
ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂੇ ਬੀਮਾ ਕੰਪਨੀਆਂ ਦੇ ਨੁਮਾਇੰਦੀਆਂ ਨਾਲ ਮਿਤੀ 11.06.2016 ਨੂੰ ਐਮ.ਏ.ਸੀ.ਟੀ. ਕੇਸਾਂ ਅਤੇ ਬੀਮਾ ਕਲੇਮ ਕੇਸਾਂ ਦੇ ਸਬੰਧ ਵਿੱਚ ਲਗਣ ਵਾਲੀ ਨੈਸ਼ਨਲ ਲੋਕ ਅਦਾਲਤ ਦੇ ਸਬੰਧੀ ਮੀਟਿੰਗ ਵਿੱਚ ਪੈਂਡਿੰਗ ਪਏ ਐਮ.ਏ.ਸੀ.ਟੀ ਕੇਸਾਂ ਅਤੇ ਬੀਮਾ ਕਲੇਮ ਕੇਸਾਂ ਦੇ ਬਾਰੇ ਅਤੇ ਬੀਮਾ ਕੰਪਨੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ ਤਾਂ ਕਿ ਲੋਕ ਇਸ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ।ਇਸ ਮੀਟਿੰਗ ਵਿਚ ਸ੍ਰੀ ਪਰਮਜੀਤ ਸਿੰਘ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ, ਸ੍ਰੀ ਕੰਵਲਜੀਤ ਸਿੰਘ ਬਾਜਵਾ, ਏ.ਡੀ.ਜੇ, ਮਿਸ ਬਲਜਿੰਦਰ ਸਿੱਧੂ, ਏ.ਡੀ.ਜੇ, ਸ੍ਰੀ ਅਮਰਜੀਤ ਸਿੰਘ, ਏ.ਡੀ.ਜੇ, ਸ੍ਰੀ ਪਰਮਿੰਦਰ ਪਾਲ ਸਿੰਘ, ਏ.ਡੀ.ਜੇ, ਸ੍ਰੀ ਮਨਜਿੰਦਰ ਸਿੰਘ, ਏ.ਡੀ.ਜੇ, ਮਿਸ ਹਰਵੀਨ ਭਾਰਦਵਾਜ ਏ.ਡੀ.ਜੇ ਵਲੋਂ ਭਾਗ ਗਿਆ ਗਿਆ। ਮੀਟਿੰਗ ਵਿਚ ਸ੍ਰੀ ਅਮਿਤਾ ਸਿੰਘ ਜੀ ਨੇ ਦੱਸਿਆ ਕਿ ਮੋਟਰ ਐਕਸੀਡੈਂਟ ਕਲੇਮ ਟ੍ਰਬਿਉਨਲ, ਬਠਿੰਡਾ ਵਿੱਚ 426 ਐਮ.ਏ.ਸੀ.ਟੀ ਕੇਸ ਪੈਂਡਿੰਗ ਪਏ ਹਨ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀ ਪਰਮਜੀਤ ਸਿੰਘ ਨੇ ਨਿਰਦੇਸ਼ ਦਿੱਤੇ ਕਿ ਇਨ੍ਹਾਂ ਕੇਸਾਂ ਨੂੰ 30.05.2016, 31.05.2016, 04.06.2016 ਅਤੇ 06.06.2016 ਨੁੂੰ ਲਗਣ ਵਾਲੀਆਂ ਪ੍ਰੀ-ਲੋਕ ਅਦਾਲਤਾਂ ਵਿੱਚ ਲਗਾਏ ਜਾਣ। ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਐਮ.ਏ.ਸੀ.ਟੀ ਕੇਸ ਅਤੇ ਬੀਮਾ ਕਲੇਮ ਕੇਸ ਲੋਕ ਅਦਾਲਤਾਂ ਵਿੱਚ ਲਗਾਉਣ ਤਾਂ ਕਿ ਉਹਨਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੋ ਸਕੇ।
Punjab Post Daily Online Newspaper & Print Media