ਅੰਮ੍ਰਿਤਸਰ, 27 ਮਈ (ਜਗਦੀਪ ਸਿੰਘ ਸੱਗੂ)- ਪੁਲਿਸ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟ੍ਰੇਟ ਕਮਿਸ਼ਨਰੇਟ ਅੰਮ੍ਰਿਤਸਰ ਸ. ਅਮਰ ਸਿੰਘ ਚਾਹਲ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਕਿਸੇ ਵੀ ਵਿਅਕਤੀ/ਪਰਿਵਾਰ ਵੱਲੋਂ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸ ਦਾ ਰਿਹਾਇਸ਼ੀ ਪਤਾ ਅਤੇ ਹੋਰ ਵੇਰਵੇ ਪੁਲਿਸ ਪਾਸ ਲਾਗਲੇ ਥਾਣੇ ਵਿਚ ਦੇ ਕੇ ਅਗਾਊਂ ਤਸਦੀਕ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਕਮਿਸ਼ਨਰੇਟ ਅੰਮ੍ਰਿਤਸਰ ਵਿਚ ਕਾਫੀ ਲੋਕ ਆਪਣੇ ਘਰੇਲੂ ਕੰਮਕਾਜ ਲਈ ਨੌਕਰ ਰੱਖ ਲੈਂਦੇ ਹਨ, ਜੋ ਹੋਰ ਰਾਜਾਂ ਦੇ ਵਸਨੀਕ ਹੁੰਦੇ ਹਨ ਅਤੇ ਅਜਿਹੇ ਨੌਕਰ ਆਪਣੇ ਸਹੀ ਰਿਹਾਇਸ਼ੀ ਪਤੇ ਮਾਲਕਾਂ ਨੂੰ ਨਹੀਂ ਦੱਸਦੇ। ਕੁਝ ਕੇਸਾਂ ਵਿਚ ਅਜਿਹੇ ਨੌਕਰਾਂ ਨੇ ਸੰਗੀਨ ਜ਼ੁਰਮ ਕੀਤੇ ਹਨ ਅਤੇ ਦੌੜਨ ਵਿਚ ਕਾਮਯਾਬ ਹੋ ਗਏ ਹਨ। ਇਸ ਲਈ ਲੋਕਾਂ ਦੀ ਜਾਨ-ਮਾਲ ਦੀ ਰਾਖੀ ਅਤੇ ਜ਼ੁਰਮਾਂ ਦੀ ਰੋਕਥਾਮ ਲਈ ਤੇਜ਼ੀ ਨਾਲ ਉਪਰਾਲਾ ਕਰਨ ਦੀ ਲੋੜ ਹੈ ਕਿ ਕੋਈ ਵੀ ਵਿਅਕਤੀ/ਪਰਿਵਾਰ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸ ਦਾ ਰਿਹਾਇਸ਼ੀ ਪਤਾ ਅਤੇ ਹੋਰ ਵੇਰਵੇ ਪੁਲਿਸ ਪਾਸ ਲਾਗਲੇ ਥਾਣੇ ਵਿਚ ਦੇ ਕੇ ਅਗਾਊਂ ਤਸਦੀਕ ਕਰਵਾਏ। ਇਹ ਹੁਕਮ 26 ਜੁਲਾਈ 2016 ਤੱਕ ਲਾਗੂ ਰਹੇਗਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media