Monday, March 16, 2026

ਮੈਰੀਟੋਰੀਅਸ ਸਕੂਲਾਂ ਦੇ ਨਤੀਜਿਆਂ ਨੇ ਹਰ ਪੰਜਾਬੀ ਨੂੰ ਸੋਚਣ ਵਾਸਤੇ ਕੀਤਾ ਮਜ਼ਬੂਰ

PPN0106201602
ਬਟਾਲਾ, 1 ਜੂਨ (ਨਰਿੰਦਰ ਬਰਨਾਲ) – ਪਦਾਰਥ ਵਾਦੀ ਯੁੱਗ ਵਿਚ ਭਾਵੇਂ ਇੰਨਸਾਨ ਨਿੱਜ ਨੂੱ ਮੁੱਖ ਰੱਖਦਿਆਂ ਹੀ ਸਾਰੇ ਕਾਰ ਵਿਹਾਰ ਕਰ ਰਿਹਾ ਹੈ, ਪਰ ਕੁੱਝ ਸਮਾਜ ਸੇਵਾ ਨੂੰ ਸਮਰਪਤ ਲੋਕ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਤੇ ਪਰਿਵਾਰ ਦੀ ਪ੍ਰਵਾਹ ਕੀਤੇ ਬਗੈਰ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਗੁਣਾਤਮਿਕ ਸਿਖਿਆ ਜੂਨ ਦੀਆਂ ਛੂੱਟੀਆਂ ਵਿਚ ਵੀ ਪ੍ਰਦਾਨ ਕਰ ਰਹੇ ਹਨ।ਜਿਲ੍ਹਾਂ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਸਾਰਥਕ ਸੋਚ ਦੇ ਚਲਦਿਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਦੇ ਪ੍ਰਿੰਸੀਪਲ ਕਮ ਉਪ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ, ਵਾਈਸ ਪ੍ਰਿੰਸੀਪਲ ਸ੍ਰੀਮਤੀ ਕਮਲੇਸ ਕੌਰ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਵਿਖੇ ਉਹਨਾਂ ਵਿਦਿਆਰਥੀਆਂ ਨੂੰ ਫਰੀ ਕੋਚਿੰਗ ਦਿਤੀ ਜਾ ਰਹੀ, ਜਿੰਨਾ ਵਿਦਿਆਰਥੀਆਂ ਨੇ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਲੈਣ ਵਾਸਤੇ ਟੈਸਟ ਦੇਣਾ ਹੈ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋ ਮੈਰੀਟੋਰੀਅਸ 7 ਸਕੂਲ ਚਲਾਏ ਜਾ ਰਹੇ ਹਨ ਤੇ ਹੁਣ ਤਿੰਨ ਸਕੂਲਾਂ ਦਾ ਨਿਰਮਾਣ ਚਲ ਰਿਹਾ ਹੈ, ਇਹਨਾ ਸਕੂਲਾਂ ਵਿਚ ਸਿਰਫ ਤੇ ਸਿਰਫ ਉਹੀ ਵਿਦਿਆਰਥੀਆਂ ਨੂੰ ਦਾਖਲਾ ਦਿਤਾ ਜਾਂਦਾ ਹੈ, ਜਿਹੜੇ ਵਿਦਿਆਰਥੀ ਸਰਕਾਰੀ ਸਕੂਲਾਂ ਤੋ ਪੜ੍ਹੇ ਹੋਣ ਤੇ ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵੱਲੋ ਲਈ ਜਾਂਦੀ ਮੈਟ੍ਰਿਕ ਦੀ ਪ੍ਰੀਖਿਆ ਵਿਚ 80 ਫੀਸਦੀ ਤੋ ਵੱਧ ਅੰਕ ਪ੍ਰਾਪਤ ਕੀਤੇ ਹੋਣ।ਇਹਨਾ ਸਕੂਲਾਂ ਵਿਚ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਦੀ ਹਰ ਕਿਸਮ ਦਾ ਖਰਚਾ ਪੰਜਾਬ ਸਰਕਾਰ ਵੱਲੋ ਹੀ ਕੀਤਾ ਜਾਂਦਾ ਹੈ।ਪਿਛਲੇ ਸਾਲਾਂ ਦੌਰਾਨ ਇਹਨਾ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਮੈਰਿਟ ਦੇ ਅਧਾਰ ਤੇ ਹੋਇਆ ਸੀ ਪਰ ਚਾਲੂ ਵਿਦਿਅਕ ਸਾਲ ਵਿਚ ਇਹ ਦਾਖਲਾ ਟੈਸਟ ਦੇ ਅਧਾਰ ਤੇ ਹੋਵੇਗਾ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਇਸ ਦਾਖਲੇ ਵਾਸਤੇ ਮੁਫਤ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਜਿਹੜੀਆਂ ਕੇ ਇਕ ਜੂਨ ਤੋ ਸ਼ੁਰੂ ਹਨ।ਇਹ ਫਰੀ ਕੋਚਿੰਗ ਕਲਾਸਾਂ ਟੈਸਟ ਦੀ ਮਿਤੀ ਤੱਕ ਲਗਾਈਆਂ ਜਾਣਗੀਆਂ । ਡਿਪਟੀ ਡੀ ਈ ੳ ਸ੍ਰੀ ਭਾਰਤ ਭੂਸ਼ਨ ਨੇ ਇਸ ਸਬੰਧ ਵਿਚ ਦੱਸਿਆ ਕਿ ਕਿਸੇ ਵੀ ਸਕੂਲ ਦਾ ਕੋਈ ਵੀ ਵਿਦਿਆਰਥੀ ਜਿਸ ਨੇ ਮੈਰੀਟੋਰੀਅਸ ਸਕੂਲ ਵਿਚ ਦਾਖਲਾ ਲੈਣ ਦਾ ਇੱਛਾਵਾਨ ਹੈ, ਉਹ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਪਹੁੰਚ ਕੇ ਅਧਿਆਪਕਾ ਨਾਲ ਸੰਪਰਕ ਕਰਕੇ ਮੁਫਤ ਕੋਚਿੰਗ ਕਲਾਸਾ ਲਗਾ ਸਕਦਾ ਹੈ।ਮੁਫਤ ਕੋਚਿੰਗ ਕਲਾਸਾਂ ਲਗਾ ਰਹੇ ਅਧਿਆਪਕਾਂ ਵਿਚ ਜੀਵਨ ਸਿੰਘ, ਗੁਰਮੀਤ ਸਿੰਘ, ਸ੍ਰੀ ਹਰੀ ਕ੍ਰਿਸ਼ਨ ਦੇ ਨਾਂ ਪ੍ਰਮੱਖ ਹਨ।ਕੋਚਿੰਗ ਕਲਾਸਾ ਲਗਾ ਰਹੇ ਅਧਿਆਪਕਾਂ ਦੀ ਪ੍ਰਸੰਸਾਂ ਕਰਦਿਆ ਉਪ ਜਿਲ੍ਹਾਂ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਭਾਰਤ ਭੂਸਨ ਨੇ ਕਿਹਾ ਕੇ ਵਾਧੂ ਸਮਾ ਲਗਾ ਕੇ ਖਾਸ ਗਰਮੀਆਂ ਦੀਆਂ ਛੁੱਟੀਆਂ ਵਿਚ ਪੜ੍ਹਾਉਣ ਵਾਲੇ ਅਧਿਆਪਕਾ ਨੂੰ ਸਨਮਾਨ ਦਿਤਾ ਜਾਵੇਗਾ।
ਕੀ ਕਹਿੰਦੇ ਹਨ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ – ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਸਬੰਧੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਮੁਫਤ ਕੋਚਿੰਗ ਕਲਾਸਾ ਦੇ ਸਬੰਧ ਵਿਚ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਉਹਨਾ ਸਾਰੇ ਹੀ ਮਿਹਨਤੀ ਅਧਿਆਪਕਾਂ ਦਾ ਸਤਿਕਾਰ ਕਰਨਾ ਬਣਦਾ ਹੈ, ਜਿਹੜੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਸਕੂਲ ਪਹੁੰਚ ਕੇ ਮੁਫਤ ਕੋਚਿੰਗ ਕਲਾਸਾ ਲਗਾ ਰਹੇ ਹਨ। ਸਿਖਿਆ ਵਿਭਾਗ ਹਮੇਸ਼ਾ ਹੀ ਅਜਿਹੇ ਮਿਹਨਤੀ ਅਧਿਆਪਕਾ ਦਾ ਸਤਿਕਾਰ ਕਰਦਾ ਹੈ। ਮੈਰੀਟੋਰੀਅਸ ਸਕੂਲਾ ਵਿਚ ਟੈਸਟ ਦੇ ਅਧਾਰ ਤੇ ਦਾਖਲਾ ਲੈਣ ਵਾਲੇ ਵਿਦਿਆਰਥੀ ਇਹਨਾ ਅਧਿਆਪਕਾ ਦਾ ਸਨਮਾਨ ਜਿੰਦਗੀ ਭਰ ਕਰਦੇ ਰਹਿਣਗੇ।ਦਫਤਰ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਵੱਲੋਂ ਮੁਫਤ ਕੋਚਿੰਗ ਕਲਾਸਾ ਲਗਾ ਰਹੇ ਅਧਿਆਪਕਾਂ ਨੂੰ ਸਨਮਾਨ ਪੱਤਰ ਦਿਤੇ ਜਾਣਗੇ ਅਜਿਹੇ ਅਧਿਆਪਕਾਂ ਤੇ ਸਿਖਿਆ ਵਿਭਾਗ ਨੂੰ ਮਾਣ ਹੈ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply