ਸ਼ਹਿਰ ਨੂੰ ਪਿਆਰ ਕਰਨ ਵਾਲੀ ਹਰ ਹਸਤੀ ਸੋਸ਼ਲ ਮੀਡੀਏ ‘ਤੇ ਸਹਿਯੋਗ ਦੇਵੇ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊੋਰੋ) – ‘ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਇਸ ਪਵਿੱਤਰ ਨਗਰੀ ਨੂੰ ਪਿਆਰ ਕਰਨ ਵਾਲਾ ਹਰ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ, ਬਸ ਉਸ ਨੂੰ ਇਸ ਲਈ ਫੇਸਬੁੱਕ ਅਤੇ ਟਵਿੱਟਰ ‘ਤੇ ਜਾ ਕੇ ਇਸ ਲਈ ਬਣਾਏ ਗਏ ਪੇਜ ਨੂੰ ਸ਼ੇਅਰ ਕਰਨਾ ਜਾਂ ਲਾਈਕ ਕਰਨਾ ਹੈ। ਤੁਹਾਡੇ ਇਸ ਸਹਿਯੋਗ ਨਾਲ ਨੰਬਰਾਂ ਦੀ ਦੌੜ ਵਿਚ ਸਾਨੂੰ ਵੱਡਾ ਸਹਿਯੋਗ ਮਿਲੇਗਾ ਅਤੇ ਅਸੀਂ ਕੇਂਦਰ ਸਰਕਾਰ ਦੀ ਇਸ ਪ੍ਰੀਖਿਆ ਵਿਚੋਂ ਪਾਸ ਹੋ ਕੇ ਨਿਕਲਾਂਗੇ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਨੇ ਸਥਾਨਕ ਗੈਸਟ ਹਾਊਸ ਵਿਖੇ ਇਸ ਸੇਵਾ ਲਈ ਆਮ ਲੋਕਾਂ ਦਾ ਸਾਥ ਲੈਣ ਵਾਸਤੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸਮਾਰਟ ਸਿਟੀ ਦੀ ਸੂਚੀ ਵਿਚ ਸ਼ਾਮਿਲ ਕਰਵਾਉਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ, ਪਰ ਲੋਕਾਂ ਦੇ ਸਾਥ ਬਿਨਾਂ ਇਹ ਅਸੰਭਵ ਹੈ।
ਮੈਡਮ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਲਈ ਇੰਟਰਨੈਟ ਅਤੇ ਮੋਬਾਈਲ ਫੋਨ ਵਰਤਣ ਵਾਲਾ ਹਰ ਵਿਅਕਤੀ ਫੇਸ ਬੁੱਕ ਅਕਾਊਂਟ ‘ਤੇ ਜਾ ਕੇ ਸਾਡਾ ਪੇਜ ਸ਼ਮੳਰਟ ਛਟਿੇ ਅਮਰਟਿਸੳਰ ਛਹੳਲਲੲਨਗੲ (ਸਮਾਰਟ ਸਿਟੀ ਅੰਮ੍ਰਿਤਸਰ ਚੈਲੇਂਜ) ਲਾਈਕ, ਸ਼ੇਅਰ, ਕੁਮੈਂਟ ਜਾਂ ਸੁਝਾਅ ਦੇ ਸਕਦਾ ਹੈ। ਇਸੇ ਤਰ੍ਹਾਂ ਟਵਿੱਟਰ ‘ਤੇ #ਸਮੳਰਟਚਟਿੇੳਮਰਟਿਸੳਰ (ਹੈਸ਼ ਸਮਾਰਟ ਸਿਟੀ ਅੰਮ੍ਰਿਤਸਰ) ‘ਤੇ ਸਾਨੂੰ ਫਾਲੋ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੈਬਸਾਈਟ ਮੇਗੋਵ (ਮਾਈਗੌਵ) ‘ਤੇ ਕੇਵਲ ਅਮਰਟਿਸੳਰ ਲਿਖ ਕੇ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਵਿਚ ਸਾਡਾ ਸਾਥ ਦੇ ਸਕਦਾ ਹੈ। ਮੈਡਮ ਗਿਰੀ ਨੇ ਦੱਸਿਆ ਕਿ ਇਸ ਕੰਮ ਲਈ ਸਾਡੇ ਕੋਲ 1 ਜੂਨ ਤੱਕ ਦਾ ਸਮਾਂ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਵੀ ਵਰਤੋਂ ਕਰਕੇ ਇਸ ਦੂਸਰੇ ਪੜਾਅ ਵਿੱਚ ਆਪਣੇ ਸ਼ਹਿਰ ਨੂੰ ਸ਼ਾਮਿਲ ਕਰਵਾਉਣ ਲਈ ਸਹਿਯੋਗ ਦੇਣ। ਇਸ ਮੌਕੇ ਜੇ. ਐਲ. ਐਲ ਦੇ ਮੈਨੇਜਰ ਸ੍ਰੀ ਕਰਨ ਸ਼ਰਮਾ ਵੀ ਉਨ੍ਹਾਂ ਦੇ ਨਾਲ ਸਨ।
Punjab Post Daily Online Newspaper & Print Media