੂਪ ਕੌਰ, ਬਲਵਿੰਦਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਘੇਈ, ਬਲਵਿੰਦਰ ਸਿੰਘ ਅਠੌਲਾ, ਅਕਾਸ਼ਦੀਪ ਸਿੰਘ, ਸਮਰਜੋਤ ਸਿੰਘ, ਕੰਵਲਜੀਤ ਸਿੰਘ, ਅਮਨਪ੍ਰੀਤ ਸਿੰਘ ਆਦਿ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media