Saturday, July 4, 2026

ਕੈਂਪ ਦੌਰਾਨ ਬੱਚਿਆਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ

PPN0406201613

ਸਮਰਾਲਾ, 4 ਜੂਨ (ਪੰਜਾਬ ਪੋਸਟ ਬਿਊਰੋ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਕੂਲ ਇੰਚਾਰਜ ਸੰਜੀਵ ਕੁਮਾਰ ਕਲਿਆਣ ਦੀ ਅਗਵਾਈ ਹੇਠ ਚੱਲ ਰਹੇ ਸਮਰ ਕੈਂਪ ਦੌਰਾਨ ਹੋਮਿਓਪੈਥੀ ਡਿਸਪੈਂਸਰੀ ਘੁਲਾਲ ਦੇ ਡਾ. ਦਵਿੰਦਰ ਕੌਰ ਨੇ ਆਪਣੀ ਟੀਮ ਨਾਲ ਬੱਚਿਆਂ ਦਾ ਮੈਡੀਕਲ ਚੈੱਕਅੱਪ ਕੀਤਾ।ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੀ ਸਿਹਤ ਸੰਭਾਲ ਸਬੰਧੀ ਅਤੇ ਖੁਦ ਦੀ ਸਫਾਈ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਜੇਕਰ ਅਸੀਂ ਆਪਣੇ ਸਰੀਰ ਦੀ ਸਫਾਈ ਰੱਖਾਂਗੇ ਤਾਂ ਸਾਡੇ ਮਨ ਵਿੱਚ ਵੀ ਉਸੇ ਤਰ੍ਹਾਂ ਚੰਗੇ ਵਿਚਾਰ ਆਉਣਗੇ।ਇਸੇ ਦੌਰਾਨ ਨਿਰੀਖਣ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਚੱਲ ਰਹੇ ਕੈਂਪ ਦਾ ਨਿਰੀਖਣ ਕੀਤਾ।ਉਨ੍ਹਾਂ ਨੇ ਮਾਸਟਰ ਸੰਜੀਵ ਕੁਮਾਰ ਦੀ ਸ਼ਲਾਘਾ ਕੀਤੀ, ਕਿ ਉਹ ਜਿਸ ਮਿਹਨਤ ਅਤੇ ਲਗਨ ਨਾਲ ਬੱਚਿਆਂ ਨੂੰ ਇਸ ਕੈਂਪ ਦੌਰਾਨ ਵਧੀਆ ਸਿੱਖਿਆ ਦੇ ਰਹੇ ਹਨ।ਨਿਰੀਖਣ ਟੀਮ ਵਿੱਚ ਜ਼ਿਲ੍ਹਾ ਪ੍ਰਵੇਸ਼ ਕੁਆਰਡੀਨੇਟਰ ਸੰਜੀਵ ਕੁਮਾਰ, ਬੀ.ਪੀ.ਈ.ਓ ਭੂਸ਼ਨ ਖੰਨਾ, ਬਲਾਕ ਪ੍ਰਵੇਸ਼ ਕੁਆਰਡੀਨੇਟਰ ਹਰਵਿੰਦਰ ਸਿੰਘ ਹੈਪੀ, ਵਰਿੰਦਰ ਅਗਨੀਹੋਤਰੀ, ਅਮਨਦੀਪ ਸਿੰਘ ਆਦਿ ਤੋਂ ਇਲਾਵਾ ਸਿਹਤ ਵਿਭਾਗ ਮਾਨੂੰਪੁਰ ਵੱਲੋਂ ਰੁਪਿੰਦਰ ਸਿੰਘ ਗਿੱਲ ਨੇ ਵੀ ਬੱਚਿਆਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੱਤੀ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply