
ਬਟਾਲਾ, 21 ਮਈ (ਬਰਨਾਲ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਇੱਕ ਪੈਨਲ ਮੀਟਿੰਗ ਪੰਜਾਬ ਸੈਕਟਰੀਏਟ ਵਿਖੇ ਉਹਨਾਂ ਦੇ ਦਫਤਰ ਵਿਖੇ ਬੜੇ ਸੁਖਾਵੇ ਮਾਹੌਲ ਵਿੱਚ ਹੋਈ।ਮੀਟਿੰਗ ਵਿੱਚ ਹਾਜਿਰ ਅਧਿਕਾਰੀਆਂ ਵਿੱਚ ਕ. ਵਜਰਾਲਿੰਗਮ ਸਿੱਖਿਆ ਸਕੱਤਰ, ਡੀ.ਪੀ.ਆਈ.(ਸ) ਸ੍ਰੀ ਬਲਵੀਰ ਸਿੰਘ ਢੋਲ ਹਾਜਿਰ ਸਨ।ਯੂਨੀਅਨ ਦੇ ਵਫਦ ਵਿੱਚ ਸੂਬਾ ਜਨ.ਸਕੱਤਰ ਵਸ਼ਿੰਗਟਨ ਸਿੰਘ ਸਮੀਰੋਵਾਲ,ਹਰਮਿੰਦਰ ਸਿੰਘ ਉੱਪਲ ਸੁਬਾ ਮੀਤ ਪ੍ਰਧਾਨ, ਉੱਪ ਸੂਬਾ ਪ੍ਰਧਾਨ ਹਰਸੇਵਕ ਸਿੰਘ ਸਾਧੂਵਾਲਾ,ਸਟੇਟ ਵਿੱਤ ਸਕੱਤਰ ਸੁਨੀਤਾ ਸਿੰਘ, ਪ੍ਰਭਜਿੰਦਰ ਸਿੰਘ ਜਿਲਾ ਪ੍ਰਧਾਨ ਅਮ੍ਰਿਤਸਰ ਆਦਿ ਹਾਜਿਰ ਸਨ। ਮੀਟਿੰਗ ਦੀ ਜਾਣਕਾਰੀ ਦਿੰਦਿਆ ਵਸ਼ਿੰਗਟਨ ਸਿੰਘ ਸਮੀਰੋਵਾਲ ਨੇ ਦੱਸਿਆ ਕਿ ਅੱਜ ਦੀ ਸੁਖਾਵੇ ਮਾਹੌਲ ‘ਚ ਹੋਈ ਮੀਟਿੰਗ ‘ਚ ਮੰਤਰੀ ਸਾਹਿਬ ਨੇ ਮਾਸਟਰ ਕੇਡਰ ਦੀ ਸਟੇਟਸ ਬਹਾਲੀ ਦਾ ਮਸਲਾ ਪ੍ਰਸੋਨਲ ਵਿਭਾਗ ਨੂੰ ਭੇਜਕੇ ਜਲਦ ਨਿਪਟਾਰਾ ਕਰਨ, ਲੈਕਚਰਾਰ ਦੀਆਂ ਪਦ-ਉੱਨਤੀਆਂ ਜਲਦ ਕਰਨ, ਬਾਹਰਲੀਆਂ ਯੂਨੀਵਰਸਿਟੀ ਦਾ ਮਸਲਾ ਹੱਲ ਕਰਨ, ਸਮਾਂ ਬੱਧ ਤਰੱਕੀ ਨੀਤੀ, ਸੀ.ਐੱਸ.ਐੱਸ.ਅਧਿਆਪਕਾਂ ਨੂੰ 1.4.15 ਤੋਂ ਰੈਗੂਲਰ,ਐੱਸ.ਐੱਸ.ਏ/ਰਮਸਾ ਅਧਿਆਪਕਾਂ ਨੂੰ ਰੈਗੂਲਰ 4.9.14 ਏ.ਸੀ.ਪੀ ਕਮੇਟੀ ਦੀ ਰਿਪੋਰਟ ਜਲਦ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ ।ਇਸਤੋਂ ਇਲਾਵਾ ਐੱਸ.ਐੱਸ.ਹਿੰਦੀ ਨੂੰ ਆਪਸ਼ਨ ਕਰਨ ਦੇ ਫੈਸਲੇ ਤੇ ਪੁਨਰ ਵਿਚਾਰ ਕਰਨ, ਐੱਸ.ਐੱਸ.ਵਿੱਚੋਂ ਅੰਗਰੇਜੀਆਂ ਦੀ ਅਸਾਮੀਆਂ ਕਨਵਰਟ ਕਰਨ, ਲੈਫਟ ਆਊਟ ਕੇਸਾਂ ਤੇ ਵਿਚਾਰ ਕਰਨ, ਸੀਨੀਆਰਤਾ ਸੂਚੀ ਵਿੱਚ ਰਹਿੰਦੇ ਨਾਮ ਸ਼ਾਮਿਲ ਕਰਨ ਦਾ ਦੁਬਾਰਾ ਮੌਕਾ ਦੇਣ ਦਾ ਵਾਅਦਾ ਕੀਤਾ ।ਇਸ ਤੋਂ ਇਲਾਵਾ ਟੈਪਰੇਰੀ ਪੋਸਟਾਂ ਨੂੰ ਪੱਕੀਆਂ ਕਰਨ, 89 ਦਿਨਾਂ ਦੀ ਸੇਵਾ ਦਾ ਲਾਭ ਸਮੁੱਚੇ ਅਧਿਆਪਕਾਂ ਨੂੰ ਦੇਣ,1.1.97 ਦਾ ਫੈਸਲਾ ਜਨਰਲਾਈਜ ਕਰਨ,ਨਵੀ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੇ ਜੀ.ਆਈ.ਐੱਸ ਦੀ ਕਟੌਤੀ ਸਬੰਧੀ ਸਪੱਸ਼ਟ ਹਦਾਇਤਾਂ ਜਾਰੀ ਕਰਨ ਆਦਿ ਮਸਲਿਆਂ ਤੇ ਹਾਂ ਪੱਖੀ ਹੁੰਗਾਰਾ ਮਿਲਿਆ।ਇਸ ਸਮੇ ਹਾਜਿਰ ਸਾਥੀਆਂ ਵਿੱਚ ਗੁਰਿੰਦਰਜੀਤ ਸਿੰਘ, ਦਲਵਿੰਦਰਜੀਤ ਸਿੰਘ ਗਿੱਲ, ਬਲਜਿੰਦਰ ਸਿੰਘ ਧਾਲੀਵਾਲ,ਕੁਲਵਿੰਦਰ ਸਿੰਘ ਸਿੱਧੂ, ਗੁਰਜੀਤ ਸਿੰਘ,ਲਵਿਸ਼ ਚਾਵਲਾ, ਹਰਪ੍ਰੀਤ ਸਿੰਘ ਖੂੰਡਾ, ਬਲਦੇਵ ਸਿੰਘ ਸਿੱਧੂ, ਸ਼ਮਿੰਦਰ ਸਿੰਘ ਸੂਬਾ ਪ੍ਰਧਾਨ ਸੀ.ਐੱਸ.ਐੱਸ , ਗੁਰਮੇਲ ਸਿੰਘ ਹਾਜਿਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media