Friday, March 6, 2026

ਕੇਂਦਰੀ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਮੁਹਿੰਮ

PPN2605201620

ਬੁੱਢਾਬੜ (ਹੁਸ਼ਿਆਰਪੁਰ), 26 ਮਈ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਮੰਤਰੀ ਪ੍ਰਚਾਾਰ ਨਿਦੇਸ਼ਾਲਾ ਵਲੋਂ ਅੱਜ ਪਿੰਡ ਬੁੱਢਾਬੜ ਵਿਚ ਇੱਕ ਜਾਗਰੂਕਤਾ ਮੁਹਿੰਮ ਪ੍ਰੌਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿਚ ਭਾਰਤ ਸਰਕਾਰ ਵੱਲੋਂ ਚਲਾਈਆ ਗਈਆ ਵੱਖ-ਵੱਖ ਜਨ ਕਲਿਆਣਕਾਰੀ ਯੋਜਨਾਵਾਂ ਜਿਵੇਂ ਕਿ ‘ਸਵੱਛ ਭਾਰਤ ਅਭਿਆਨ ‘ਬੇਟੀ ਬਚਾਓ-ਬੇਟੀ ਪੜ੍ਹਾਓ,’ਜਨ ਧਨ ਯੋਜਨਾਵਾਂ, ਅਟੱਲ ਪੈਂਸ਼ਨ ਯੋਜਨਾ ਬਾਰੇ ਜਾਣਕਾਰੀਆਂ ਉਪਸਥਿਤ ਲੋਕਾਂ ਨੂੰ ਦਿੱਤੀਆਂ ਗਈਆ ,
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਅਰਨੇਸ਼ ਸ਼ਾਕਿਰ ਨੇਂ ਆਪਣੇ ਸੰਬੋਧਨ ਵਿੱਚ ਕਿਹਾ ਭਾਰਤ ਸਰਕਾਰ ਦੇ ਅੱਜ ਦੋ ਸ਼ਾਲ ਮੁਕੰਮਲ ਹੋਣ ਦੋਰਾਨ ਦੇਸ਼ ਦੀ ਤਰੱਕੀ ਲਈ ਕਰਵਾਏ ਗਏ ਕੰਮਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਵੱਲੋਂ ਹੁਣ ਤੱਕ 786 ਮੁੱਖ ਕੰਮ ਕਰਵਾਏ ਗਏ ਹਨ ਅਤੇ ਕਈ ਦੇਸ਼ ਪ੍ਰਚਾਰ ਯੋਜਨਾਵਾਂ ਵਿਚ ਬਦਲਾਵ ਲਿਆਂਦਾ ਗਿਆ ਹੈ।ਸ਼੍ਰੀ ਸ਼ਾਕਿਰ ਜੋ ਅੱਜ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ਼੍ਰੀ ਵਿਜੇ ਸਾਂਪਲਾ ਦੀ ਨੁਮਾਂਇਦਗੀ ਕਰ ਰਹੇ ਸਨ ਨੇ ਸ਼੍ਰੀ ਸਾਂਪਲਾ ਵੱਲੋਂ ਗੋਦ ਲਏ ਗਏ ਪਿੰਡ ਬੁਢਾਬੜ ਵਿਚ ਸੋਲਰ ਲਾਈਟਾ ਲਗਵਾਉਣ ਦਾ ਐਲਾਨ ਕੀਤਾ।ਸ਼੍ਰੀ ਵਿਜੇ ਸਾਂਪਲਾ ਜਿਨ੍ਹਾਂ ਨੇ ਅੱਜ ਇਸ ਪ੍ਰਗਰਾਮ ਵਿਚ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਣਾ ਸੀ, ਪ੍ਰਧਾਨ ਮੰਤਰੀ ਦੇ ਦਿਲੀ ਆਣ ਦੇ ਸੱਦੇ ‘ਤੇ ਇਸ ਵਿਚ ਸ਼ਾਮਿਲ ਨਹੀ ਹੋ ਸਕੇ ਸਨ । ਸ਼੍ਰੀ ਸ਼ਾਕਿਰ ਨੇ ਕਿਹਾ ਕਿ ਪਿੰਡ ਦੀ ਟੁੱਟੀ ਸੜਕ ਵਿਚ ਵੀ ਆਉਦੇ 2-3 ਮਹੀਨਿਆਂ ਵਿਚ ਸੁਧਾਰ ਹੋ ਜਾਵੇਗਾ ।
