Friday, March 6, 2026

ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਭਾਟੀਆ ਨੇ ਕੈਂਸਰ ਪੀੜਿਤਾਂ ਨੂੰ ਵੰਡੇ 2 ਲੱਖ 40 ਹਜਾਰ ਦੇ ਚੈਕ

PPN2605201619

ਪੱਟੀ, 26 ਮਈ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਕਾਰਜਾਂ ਦੇ ਨਾਲ -ਨਾਲ ਕੈਂਸਰ ਦੀ ਬੀਮਾਰੀ ਤੋਂ ਪੀੜਿਤਾਂ ਲਈ ਵੱਖਰਾ ਫੰਡ ਮੁਹਈਆ ਕਰਵਾਇਆ ਗਿਆ ਹੈ।ਜਿਸਦੇ ਤਹਿਤ ਅੱਜ ਵੱਖ ਵੱਖ ਪਿੰਡਾਂ ਦੇ ਕੈਂਰ ਪੀੜਿਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਵੱਲੋਂ 2.40 ਲੱਖ ਦੇ ਚੱੈਕ ਤਕਸੀਮ ਕੀਤੇ ਗਏ।ਜਥੇਦਾਰ ਭਾਟੀਆ ਨੇ ਦੱਸਿਆ ਕਿ ਕਮੇਟੀ ਵੱਲੋਂ ਬਿਨਾਂ ਕਿਸੇ ਜਾਤੀ ਭੇਦ ਭਾਵ ਦੇ ਕੈਂਸਰ ਦੀ ਬੀਮਾਰੀ ਦੇ ਇਲਾਜ ਲਈ ਲੋੜਵੰਦ ਪਰਿਵਾਰਾਂ ਦੀ ਮਾਲੀ ਮਦਦ ਕੀਤੀ ਜਾਂਦੀ ਹੈ ਅਤੇ ਇਹ ਸੇਵਾ ਨਿਰੰਤਰ ਜਾਰੀ ਰਹੇਗੀ।ਉਹਨਾਂ ਦੱਸਿਆ ਕਿ ਨਿਸ਼ਾਨ ਸਿੰਘ ਪੁੱਤਰ ਗੁਰਾ ਸਿੰਘ ਪਿੰਡ ਬੂਆ ਪੱਤੀ, ਜਸਕਰਨ ਸਿੰਘ ਪੁੱਤਰ ਨੈਬ ਸਿੰਘ ਪੱਟੀ, ਬਲਜੀਤ ਕੌਰ ਪਤਨੀ ਪਿੰਡ ਬੋਪਾਰਾਏ, ਰਾਣੋ ਪਤਨੀ ਭਾਗੀ ਪੱਟੀ, ਜੁਗਿੰਦਰ ਕੌਰ ਪਤਨੀ ਗੁਰਬਿੰਦਰ ਸਿੰਘ ਪਿੰਡ ਠੱਟਾ, ਰਾਜਵਿੰਦਰ ਕੌਰ ਪਤਨੀ ਬਲਕਾਰ ਸਿੰਘ ਪਿੰਡ ਕੈਰੋਂ, ਗੁਰਜੀਤ ਕੌਰ ਪਤਨੀ ਅਵਤਾਰ ਸਿੰਘ ਦੁਬਲੀ, ਲਖਬੀਰ ਕੌਰ ਪਤਨੀ ਗੁਰਸਾਹਬ ਸਿੰਘ ਰਾਏਪੁਰ ਬਲੀਮ, ਜਸਵੀਰ ਕੌਰ ਪਿੰਡ ਨਦੋਹਰ, ਰਜਿੰਦਰ ਕੁਮਾਰ ਆਦਿ ਨੂੰ ਚੈਕ ਦਿੱਤੇ ਗਏ।ਇਸ ਮੌਕੇ ਤੇ ਅਮਰਜੀਤ ਸਿੰਘ ਐਚ.ਕੇ, ਸਰਪੰਚ ਸੁਖਜਿੰਦਰ ਸਿੰਘ, ਕੁਲਵਿੰਦਰ ਸਿੰਘ ਬੱਬੂ, ਇਕਬਾਲ ਸਿੰਘ ਜੌਲੀ, ਅਵਤਾਰ ਸਿੰਘ ਢਿੱਲ਼ੋਂ, ਨਿਰਮਲ ਸਿੰਘ ਕਾਲਾ, ਡਾ. ਸੁਖਜੀਤ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply