Saturday, October 10, 2026

ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਵਿੱਚ ਨਵੀਆਂ ਨਿਯੁੱਕਤੀਆਂ ਜਲਦ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ)- ਔਰਤਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਖਾਤਰ ਹਾਅ ਦਾ ਮਾਰਨ ਵਾਲੀ ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਦੀ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੋਰ ਸੰਧੂ ਤੇ ਸਰਕਦਾ ਅਹੁਦੇਦਾਰ ਮੈਡਮ ਮਾਨਸੀ ਖੰਨਾ ਨੇ ਦੱਸਿਆ ਕਿ ਸੁਸਾਇਟੀ ਦੀ ਕਾਰਜਸ਼ੈਲੀ ਨੂੰ ਹੋਰ ਚੁਸਤ ਦਰੁੱਸਤ ਬਣਾਉਣ ਦੇ ਮੰਤਵ ਨਾਲ ਆਉਣ ਵਾਲੇ ਦਿਨਾਂ ਵਿਚ ਬਲਾਕ, ਜਿਲ੍ਹਾ ਤੇ ਸੂਬਾ ਪੱਧਰ ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਹੁਤ ਜਲਦ ਇਕ ਜਰੂਰੀ ਮੀਟਿੰਗ ਸੁਸਾਇਟੀ ਦੀ ਚੀਫ ਪੈਟਰਨ ਮੈਡਮ ਪ੍ਰਿੰ: ਕੁਸੁਮ ਮਲਹੋਤਰਾ ਤੇ ਜਨਰਲ ਸਕੱਤਰ ਪ੍ਰਿੰ; ਮੈਡਮ ਨਵਨੀਤ ਕੋਰ ਆਹੁਜਾ ਦੀ ਦੇਖ ਰੇਖ ਹੇਠ ਕੀਤੀ ਜਾਵੇਗੀ ਤੇ ਨਿਯੁਕਤੀਆਂ ਸਬੰਧੀ ਰਣਨੀਤੀ ਤੈਅ ਕਰਨ ਦੇ ਨਾਲ ਨਾਲ ਸੁਸਾਇਟੀ ਦੀ ਬੀਤੇ ਸਮੇਂ ਦੀ ਕਾਰਗੁਜਾਰੀ ਦੀ ਸਮੀਖਿਆ ਵੀ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸੁਸਾਇਟੀ ਪਹਿਲਾਂ ਵੀ ਗੈਰ ਸਿਆਸੀ ਸਰਪ੍ਰਸਤੀ ਦੇ ਸਫਲਤਾ ਪੂਰਵਕ ਚੱਲ ਰਹੀ ਹੈ ਤੇ ਅਗਾਂਹ ਵੀ ਚੱਲਦੀ ਰਹੇਗੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply