Friday, July 17, 2026

ਅੰਗਹੀਣਾਂ ਦੇ 3 ਫੀਸਦੀ ਕੋਟੇ ਤਹਿਤ ਕਮਿਸ਼ਨਰ ਨਗਰ ਨਿਗਮ ਨਾਲ ਗੱਲਬਾਤ- ਮੰਗਲ ਸਿੰਘ ਗਿੱਲ

ਅੰਮ੍ਰਿਤਸਰ, 26 ਮਈ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਅੰਮ੍ਰਿਤਸਰ ਵਿੱਚ ਸਾਲ 2008 ਵਿੱਚ ਮੁਹੱਲਾ ਸੁਧਾਰ ਕਮੇਟੀਆਂ ਵਿੱਚ ਕੀਤੀ ਆਪਸੀ ਭਾਈ ਭਤੀਜਾਵਾਦ ਦੀ ਭਰਤੀ ਵਿੱਚ ਅੰਗਹੀਣਾਂ ਦੇ 3 ਫੀਸਦੀ ਕੋਟੇ ਨੂੰ ਬਿਲਕੁੱਲ ਹੀ ਅਣਗੋਲਿਆਂ ਕੀਤਾ ਗਿਆ।ਇਹ ਗੱਲ ਮੰਗਲ ਸਿੰਘ ਗਿੱਲ ਸੂਬਾ ਪ੍ਰਧਾਨ ਅੰਗਹੀਣ ਭਲਾਈ ਯੂਨੀਅਨ ਪੰਜਾਬ ਨੇ ਕਮਿਸ਼ਨਰ ਨਗਰ ਨਿਗਮ ਨਾਲ ਡੈਪੂਟੇਸ਼ਨ ਮੁਲਾਕਾਤ ਦੌਰਾਨ ਕਹੀ।ਗਿੱਲ ਨੇ ਕਿਹਾ ਕਿ 2008 ਦੀ ਭਰਤੀ ਉਪਰੰਤ ਇਨ੍ਹਾਂ ਕਰਮਚਾਰੀਆਂ ਨੂੰ 2012 ਵਿੱਚ ਪੱਕੇ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦੀ ਪੱਕੇ ਕਰਨ ਉਪਰੰਤ ਵੀ ਵਿਭਾਗ ਅੰਗਹੀਣਾਂ ਦੇ 3 ਫੀਸਦੀ ਕੋਟੇ ਨੂੰ ਪੁਰ ਕਰਨਾ ਮੁਨਾਸਿਬ ਨਹੀਂ ਸਮਝਿਆ।ਗਿੱਲ ਨੇ ਕਮਿਸ਼ਨਰ ਨਗਰ ਨੂੰ ਕਿਹਾ ਕਿ ਆਪ ਦੇ ਵਿਭਾਗ ਖਿਲਾਫ ਯੂਨੀਅਨ ਵੱਲੋਂ ਹਾਈਕੋਰਟ ਵਿੱਚ ਕੇਸ ਚੱਲ ਰਿਹਾ ਹੈ ਕਿ ਅੰਗਹੀਣਾਂ ਨੂੰ ਬਣਣਾ ਕੋਟਾ ਦੇਣ ਉਪਰੰਤ ਹੀ ਨਵੀਂ ਭਰਤੀ ਕੀਤੀ ਜਾ ਸਕਦੀ ਹੈ ਪ੍ਰੰਤੂ ਕੇਸ ਦੇ ਬਾਵਜੂਦ ਵੀ ਆਪ ਦੇ ਵਿਭਾਗ ਵਿੱਚ ਡੀ:ਸੀ ਰੇਟ ਤੇ ਭਰਤੀ ਕੀਤੀ ਗਈ ਹੈ ਦੇ ਇਵਜ ਵਿੱਚ ਕਮਿਸ਼ਨਰ ਨਗਰ ਨਿਗਮ ਮੈਡਮ ਸੋਨਾਲੀ ਗਿਰੀ ਨੇ ਕਿਹਾ ਕੰਟੈਮਪਟ ਤਾਂ ਪੈਂਦੇ ਹੀ ਰਹਿੰਦੇ ਹਨ ਵਿਭਾਗ ਇਨ੍ਹਾਂ ਕੇਸਾਂ ਦੀ ਪ੍ਰਵਾਹ ਨਹੀਂ ਕਰਦਾ।ਗਿੱਲ ਨੇ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਦੇ ਭ੍ਰਿਸ਼ਟ ਅਫਸਰਾਂ ਦੀ ਫਿਤਰਤ ਹੀ ਰਹੀ ਹੈ ਕਿ ਚੋਰੀ ਮੋਰੀ ਰਾਹੀਂ ਆਪਣੇ ਹੀ ਚਹੇਤਿਆਂ ਨੂੰ ਭਰਤੀ ਕਰਕੇ ਬਾਅਦ ਵਿੱਚ ਪੱਕੇ ਕਰ ਦਿਓ ਜੇ ਪੱਕੇ ਕਰਨ ਦਾ ਸਮਾਂ ਨਾ ਮਿਲੇ ਤਾਂ ਆਉਣ ਵਾਲੇ ਅਫਸਰਾਂ ਲਈ ਮੋਟੀ ਰਕਮ ਬਟੋਰਨ ਦਾ ਸਾਧਨ ਬਣਾ ਦਿੱਤਾ ਜਾਂਦਾ ਹੈ।ਗਿੱਲ ਨੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਤਿੰਨੋ ਕਾਰਪੋਰੇਸ਼ਨਾਂ ਵਿੱਚ ਹੀ ਇਸੇ ਤਰ੍ਹਾਂ ਦੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅੰਗਹੀਣਾਂ ਆਪਣਾ ਹੱਕ ਲੈ ਕੇ ਰਹਿਣਗੇ ਨਹੀਂ ਤਾਂ ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਗੁਰਮੀਤ ਸਿੰਘ ਪ੍ਰੈਸ ਸਕੱਤਰ, ਲੱਖਾ ਸਿੰਘ ਜਿਲ੍ਹਾ ਪ੍ਰਧਾਨ ਜਲੰਧਰ, ਜਗੀਰ ਸਿੰਘ ਅਤੇ ਮੈਡਮ ਪੁਨੀਤਾ ਹਾਜ਼ਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply