Thursday, November 5, 2026

ਸਿਹਤ ਬੀਮਾ ਯੋਜਨਾ ਦੇ ਕਾਰਡ ਸਬੰਧੀ ਮਾਰਕੀਟ ਕਮੇਟੀ ਨਾਲ ਕੀਤਾ ਜਾ ਸਕਦਾ ਸੰਪਰਕ – ਪ੍ਰੀਤ ਕੰਵਰ ਬਰਾੜ

PPN1105201611ਫਾਜ਼ਿਲਕਾ, 10 ਮਈ (ਵਨੀਤ ਅਰੋੜਾ)- ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਤਹਿਤ ਸਮਾਰਟ ਕਾਰਡ ਮਾਰਕਿਟ ਕਮੇਟੀ ਦੇ ਮੁਲਾਜਮਾਂ ਵੱਲੋ ਪਿੰਡ ਵਿੰਡ ਜਾ ਕੇ ਵੰਡੇ ਜਾ ਰਹੇ ਹਨ ਦਾ ਕੰਮ ਬੜੇ ਹੀ ਜੋਰਾਂ ਦੇ ਨਾਲ ਚੱਲ ਰਿਹਾ ਹੈ। ਕਾਰਡ ਵੰਡਣ ਸਮੇਂ ਕਈ ਕਾਰਡ ਧਾਰਕਾਂ ਦਾ ਪਤਾ ਨਹੀ ਲੱਗ ਰਿਹਾ। ਇਸ ਸਬੰਧੀ ਕਾਰਡ  ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਕਾਰਡ ਧਾਰਕ ਨੂੰ ਉਸਦਾ ਕਾਰਡ ਨਹੀ ਮਿਲਦਾ ਤਾਂ ਉਹ ਆਪਣਾ ਕਾਰਡ ਦਫਤਰ ਮਾਰਕਿਟ ਕਮੇਟੀ ਫਾਜ਼ਿਲਕਾ ਵਿਖੇ ਆ ਕੇ ਪ੍ਰਾਪਤ ਕਰ ਸਕਦਾ ਹੈ ਜਾਂ ਹੋਰ ਕਿਸੇ ਵਧੇਰੇ ਜਾਣਕਾਰੀ ਲਈ ਦਫਤਰ ਦੇ ਮੁਲਾਜਮ ਸ੍ਰੀ ਰਾਜ ਕੁਮਾਰ ਦਾਵੜਾ ਨੂੰ ਮਿਲ ਕੇ ਜਾਂ ਉਨ੍ਹਾਂ ਦੇ ਮੋਬਾਇਲ ਨੰ. 9855020520 ਤੇ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਭਲੇ ਲਈ ਚਲਾਈ ਗਈ ਸਕੀਮ ਦੇ ਤਹਿਤ ਕੋਈ ਇਸ ਤੋਂ ਵਾਂਝਾ ਨਾ ਰਹਿ ਸਕੇ। ਇਹ ਜਾਣਕਾਰੀ ਮਾਰਕਿਟ ਕਮੇਟੀ ਦੇ ਸਕੱਤਰ ਸ. ਪ੍ਰੀਤ ਕੰਵਰ ਸਿੰਘ ਬਰਾੜ ਨੇ ਦਿੱਤੀ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply