ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ ਸੱਗੂ)- ਸਥਾਨਕ ਅੰਮ੍ਰਿਤ ਰਸ ਕੀਰਤਨ ਦਰਬਾਰ ਸੁਸਾਇਟੀ ਵਲੋਂ 23 ਅਪ੍ਰੈਲ ਨੂੰ ਰਣਜੀਤ ਐਵਨਿਊ ਸ਼੍ਰੀ ਅੰਮ੍ਰਿਤਸਰ ਵਿਖੇ ਕਰਵਾਏ ਗਏ ਅੰਮ੍ਰਿਤ ਰਸ ਕੀਰਤਨ ਦਰਬਾਰ ਦੌਰਾਨ ਸਹਿਯੋਗ ਕਰਨ ਵਾਲੇ ਸਮੂਹ ਮੈਬਰਾਂ ਦਾ ਧੰਨਵਾਦ ਕਰਨ ਅਤੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਪ੍ਰਧਾਨ ਆਰ.ਪੀ ਸਿੰਘ ਮੈਣੀ ਦੀ ਅਗੁਵਾਈ ਵਿਚ ਕੀਤਾ ਗਿਆ। ਇਸ ਮੌਕੇ ਤੇ ਸਮੂਹ ਮੈਬਰਾਂ ਵੱਲੋਂ ਕੀਰਤਨ ਦਰਬਾਰ ਦੌਰਾਨ ਚੜ੍ਹਦੀਕਲਾ ਵਿਚ ਗੁਰੂ ਕੀ ਸੰਗਤ ਦੀ ਸੇਵਾ ਲੈਣ ਅਤੇ ਸਮਾਗਮ ਨੂੰ ਨਿਰਵਿਗਨਤਾ ਸਹਿਤ ਸੰਪੂਰਨ ਕਰਵਾਉਣ ਲਈ ਗੁਰੂ ਸਾਹਿਬ ਜੀ ਅਗੇ ਅਰਦਾਸ ਦੇ ਰੂਪ ਵਿਚ ਗੁਰੂ ਸਾਹਿਬ ਜੀ ਦਾ ਕੋਟਿਨ-ਕੋਟ ਧੰਨਵਾਦ ਕੀਤਾ ਗਿਆ।
ਉਪਰੰਤ ਸੁਸਾਇਟੀ ਵੱਲੋਂ ਕੀਰਤਨ ਦਰਬਾਰ ਸਮਾਗਮ ਦੌਰਾਨ ਤਨ-ਮਨ-ਧੰਨ ਨਾਲ ਸੇਵਾ ਕਰਨ ਵਾਲੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸੁਸਾਇਟੀ ਦੇ ਚੀਫ਼ ਪੈਟ੍ਰਨ ਸ਼੍ਰੀ ਅਨਿਲ ਜੋਸ਼ੀ, ਪ੍ਰਧਾਨ ਆਰ.ਪੀ. ਸਿੰਘ ਮੈਣੀ ਅਤੇ ਸੁਸਾਇਟੀ ਦੇ ਮੈਬਰਾਂ ਵੱਲੋਂ ਸਹਿਯੋਗੀਆਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਚੀਫ਼ ਪੈਟ੍ਰਨ ਸ਼੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਉਹ ਗੁਰੂ ਸਾਹਿਬ ਜੀ ਦਾ ਕੋਟਿਨ ਕੋਟ ਧੰਨਵਾਦ ਕਰਦੇ ਹਨ ਜੋ ਗੁਰੂ ਸਾਹਿਬ ਜੀ ਨੇ ਆਪ ਹੀ ਬਿਧ ਬਣਾ ਕੇ ਕੀਰਤਨ ਦਰਬਾਰ ਸਮਾਗਮ ਲਈ ਸੁਸਾਇਟੀ ਦੇ ਮੈਬਰਾਂ ਨੂੰ ਹਿੰਮਤ ਬਖਸ਼ੀ ਅਤੇ ਸਿਰ ‘ਤੇ ਹੱਥ ਰੱਖ ਕੇ ਉਹਨਾਂ ਕੋਲੋ ਸੇਵਾਵਾਂ ਲਈਆਂ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਆਰ.ਪੀ. ਸਿੰਘ ਮੈਣੀ ਨੇ ਕਿਹਾ ਕਿ ਇਹ ਕੀਰਤਨ ਦਰਬਾਰ ਦੀ ਲੜੀ ਅਗੋਂ ਵਾਸਤੇ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਰਹੇਗੀ ਤਾਂ ਜੋ ਸੰਗਤ ਸਮਾਗਮ ਵਿਚ ਹਾਜਰੀ ਭਰ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਸਕੇ ਅਤੇ ਅਸੀਂ ਸੰਗਤਾਂ ਦੀ ਸੇਵਾ ਕਰਕੇ ਸੰਗਤਾਂ ਦੀ ਚਰਨਧੂੜੀ ਮਸਤਕ ਕੇ ਲਗਾਉਂਦੇ ਰਹੀਏ।
ਇਸ ਮੌਕੇ ਤੇ ਭਾਈ ਸੁਰਿੰਦਰ ਸਿੰਘ ਅਰੋੜਾ, ਭਾਈ ਰੇਸ਼ਮ ਸਿੰਘ, ਡਰੈਕਟਰ ਜਗਜੀਤ ਸਿੰਘ, ਸੁਖਮਿੰਦਰ ਸਿੰਘ ਪਿੰਟੂ, ਅਨੁਜ ਸਿੱਕਾ, ਪ੍ਰਭ ਰਟੌਲ, ਕੁਲਜੀਤ ਸਿੰਘ, ਜਗਜੀਤ ਸਿੰਘ ਖਾਲਸਾ, ਅਮਨਦੀਪ ਚੰਦੀ, ਸੰਦੀਪ ਸਿੰਘ ਭੁੱਲਰ, ਅਜੇ ਗਿੱਲ, ਹਰਿੰਦਰ ਸਿੰਘ ਮਜੀਠੀਆ, ਮਨੀ ਭਾਟੀਆ, ਤਲਵਿੰਦਰ ਤਲਵਿੰਦਰ ਸਿੰਘ ਬੰਟੀ, ਸੁਖਵਿੰਦਰ ਸਿੰਘ, ਅਨਿਲ ਮਹਿਰਾ, ਸੰਜੀਵ ਸ਼ਿੰਗਾਰੀ, ਲਾਟੀ ਸ਼ਾਹ ਆਦਿ ਮੌਜੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media