Monday, August 10, 2026

ਉਘੇ ਨਾਵਲਕਾਰ ਹਰਪ੍ਰੀਤ ਸਿੰਘ ਅਤੇ ਲੇਖਕ ਬਲਵੰਤ ਗੌਂਸਲ ਨੂੰ ਕਿਤਾਬਾਂ ਭੇਟ

PPN2705201604

ਸੰਦੌੜ, 27 ਮਈ (ਹਰਮਿੰਦਰ ਸਿੰਘ ਭੱਟ)- ਉੱਘੇ ਨਾਵਲਕਾਰ ਤੇ ਲੇਖਕ ਹਰਪ੍ਰੀਤ ਸਿੰਘ ਅਤੇ ਲੇਖਕ ਬਲਵੰਤ ਗੌਸਲ ਨੂੰ ਸਾਹਿਬ ਸੇਵਾ ਸੁਸਾਇਟੀ ਵਿਖੇ ਚੇਅਰਮੈਨ ਤੇ ਲੇਖਕ ਹਰਮਿੰਦਰ ਸਿੰਘ ਭੱਟ ਵੱਲੋਂ ਕਿਤਾਬਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਲੇਖਕ ਹਰਪ੍ਰੀਤ ਸਿੰਘ ਅਤੇ ਲੇਖਕ ਬਲਵੰਤ ਗੌਂਸਲ ਨੇ ਸਾਹਿਤਕ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਪੰਜਾਬੀ ਸਾਹਿਤ ਵਿਚ ਦਿਨ ਪਰ ਦਿਨ ਵੱਧ ਰਹੇ ਤਕਨੀਕੀ ਯੁੱਗ ਵਿਚ ਤਕਨੀਕੀ ਸਾਹਿਤ ਦੀ ਵੀ ਬਹੁਤ ਜ਼ਰੂਰਤ ਹੈ ਜਿਸ ਵਿਚ ਲੇਖਕ ਹਰਮਿੰਦਰ ਸਿੰਘ ਭੱਟ ਅਤੇ ਲੇਖਕਾ ਅਮਨਦੀਪ ਕੌਰ ਜਲਵਾਣਾ ਵੱਲੋਂ ਕੰਪਿਊਟਰ ਅਤੇ ਜਨਰਲ ਨਾਲਿਜ ਦੇ ਖੇਤਰ ਵਿਚ ਲਿਖੀਆਂ ਗਈਆਂ ਕਿਤਾਬਾਂ ਤਕਨੀਕੀ ਖੇਤਰ ਦੀ ਸਿਖਲਾਈ ਲੈ ਕੇ ਸਮੇਂ ਦੇ ਹਾਣੀ ਬਣਨ ਦੇ ਅਭਿਲਾਸ਼ੀਆਂ ਲਈ ਵਰਦਾਨ ਸਿੱਧ ਹੋਈਆਂ ਹਨ ਉਨ੍ਹਾਂ ਲੇਖਕ ਹਰਮਿੰਦਰ ਸਿੰਘ ਭੱਟ ਦੁਆਰਾ ਸਮਾਜਿਕ, ਧਾਰਮਿਕ ਅਤੇ ਹੋਰ ਗੰਭੀਰ ਵਿਸਿਆਂ ਤੇ ਲਿਖਤਾਂ ਦੁਆਰਾ ਸਮਾਜ ਨੂੰ ਜਾਗਰੂਕ ਕਰਨ ਹਿਤ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply