
ਜੰਡਿਆਲਾ ਗੁਰੂ, 26 ਮਈ (ਹਰਿੰਦਰ ਪਾਲ ਸਿੰਘ)- ਅੱਜ ਇੰਪਲਾਈਜ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਮੰਡਲ ਆਗੂ ਕਰਨ ਸਿੰਘ ਨੇ ਕੀਤੀ।ਇਸ ਮੀਟਿੰਗ ਵਿੱਚ ਸਰਗਰਮ ਅਹੁਦੇਦਾਰਾਂ ਤੇ ਸਬ ਮੰਡਲਾਂ ਦੇ ਪ੍ਰਧਾਨ, ਸਕੱਤਰ ਤੇ ਵਰਕਰ ਸ਼ਾਮਿਲ ਹੋਏ।ਮੀਟਿੰਗ ਵਿੱਚ ਜਥੇਬੰਧਕ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ ਪਾਵਰਕੱਟ ਮੈਨਜਮੈਂਟ ਵੱਲੋਂ ਮੁਲਾਜਿਮਾਂ ਦੀਆਂ ਪਿਛਲੇ ਸਮੇ ਤੋ ਮੰਨੀਆਂ ਹੋਈਆਂ ਮੰਗਾਂ ਨੂੰ ਤਰੰਤ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ ਗਈ।ਉਹਨਾ ਕਿਹਾ ਕਿ ਜੇਕਰ ਮੁਲਾਜਿਮਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਮੁਲਾਜਿਮ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਮੁਲਾਜਿਮ ਆਗੂ ਜਥੇਬੰਦੀਆਂ ਦੀ ਚੜਦੀ ਕਲਾ੍ਹ ਦਾ ਵੀ ਪ੍ਰਣ ਲਿਆ।ਇਸ ਮੌਕੇ ਇੰਪਲਾਈਜ ਫੈਡਰੇਸ਼ਨ ਨੇ ਜੋਰਦਾਰ ਮੰਗ ਕੀਤੀ ਕਿ ਵਰਕਚਾਰਜ ਕਾਮਿਆਂ ਨੂੰ ਤਰੰਤ ਸਹਾਇਕ ਲਾਇਨਮੈਨ ਬਣਾਇਆਂ ਜਾਵੇ।ਇਸ ਮੌਕੇ ਮੰਡਲ ਆਗੂ ਸੁਖਦੇਵ ਸਿੰਘ ਵਰਪਾਲ, ਸੰਦੀਪ ਸ਼ਰਮਾ, ਓ.ਸੀ ਤਰਸਿੱਕਾ, ਗੁਰਿੰਦਰ ਸਿੰਘ, ਗੁਰਵੇਲ ਸਿੰਘ, ਪ੍ਰਤਾਪ ਸਿੰਘ ਸੁੁੱਖੇਵਾਲ, ਬਲਜਿੰਦਰ ਸਿੰਘ ਵਰਪਾਲ, ਜਸਪਾਲ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media