Thursday, April 30, 2026

ਰਾਣੀ ਝਾਂਸੀ ਸੁਸਾਇਟੀ ਵਲੋਂ ਨਸ਼ਿਆਂ ਖਿਲਾਫ ਸਰਕਾਰੀ ਸਕੂਲ ਭੰਗਾਲੀ ਵਿਖੇ ਨਾਟਕ ‘ਸ਼ਿਖਰ ਦੁਪਹਿਰੇ ਰਾਤ’ ਦਾ ਮੰਚਨ

PPN0305201615ਅੰਮ੍ਰਿਤਸਰ, 3 ਮਈ (ਜਗਦੀਪ ਸਿੰਘ ਸੱਗੂ)- ਰਾਣੀ ਝਾਂਸੀ ਸੁਸਾਇਟੀ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ‘ਜਨ ਜਾਗਰਨ’ ਮੁਹਿੰਮ ਤਹਿਤ ਅੱਜ ਸਰਕਾਰੀ ਸੀਨੀ: ਸੈਕੰਡਰੀ ਸਕੂਲ ਭੰਗਾਲੀ ਵਿਖੇ ਨਾਟਕ ‘ਸ਼ਿਖਰ ਦੁਪਹਿਰੇ ਰਾਤ’ ਦਾ ਮੰਚਨ ਕੀਤਾ ਗਿਆ। ਦ ਥਇਏਟਰ ਗਰੁੱਪ ਅੰਮ੍ਰਿਤਸਰ ਦੀ ਨੀਤਾ ਦੇਵਗਨ ਦੀ ਅਗਵਾਈ ‘ਚ ਮੰਚਿਤ ਇਸ ਨਾਟਕ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।ਨਾਟਕ ਤੋਂ ਇਲਾਵਾ ਨਸ਼ਿਆਂ ਦੇ ਖਿਲਾਫ ਆਪਣੇ ਵਿਚਾਰ ਪ੍ਰਗਟ ਕਰਨ ਬਾਰੇ ਬਚਿਆਂ ਦੀ ਇੱਕ ਪ੍ਰਤੀਯੋਗਤਾ ਵੀ ਕਰਵਾਈ ਗਈ।ਜਿਸ ਵਿੱਚ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿਤੇ ਗਏ। ਇਸ ਸਮੇਂ ਸਾਬਕਾ ਸਿਹਤ ਮੰਤਰੀ ਸ੍ਰੀਮਤੀ ਲਛਮੀ ਕਾਂਤਾ ਚਾਵਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ੇ ਦੇਸ਼ ਦੀ ਤਰੱਕੀ ਤੇ ਵਿਕਾਸ ਵਿੱਚ ਵੱਡੀ ਰੁਕਾਵਟ ਹਨ, ਜਿੰਨਾਂ ਵਿਰੁੱਧ ਵਿਦਿਆਰਥੀਆਂ ਨੂੰ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪਵਨ ਕੁੰਦਰਾ, ਰਾਕੇਸ਼ ਸ਼ਰਮਾ, ਹਜਾਰਾ ਮੱਲ, ਰਾਜੇਸ਼ ਪਾਠਕ, ਪ੍ਰਿੰਸੀਪਲ ਸੁਖਵਿੰਦਰ ਜੀਤ ਸਿੰਘ, ਕੁਲਬੀਰ ਸਿੰਘ, ਸਤਵੰਤ ਕੌਰ, ਜਸਵੰਤ ਕੌਰ, ਹਰਮਨਦੀਪ ਸਿੰਘ, ਨਵਜੋਤ ਸਿੰਘ, ਹਰਵਿੰਦਰ ਸਿੰਘ, ਸਮਦੀਪ ਸੂਦ, ਵਰਿੰਦਰ ਕੌਰ, ਮਨੋਜ ਕੁਮਾਰ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply