
ਬਟਾਲਾ, 31 ਮਈ (ਨਰਿੰਦਰ ਬਰਨਾਲ) – ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਵਿਸ਼ਵ ਤੰਬਾਕੂ ਨੋਸੀ ਦਿਵਸ ਮਨਾਇਆ ਗਿਆ।ਸਕੂਲ ਪ੍ਰਿੰਸੀਪਲ ਸ੍ਰੀ ਮਤੀ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਬਾਕੂ ਦਾ ਪ੍ਰਯੋਗ ਸਿਹਤ ਲਈ ਹਾਨੀਕਾਰਕ ਹੁੰਦਾ ਹੈ।ਜਿਸ ਕਾਰਨ ਨਾਮੁਰਾਦ ਬਿਮਾਰੀ ਕੈਂਸਰ, ਫੇਫੜਿਆਂ ਦਾ ਖਰਾਬ ਹੋਣ ਦੇ ਨਾਲ ਗਲੇ,ਮੂੰਹ ਦੇ ਕੈਂਸ਼ਰ ਵਰਗੀਆਂ ਬਿਮਾਰੀ ਇੰਨਸਾਨ ਨੂੰ ਲੱਗ ਜਾਂਦੀਆਂ ਹਨ, ਤੇ ਮੌਤ ਤਕ ਲੱਗੀਆਂ ਹੀ ਰਹਿੰਦੀਆਂ ਹਨ। ਇਸ ਵਾਸਤੇ ਜੇਕਰ ਆਦਮੀ ਚਹੁੰਦਾ ਹੈ ਕਿ ਇਹਨਾ ਬਿਮਾਰੀਅ ਤੋ ਬਚਿਆ ਜਾਵੇ ਤਾ ਇਸ ਤੰਬਾਕੂ ਤੋ ਤੋਬਾ ਕਰਨੀ ਚਾਹੀਦੀ ਹੈ।ਸਕੂਲ ਵਿਦਿਆਰਥੀਆਂ ਦੁਆਰਾ ਤੰਬਾਕੂ ਦਾ ਪ੍ਰਯੋਗ ਨਾ ਕਰਨ ਲਈ ਸਕਿੱਟਾਂ, ਤੇ ਨਸ਼ਿਆਂ ਵਿਰੁਧ ਸਕਿੱਟਾ ਪੇਸ਼ ਕੀਤੀਆਂ ਗਈਆਂ।ਤੰਬਾਕੂ ਦੇ ਪ੍ਰਯੋਗ ਨਾ ਕਰਨ ਦੇ ਕਰਵਾਏ ਪ੍ਰੋਗਰਾਮ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਤੰਬਾਕੂ ਦਾ ਸੇਵਨ ਨਾ ਕਰਨ ਦੀ ਸਹੁੰ ਵੀ ਚੁੱਕੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media