ਅੰਮ੍ਰਿਤਸਰ, 25 ਮਈ (ਜਗਦੀਪ ਸਿੰਘ ਸੱਗੂ)- ਮੇਅਰ ਰਾਮ ਅਰੋੜਾ ਅਤੇ ਰਾਕੇਸ਼ ਗਿੱਲ, ਇੰਚਾਰਜ ਪੱਛਮੀ ਵਿਧਾਨ ਸਭਾ ਹਲਕਾ ਭਾਜਪਾ ਵੱਲੋਂ ਮਿਲ ਕੇ ਵਾਰਡ ਨੰ. 5 ਵਿਚ ਪੈਂਦੇ ਇਲਾਕਾ ਜੂਝਾਰ ਸਿੰਘ ਐਵੀਨਿਊ ਅਤੇ ਇਸ ਦੇ ਨਾਲ ਲਗਦੀਆਂ ਆਬਾਦੀਆਂ ਵਿਖੇ 542.00 ਲੱਖ ਰੁਪਏ ਦੀ ਲਾਗਤ ਨਾਲ ਲੁੱਕ-ਬਜਰੀ ਦੀਆਂ ਸੜਕਾਂ ਅਤੇ ਸੀਮੈਂਟ ਕੰਕਰੀਟ ਦੀਆਂ ਪੱਕੀਆਂ ਗਲੀਆਂ ਬਨਾਉਣ ਦੇ ਕੰਮ ਦਾ ਉਦਘਾਟਨ ਕੀਤਾ।
ਉਹਨਾਂ ਦੇ ਨਾਲ ਰਮਨਦੀਪ ਕੌਰ ਕੌਸਲਰ, ਅਮਰਪ੍ਰੀਤ ਸਿੰਘ ਅੰਮੂ ਕੌਸਲਰ, ਗੁਰਪ੍ਰੀਤ ਸਿੰਘ ਕੌਸਲਰ, ਬਲਜਿੰਦਰ ਸਿੰਘ, ਗੋਪਾਲ ਕਿਸ਼ਨ ਵਾਸਦੇਵ, ਗੁਰਵਿੰਦਰ ਸਿੰਘ ਗੁਮਟਾਲਾ, ਪੰਕਜ ਖਨੋਜਾ, ਮਨੂੰ ਖੰਨਾ, ਸੁਰਿੰਦਰ ਸਿੰਘ, ਰਾਹੁਲ ਬੱਤਰਾ, ਰਾਕੇਸ਼ ਪਾਠਕ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਤਰੂਣ ਅਰੋੜਾ, ਜਵਾਹਰ ਲਾਲ ਸ਼ਰਮਾ, ਇੰਦਰ ਸਿੰੰਘ, ਪ੍ਰਿੰਸ ਗੁਮਟਾਲਾ, ਨਗਰ ਨਿਗਮ ਦੇ ਅਧਿਕਾਰੀ ਅਤੇ ਬਹੁੱਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਾਮਿਲ ਸਨ।
ਮੇਅਰ ਅਰੋੜਾ ਤੇ ਗਿੱਲ ਨੇ ਕਿਹਾ ਕਿ ਪੱਛਮੀ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਭਾਜਪਾ-ਅਕਾਲੀ ਦਲ ਗਠਬੰਧਨ ਦੀ ਸਰਕਾਰ ਵੱਲੋਂ 141 ਕੋਰੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।ਉਹਨਾ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਇਸ ਸਮੁੱਚੇ ਸ਼ਹਿਰ ਵਿਚ ਜੰਗੀ ਪੱਧਰ ‘ਤੇ ਰਿਕਾਰਡ ਤੋੜ ਵਿਕਾਸ ਕਰਾਇਆ ਜਾ ਰਿਹਾ ਹੈ, ਜਿਸ ਨਾਲ ਜਨਤਾ ਨੂੰ ਹਰ ਸਹੂਲਤ ਮਿਲੇਗੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media