Wednesday, March 25, 2026

ਅਪਰਾਧੀ ਅਤੇ ਭ੍ਰਿਸ਼ਟ ਅਨਸਰਾਂ ਲਈ ‘ਆਪ’ ‘ਚ ਕੋਈ ਜਗਾ ਨਹੀਂ- ਛੋਟੇਪੁਰ

Sucha-Singh Chhotepur

ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ( ਆਪ ) ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਅਪਰਾਧੀ ਅਤੇ ਭ੍ਰਿਸ਼ਟ ਅਨਸਰਾਂ ਦੀ ‘ਆਪ’ ਵਿਚ ਕੋਈ ਜਗਾ ਨਹੀਂ । ਛੋਟੇਪੁਰ ਅੰਮ੍ਰਿਤਸਰ ਜਿਲੇ ਦੇ ਜੰਡਿਆਲਾ ਗੁਰੂ ਇਲਾਕੇ ਨਾਲ ਸੰਬੰਧਤ ਬਲਜੀਤ ਸਿੰਘ ਸਰਾਂ ਬਾਰੇ ਮੀਡੀਆ ਦੇ ਇਕ ਹਿੱਸੇ ਚ ਛਪੀਆਂ ਖਬਰਾਂ ਉਪਰ ਪ੍ਰਤੀਕ੍ਰਿਆ ਦੇ ਰਹੇ ਸਨ। ਬਲਜੀਤ ਸਿੰਘ ਸਰਾਂ ਨੂੰ ਧੋਖਾਧੜੀ ਦੇ ਮਾਮਲੇ ‘ਚ ਮੱਤੇਵਾਲ ਪੁਲਿਸ ਥਾਣੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਖਬਰਾਂ ਵਿਚ ਉਸ ਨੂੰ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਵੱਜੋਂ ਪੇਸ਼ ਕੀਤਾ ਗਿਆ।
ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਸਪੱਸ਼ਟ ਕੀਤਾ ਕਿ ਬਲਜੀਤ ਸਿੰਘ ਸਰਾਂ ਨਾਂ ਦੇ ਕਿਸੇ ਵੀ ਵਿਅਕਤੀ ਨੂੰ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਅਧਿਕਾਰਤ ਅਹੁੱਦਾ ਜਾਂ ਜਿੰਮੇਵਾਰੀ ਨਹੀਂ ਦਿੱਤੀ ਗਈ। ਜਦਕਿ ਮੀਡੀਆ ਵਿਚ ਉਸ ਨੂੰ ਪਾਰਟੀ ਦੇ ਐਮ.ਐਲ.ਏ ਟਿਕਟ ਦੇ ਦਾਅਵੇਦਾਰ ਵੱਜੋਂ ਪੇਸ਼ ਕੀਤਾ ਗਿਆ। ਛੋਟੇਪੁਰ ਨੇ ਕਿਹਾ ਕਿ ਇਹ ਪਾਰਟੀ ਨੂੰ ਬਦਨਾਮ ਕਰਨ ਦੀ ਸਾਜਿਸ਼ ਅਤੇ ਗੈਰਜਿੰਮੇਦਾਰਨਾ ਪੱਤਰਕਾਰਤਾ ਹੈ, ਕਿਉਂਕਿ ਇਸ ਖਬਰ ਵਿਚ ਪਾਰਟੀ ਦੇ ਕਿਸੇ ਵੀ ਅਧਿਕਾਰਤ ਅਹੁੱਦੇਦਾਰ ਵੱਲੋਂ ਬਣਦੀ ਪ੍ਰਤੀਕ੍ਰਿਆ ਨਹੀਂ ਲਈ ਗਈ।
ਛੋਟੇਪੁਰ ਨੇ ਕਿਹਾ ਕਿ ਇਸ ਗੱਲ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਲਜੀਤ ਸਿੰਘ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਾਂ ਸਮਰਥਕ ਵੱਜੋਂ ਨਹੀਂ ਵਿਚਰਦਾ ਹੋਵੇਗਾ। ਉਹਨਾਂ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਕਿਸੇ ਵੀ ਕਿਸਮ ਦੇ ਅਪਰਾਧੀ, ਭ੍ਰਿਸ਼ਟਾਚਾਰੀ ਅਤੇ ਚਰਿਤਰਹੀਨ ਅਨਸਰ ਲਈ ਕੋਈ ਜਗਾ ਨਹੀਂ ਹੈ। ਜੇਕਰ ਬਲਜੀਤ ਸਿੰਘ ਉੱਪਰ ਲੱਗੇ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਉਸਦੀ ਵਲੰਟੀਅਰ ਵੱਜੋਂ ਵੀ ਆਮ ਆਦਮੀ ਪਾਰਟੀ ਨੂੰ ਕੋਈ ਜ਼ਰੂਰਤ ਨਹੀਂ ਹੈ।ਉਹਨਾਂ ਕਿਹਾ ਕਿ ਉਨਾਂ ਨੇ ਸੰਬੰਧਤ ਇਲਾਕੇ ਦੇ ਪਾਰਟੀ ਅਹੁੱਦੇਦਾਰਾਂ ਨੂੰ ਇਸ ਮਾਮਲੇ ਦੀ ਆਪਣੇ ਪੱਧਰ ‘ਤੇ ਵੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply