
ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਸਕੂਲ ਦੇ ਲੋੜਵੰਦ ਗਰੀਬ ਪਰਿਵਾਰ ਦੇ ਬੱਚਿਆਂ ਲਈ ਭਾਈ ਸਵਿੰਦਰ ਸਿੰਘ (ਕੈਨੇਡਾ) ਵਾਲਿਆਂ ਵੱਲੋਂ ਕਾਪੀਆਂ, ਵਰਦੀਆਂ ਅਤੇ ਬੂਟ ਭੇਜੇ ਗਏ। ਖਾਲਸਾ ਸਕੂਲ ਦੇ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਪੰਨੂੰ (ਖਜਾਨਚੀ), ਸਮਰਜੀਤ ਸਿੰਘ (ਪ੍ਰਬੰਧਕ ਗੁ. ਸਿੰਘ ਸਭਾ), ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ, ਪ੍ਰੀਖਿਆ ਕੰਟਰੋਲਰ ਜਗਤਾਰ ਸਿੰਘ ਬਰਾੜ ਵੱਲੋਂ ਆਪਣੀ ਹਾਜ਼ਰੀ ਵਿੱਚ ਇਹ ਕਾਪੀਆਂ, ਵਰਦੀਆਂ ਅਤੇ ਬੂਟ ਬੱਚਿਆਂ ਵਿੱਚ ਵੰਡੇ ਗਏ। ਇਸ ਸਮੇਂ ਸਬੰਧਤ ਜਮਾਤਾਂ ਦੇ ਇੰਚਾਰਜ ਮੈਡਮ ਕੁਲਵਿੰਦਰ ਕੌਰ, ਮੈਡਮ ਸੁਖਪਾਲ ਕੌਰ, ਮੈਡਮ ਨਰਿੰਦਰਪਾਲ ਕੌਰ, ਮੈਡਮ ਹਰਜੀਤ ਕੌਰ, ਮੈਡਮ ਨਰਿੰਦਰ ਕੌਰ , ਮੈਡਮ ਦਵਿੰਦਰ ਕੌਰ, ਬਰਮਜੀਤ ਸਿੰਘ, ਮੈਡਮ ਗੁਰਿੰਦਰ ਕੌਰ, ਮੈਡਮ ਭਰਮਵੀਰ ਕੌਰ, ਮੈਡਮ ਸਿਮਰਜੀਤ ਕੌਰ ਚੋਟੀਆਂ ਅਤੇ ਸਵਰਨਜੀਤ ਸਿੰਘ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media