Saturday, March 14, 2026

ਅਜਿਤੇਸ਼ ਕੌਸ਼ਲ ਨੇ ਇੰਟਰਨੈਸ਼ਨਲ ਸ਼ੂਟਿੰਗ ਚੈਂਪੀਅਨ ਹਨਓਵਰ ਵਿਖੇ ਕਾਂਸੇ ਦਾ ਤਮਗਾ ਜਿੱਤਿਆ

PPN1605201621

ਪਠਾਨਕੋਟ, 16 ਮਈ (ਪੰਜਾਬ ਪੋਸਟ ਬਿਊਰੋ)- ਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਦੇ ਬੇਟੇ ਅਜਿਤੇਸ਼ ਕੌਸ਼ਲ ਨੇ ਹਾਲ ਹੀ ਵਿੱਚ ਹਨਓਵਰ (ਜਰਮਨੀ) ਅਤੇ ਪਲਜ਼ੇਨ (ਕਜੇਚ ਰਿਪਬਲਿਕ) ਵਿਖੇ ਹੋਏ ਸ਼ੂਟਿੰਗ ਟੂਰਨਾਮੈਂਟ ਵਿੱਚ 1 ਚਾਂਦੀ ਅਤੇ 2 ਕਾਂਸੇ ਦੇ ਤਮਗੇ ਜਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਅਜਿਤੇਸ਼ ਕੌਸ਼ਲ ਨੈਸ਼ਨਲ ਸ਼ੂਟਿੰਗ ਟੀਮ ਦਾ ਮੈਂਬਰ ਹੈ ਅਤੇ ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਹੈ ਅਤੇ ਹੁਣ ਤੱਕ ਕਈ ਦੇਸ਼ਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕਾ ਹੈ ਅਤੇ ਕਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਤਮਗੇ ਜਿੱਤ ਚੁੱਕਾ ਹੈ।
ਸ਼੍ਰੀ ਕੌਸ਼ਲ ਨੇ ਦੱਸਿਆ ਕਿ ਬੀਤੀ ਕੱਲ੍ਹ ਹੋਏ ਇੰਟਰਨੈਸ਼ਨਲ ਸ਼ੂਟਿੰਗ ਚੈਂਪੀਅਨ ਹਨਓਵਰ 2016 ਵਿਖੇ 25 ਮੀਟਰ ਸਟੈਂਡਰਡ ਪਿਸਟਲ ਪੁਰਸ਼ ਕੈਟਾਗਿਰੀ ਵਿੱਚ ਅਜਿਤੇਸ਼ ਕੌਸ਼ਲ ਨੇ ਹਿੱਸਾ ਲਿਆ ਅਤੇ 600 ਵਿਚੋਂ 560 ਅੰਕ ਪ੍ਰਾਪਤ ਕਰਕੇ ਇਸ ਟੂਰਨਾਮੈਂਟ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਮਗਾ ਜਿੱਤਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਉਸ ਦੀ ਬਹੁਤ ਵੱਡੀ ਉਪਲਬੱਧੀ ਹੈ ਕਿਉਂਕਿ ਇਸ ਟੂਰਨਾਮੈਂਟ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਸੈਂਕੜਾਂ ਖਿਡਾਰੀ ਹਿੱਸਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਗੋਲਡ ਮੈਡਲ ਅਜੇਰਬੈਜਨ ਦੇ ਖਿਡਾਰੀ, ਸਿਲਵਰ ਮੈਡਲ ਕਾਜਖਸਤਾਨ ਨੇ ਜਿੱਤਿਆ ਹੈ ਅਤੇ ਇਸ ਦੇ ਨਾਲ ਨਾਲ ਹੀ ਅਜਿਤੇਸ਼ ਕੌਸ਼ਲ, ਅੰਕੁਸ਼ ਭਰਦਵਾਜ ਅਤੇ ਵਿਸ਼ਵਜੀਤ ਸਿੰਘ ਦੀ ਵਧੀਆ ਕਾਰਗੁਜਾਰੀ ਦੇ ਕਾਰਨ ਇੰਨ੍ਹਾਂ ਦੀ ਟੀਮ ਨੇ ਇਸ ਈਵੈਂਟ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਕਾਂਸੇ ਦਾ ਤਮਗਾ ਜਿੱਤਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ 3 ਮਈ ਤੋਂ 9 ਮਈ, 2016 ਤੱਕ ਪਲਜੇਨ (ਕਜੇਚ ਰਿਪਬਲਿਕ) ਵਿਖੇ ਹੋਏ 47ਵੇਂ ਗਰੈਂਡ ਪਰਿਕਸ ਆਫ਼ ਲਿਬੇਰਸ਼ਨ ਸ਼ੂਟਿੰਗ ਚੈਂਪੀਅਨਸ਼ਿੱਪ ਵਿੱਚ ਅਜਿਤੇਸ਼ ਕੌਸ਼ਲ ਨੇ ਆਪਣੇ ਸਾਥੀ ਖਿਡਾਰੀਆਂ ਅੰਕੁਸ਼ ਭਰਦਵਾਜ ਅਤੇ ਮਹਾਵੀਰ ਸਿੰਘ ਨਾਲ ਸਟੈਂਡਰਡ ਪਿਸਟਲ 25 ਮੀਟਰ ਵਿੱਚ ਹਿੱਸਾ ਲਿਆ ਅਤੇ ਇੰਨ੍ਹਾਂ ਦੀ ਟੀਮ ਨੇ ਵਧੀਆ ਕਾਰਗੁਜਾਰੀ ਕਰਦੇ ਹੋਏ ਚਾਂਦੀ ਦਾ ਤਮਗਾ ਜਿੱਤਿਆ।ਇਸ ਤਰ੍ਹਾਂ ਅਜਿਤੇਸ਼ ਕੌਸ਼ਲ ਨੇ ਤਿੰਨ ਤਮਗੇ ਜਿੱਤੇ ਹਨ।ਅਜਿਤੇਸ਼ ਕੌਸ਼ਲ ਦੇ ਵਧੀਆ ਪ੍ਰਦਰਸ਼ਨ ਲਈ ਉਸਦੇ ਕੋਚਾ ਅਤੇ ਖਿਡਾਰੀਆਂ ਨੇ ਉਸ ਨੂੰ ਵਧਾਈ ਦਿੱਤੀ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply