ਬਠਿੰਡਾ, 28 ਮਈ (ਜਸਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਤਕਰੀਬਨ ਇੱਕ ਦਹਾਕੇ ਪੰਜਾਬ ਤੇ ਝੁੱਲੀ ਕਾਲੀ ਹਨੇਰੀ ਦੌਰਾਨ ਆਪਣੀ ਜਿੰਦਗੀ ਨੂੰ ਨਵੇਂ ਪੰਧ ਤੇ ਤੋਰਨ ਲਈ ਵਿਦੇਸ਼ੀ ਜਾ ਵਸੇ ਪੰਜਾਬੀਆਂ ਦੇ ਜਜਬੇ ਨੂੰ ਬਿਆਨ ਕਰਦੀ ਪੰਜਾਬੀ ਫਿਲਮ ਵਾਪਸੀ ਸ਼ੁੱਕਰਵਾਰ ਨੂੰ ਦੇਸ਼ ਵਿਦੇਸ਼ ਦੇ ਸਿਨੇਮਿਆਂਂ ਦਾ ਸ਼ਿੰਗਾਰ ਬਣੇਗੀ।ਫਿਲਮ ਸਬੰਧੀ ਗੱਲਬਾਤ ਕਰਨ ਲਈ ਸਮੁੱਚੀ ਟੀਮ ਇੱਥੇ ਪੱਤਰਕਾਰਾਂਂ ਦੇ ਰੂ ਬ ਰੂ ਹੋਈ।ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਅਦਾਕਾਰ ਹਰੀਸ਼ ਵਰਮਾ ਨੇ ਕਿਹਾ ਕਿ ਉਹ ਫਿਲਮ ਵਿੱਚ ਹਾਕੀ ਦੇ ਖਿਡਾਰੀ ਦੀ ਭੂਮਿਕਾ ਵਿੱਚ ਨਜਰ ਆਉਣਗੇ।ਉਨ੍ਹਾਂ ਕਿਹਾ ਕਿ ਜਿਸ ਨੌਜਵਾਨ ਦੀ ਭੂਮਿਕਾ ਉਹ ਅਦਾ ਕਰ ਰਹੇ ਹਨ ਉਸ ਦੀ ਜਿੰਦਗੀ ਵਿੱਚ ਕੁੱਝ ਅਜਿਹੀਆਂ ਅਣਸੁਖਾਵੀਂਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਕਿ ਉਸ ਨੂੰ ਆਪਣਾ ਘਰ-ਵਾਰ ਛੱਡ ਕੇ ਵਿਦੇਸ. ਜਾਣ ਲਈ ਮਜਬੂਰ ਹੋਣਾ ਪੈ ਜਾਂਦਾ ਹੈ।ਹਰੀਸ਼ ਮੁਤਾਬਿਕ ਆਮ ਵਿਸ਼ਿਆਂ ਤੋਂ ਹਟ ਕੇ ਬਣੀ ਇਹ ਫਿਲਮ ਦਰਸ਼ਕਾਂ ਦੀ ਪਰਖ ਦੀ ਕਸੌਟੀ ਤੇ ਖਰੀ ਉੱਤਰੇਗੀ। ਬਾਲੀਵੁੱਡ ਦੇ ਪ੍ਰਸਿੱਧ ਖਲਨਾਇਕ ਗੁਲਸ਼ਨ ਗਰੋਵਰ ਵੀ ਇਸ ਫਿਲਮ ਵਿੱਚ ਵੱਖਰੇ ਕਿਸਮ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਵਿਦੇਸ਼ੀ ਵਸੇ ਪੰਜਾਬੀਆਂ ਦੀ ਜਿੰਦਗੀ ਦੇ ਅਹਿਮ ਪਹਿਲੂਆਂ ਨੂੰ ਪੇਸ਼ ਕਰਨਗੇ। ਅਦਾਕਾਰਾ ਵਜੋਂ ਹਿੰਦੀ ਅਤੇ ਪੰਜਾਬੀ ਸਿਨੇਮੇ ਦੀ ਜਾਣੀ ਪਹਿਚਾਣੀ ਸਕਿਮਸ਼ਾ ਇਸ ਫਿਲਮ ਵਿੱਚ ਹਰੀਸ. ਦੀ ਭੈਣ ਦਾ ਰੋਲ ਨਿਭਾਅ ਰਹੀ ਹੈ ਕਾਲੇ ਉਸ ਨਾਲ ਬੀਤੀ ਇੱਕ ਘਟਨਾ ਫਿਲਮ ਵਿੱਚ ਵੱਡਾ ਬਦਲਾਅ ਲਿਆਉਂਦੀ ਹੈ।ਫਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਪੁਲਿਸ ਦੇ ਤਸ਼ਦੱਦ ਤੋਂ ਸਤਾਏ ਨੌਜਵਾਨ ਵਿਦੇਸ਼ੀ ਜਾਣ ਲਈ ਮਜਬੂਰ ਹੋ ਗਏ ਸਨ, ਉਨ੍ਹਾਂ ਨੌਜਵਾਨਾਂ ਦੀ ਜਿੰਦਗੀ ਦੇ ਅਹਿਮ ਪਹਿਲੂਆਂ ਨੂੰ ਹੀ ਇਸ ਫਿਲਮ ਦਾ ਵਿਸ਼ਾ ਬਣਾਇਆ ਗਿਆ ਹੈ। ਜਰਮਨੀ ਨਿਵਾਸੀ ਫਿਲਮ ਨਿਰਮਾਤਾ ਲਖਵਿੰਦਰ ਛਾਬੜਾ ਵੀ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਵਿੱਚ ਹੋਰਨਾਂ ਤੋਂ ਇਲਾਵਾ ਦੀਪ ਮਨਦੀਪ, ਧਰੁਤੀ ਸਹਾਰਨ, ਗੁਰਿੰਦਰ ਮਕਨਾ ਅਤੇ ਕਰਨ ਸਿੰਘ ਆਦਿ ਆਪਣੀ ਭੂਮਿਕਾ ਨਿਭਾਉਣਗੇ। ਇਸ ਮੌਕੇ ਸਪੀਡ ਰਿਕਾਰਡਸ ਦੇ ਸਤਵਿੰਦਰ ਕੋਹਲੀ ਨੇ ਵੀ ਫਿਲਮ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media