ਚੌਂਕ ਮਹਿਤਾ, 3 ਮਈ (ਜੋਗਿੰਦਰ ਸਿੰਘ ਮਾਣਾ)- ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵੱਲੋ ਵਰਸੋਈ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋ ਸੰਤ ਜਰਨੈਲ ਸਿੰਘ ਖਾਲਸਾ ਅਤੇ 6 ਜੂਨ 1984 ਦੇ ਸਮੂੰਹ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼ੁਰੂ ਕੀਤੇ ਧਾਰਮਿਕ ਦੀਵਾਨ ਸਮਾਗਮਾਂ ਤਹਿਤ ਪਿੰਡ ਸੂਰੋਪੱਡਾ ਦੇ ਗੁਰਦੁਆਰਾ ਸਾਹਿਬ ਵਿਖੇ ਦੋ ਰੋਜਾ ਧਾਰਮਿਕ ਦੀਵਾਨ ਸ਼ਾਮ ਦੇ ਸਮੇ ਸਜਾਏ ਗਏ, ਇਸ ਸਮੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਸੰਗਤਾਂ ਨੂੰ ਗੁਰਬਾਣੀ ਕਥਾ ਰਾਹੀ ਗੁਰ ਇਤਹਾਸ ਤੋ ਜਾਣੂ ਕਰਵਾਇਆ।ਉਨਾ੍ਹਂ ਸਮੂੰਹ ਗੁਰਸਿੱਖ ਮਾਈ ਭਾਈ ਤੇ ਨੌਜਵਾਨਾ ਨੂੰ ਅਮ੍ਰਿਤ ਛਕਣ ਅਤੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ, ਕਥਾ ਵਿਚਾਰ ਉਪਰੰਤ ਸਰਪੰਚ ਜਸਪਾਲ ਸਿੰਘ ਪੱਡਾ ਨੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਸਰਪੰਚ ਜਸਪਾਲ ਸਿੰਘ ਪੱਡਾ ਤੋ ਇਲਾਵਾ ਮਲਕੀਤ ਸਿੰਘ, ਸੁਖਚੈਨ ਸਿੰਘ, ਤਰਸੇਮ ਸਿੰਘ, ਮੰਗਤ ਸਿੰਘ, ਸਮੇਲ ਸਿੰਘ (ਸਾਰੇ ਪੰਚ), ਡਾਇਰੈਕਟਰ ਗੁਰਮੁੱਖ ਸਿੰਘ ਸਾਹਬਾ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਸਰਪੰਚ ਭੁਪਿੰਦਰ ਸਿੰਘ ਸੈਦੂਕੇ, ਹੈਡ ਗ੍ਰੰਥੀ ਬਾਬਾ ਲਖਵਿੰਦਰ ਸਿੰਘ, ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਭਾਈ ਹਰਸ਼ਦੀਪ ਸਿੰਘ, ਭਾਈ ਅਵਤਾਰ ਸਿੰਘ ਬੁੱਟਰ ਅਤੇ ਇਲਾਕੇ ਦੀਆਂ ਸਮੂੰਹ ਸੰਗਤਾਂ ਹਾਜਰ ਸਨ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media