ਇਹ ਪ੍ਰੋਗਰਾਮ ਜੋ ਜ਼ਿਨਾ ਪ੍ਰਸ਼ਾਸਨ ਦੇ ਸ਼ਹਿਯੋਗ ਨਾਲ ਕਰਵਾਇਆ ਗਿਆ ਸੀ ਵਿਚ ਸਿਹਤ ਮਹਿਕਮੇ ਵੱਲੋਂ ਮੁਫਤ ਚੈਕਅਪ ਕੈਂਪ ਲਗਾਇਆ ਗਿਆ ਅਤੇ ਪੰਜਾਬ ਨੈਸ਼ਨਲ ਬੈਂਕ , ਡਾਕ ਵਿਭਾਗ ਅਤੇ ਜੀਵਨ ਬੀਮਾ ਨਿਗਮ ਵੱਲੋਂ ਵੀ ਸਟਾਲ ਲਗਾਏ ਗਏ । ਵਖ -ਵੱਖ ਵਿਭਾਗਾਂ ਦੇ ਬੁਲਾਰਿਆਂ ਨੇ ‘ਸਵੱਛ ਭਾਰਤ ਅਭਿਆਨ ,’ਜਨ ਧਨ ਯੋਜਨਾਵਾਂ ‘ਸਮੇਤ ਹੋਰਨਾਂ ਯੋਜਨਾਵਾਂ ਬਾਰੇ ਜਾਣਕਾਰੀਆਂ ਦਿੱਤੀਆ ਸ਼੍ਰੀ ਸੁਕਿੰਆ ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ ਦੀ ਪੰਜਾਬ ਇੰਚਾਰਜ ਸ਼੍ਰੀ ਮਤੀ ਓੁਮੇਸ਼ ਸ਼ਾਕਿਰ ਨੇ ਵੀ ਇਸ ਵਿਸ਼ੇ ‘ਤੇ ਲੋਕਾਂ ਨੂੰ ਜਾਗਰੂਕ ਕੀਤਾ।ਉਪਸਥਿਤ ਲੋਕਾਂ ਵੱਲੋਂ ਉਨ੍ਹ੍ਹਾਂ ਨੂੰ ਪੇਸ਼ ਆਉਦੀਆਂ ਮੁਸ਼ਕਿਲਾਂ ਬਾਰੇ ਵੀ ਬੁਲਾਰਿਆ ਤੋਂ ਇਸ ਦੇ ਹੱਲ ਲਈ ਗੱਲ -ਬਾਤ ਕੀਤੀ ਗਈ ।
ਮੁਕੇਰੀਆਂ ਦੇ ਸੱਬ -ਡਵੀਜਨਲ ਮੇਜਿਸਲੇਟ ਸ਼੍ਰੀ ਹਰਚਰਨ ਸਿੰਘ ਨੇ ਵੀ ਇਕ ਚੰਗੇ ਸਮਾਜ ਦੀ ਸਿਰਜ਼ਨਾ ਲਈ ਬੇਟੀ ਬਚਾਓ -ਬੇਟੀ ਪੜਾਓ’ ਪ੍ਰੋਗਰਾਮ ਵਿਚ ਵੱਧ -ਚੜ ਕੇ ਯੋਗਦਾਨ ਪਾਉਣ ਤੇ ਜ਼ੋਰ ਦਿੱਤਾ ।
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਦੇਸ਼ਾਲਾ ਵੱਲੋਂ ਦੇਸ਼ ਦੇ ਬੀਤੇ ਦੋ ਸਾਲਾਂ ਦੋਰਾਨ ਹੋਈ ਤਰੱਕੀ ਨੂੰ ਇਕ ਵਿਸ਼ੇਸ਼ ਫੋਟੋ ਪ੍ਰਦਰਸ਼ਨੀ ਲਗਾ ਕਿ ਲੋਕਾਂ ਸਾਹਮਣੇ ਪੇਸ਼ ਕੀਤਾ।ਇਹ ਪ੍ਰਦਰਸ਼ਨੀ 28 ਮਈ ਤੱਕ ਸਵਾਮੀ ਪ੍ਰੇਮਾਨੰਦ ਗਰਲਜ਼ ਕਾਲੇਜ਼ ਵਿਚ ਚਲਦੀ ਰਹੇਗੀ । ਮੰਤਰਾਲੇ ਦੇ ਗੀਤ ਅਤੇ ਨਾਟਕ ਪ੍ਰਭਾਗ ਵੱਲੋਂ ਵੀ ਸਮਾਜਿਕ ਬੁਰਾਈਆਂ ਸਬੰਧੀ ਪੇਸ਼ਕਾਰੀਆਂ ਕੀਤੀਆਂ ਗਈਆਂ ।
ਖੇਤਰੀ ਪ੍ਰਚਾਰ ਨਿਦੇਸ਼ਾਲਾ (ਉਤਰ-ਪੂਰਬੀ) ਖੇਤਰੀ ਦੇ ਨਿਦੇਸ਼ਕ ਸ਼੍ਰੀ ਆਸ਼ੀਸ਼ ਗੋਇਲ ਦੀ ਅਗਵਾਈ ਵਿਚ ਹੋਏ ਇਸ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਸ਼੍ਰੀ ਰਾਜ਼ੇਸ਼ ਬਾਲੀ ਨੇ ਸਭਨਾਂ ਆਇਆ ਨੂੰ ‘ਜੀ ਆਇਆ ਕਿਹਾ’।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply