Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 7 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=65337

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਈ.ਡੀ ਵਲੋਂ ਰਣਇੰਦਰ ਸਿੰਘ ਨੂੰ ਸੰਮਨ ਭਿਜਵਾਉਣ ਦੇ ਜੇਤਲੀ ‘ਤੇ ਕੈਪਟਨ ਅਮਰਿੰਦਰ ਨੇ ਲਾਏ ਇਲਜ਼ਾਮ।

▶ ਅਕਾਲੀ ਦੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਆਪ ਦੇ ਸੰਜੇ ਸਿੰਘ ਨੇ ਕੈਪਟਨ ਦੇ ਇਲਜ਼ਾਮਾਂ ਨੂੰ ਨਕਾਰਿਆ- ਕਿਹਾ ਗਲਤੀ ਹੋਈ ਹੈ ਤਾਂ ਸਜ਼ਾ ਵੀ ਭੁਗਤਣ।

▶ 2017 ਦੀਆਂ ਚੋਣਾਂ ਦੇ ਮੱਦੇਨਜਰ ਕਾਂਗਰਸ ਨੇ ਯੂਥ, ਕਿਸਾਨ, ਔਰਤਾਂ ਤੇ ਦਲਿਤਾਂ ਸਮੇਤ 7 ਕਮੇਟੀਆਂ ਦਾ ਕੀਤਾ ਗਠਨ।

▶ ਸਾਕਾ ਨੀਲਾ ਤਾਰਾ ਦੀ ਯਾਦ ‘ਚ ਘੱਲੂਘਾਰਾ ਦਿਵਸ ਅਮਨ ਸ਼ਾਂਤੀ ਨਾਲ ਸੰਪਨ- ਵੱਡੀ ਗਿਣਤੀ ‘ਚ ਪੁੱਜੀਆਂ ਸੰਗਤਾਂ, ਸ਼੍ਰੋਮਣੀ ਕਮੇਟੀ ਨੇ ਕੀਤੇ ਸਨ ਸੁਰੱਖਿਆ ਦੇ ਸਖਤ ਇੰਤਜ਼ਾਮ।

▶ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ: ਗੁਰਬਚਨ ਸਿੰਘ ਵਲੋਂ ਸੰਦੇਸ਼ ਪੜਣ ਸਮੇਂ ਗਰਮ ਖਿਆਲੀ ਨੌਜਵਾਨਾਂ ਨੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਅਤੇ ਖਾਲਿਸਤਾਨ ਦੇ ਹੱਕ ‘ਚ ਲਾਏ ਨਾਅਰੇ।

▶ ਦਿੱਲੀ ਪਟਿਆਲਾ ਹਾਊਸ ਅਦਾਲਤ ‘ਚ ਹੋਈ 1984 ਸਿੱਖ ਕਤਲੇਆਮ ਦੀ ਸੁਣਵਾਈ- ਅਗਲੀ ਤਰੀਕ 23 ਜੂਨ ਪਈ।

▶ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਿਮਾਚਲ ਨੂੰ ਦਿੱਤਾ 6400 ਕਰੋੜ ਦੀਆਂ ਸੜਕਾਂ ਦਾ ਤੋਹਫਾ।

▶ ਜਾਟ ਅੰਦੋਲਨ ਦੂਜੇ ਦਿਨ ਵੀ ਰਿਹਾ ਸ਼ਾਂਤ – ਨਹੀਂ ਮਿਲੀ ਕਿਸੇ ਵੀ ਅਣਸੁਖਾਵੀ ਘਟਨਾ ਦੀ ਖਬਰ, ਹਰਿਆਣਾ ਸਰਕਾਰ ਤੇ ਪੁਲਿਸ ਚੌਕਸ।

▶ ਪਾਕਿਸਤਾਨ ਨੇ 18 ਭਾਰਤੀ ਮਛੇਰੇ ਕੀਤੇ ਰਿਹਾਅ – ਅਟਾਰੀ ਵਾਹਗਾ ਸਰਹੱਦ ਰਸਤੇ ਦੇਸ਼ ਪਰਤੇ।

▶ ਫਰੀਦਕੋਟ ਦੇ ਪਿੰਡ ਮਚਾਕੀ ਕਲਾਂ ਦੇ ਸਹਿਕਾਰੀ ਬੈਂਕ ਵਿੱਚ 21 ਲੱਖ ਦੀ ਚੋਰੀ ਦੀ ਖ਼ਬਰ।

▶ ਪਠਾਨਕੋਟ ਦੀਆਂ ਡਮਟਾਲ ਪਹਾੜੀਆਂ ਦੇ ਜੰਗਲਾਂ ‘ਚ ਲੱਗੀ ਅੱਗ – ਜੰਮੂ ਕਸ਼ਮੀਰ ਦਾ ਰਜ਼ੋਰੀ ਅਤੇ ਊਧਮਪੁਰ ਦੇ ਜੰਗਲ ਵੀ ਅੱਗ ਦੀ ਲਪੇਟ ‘ਚ।

▶ ਹਿਮਾਚਲ ਦੇ ਬੜਾ ਭੰਗਾਲ ਇਲਾਕੇ ‘ਚ ਫਸੇ ਟ੍ਰੈਕਰ ਪੈਦਲ ਵਾਪਿਸ ਲਿਆਂਦੇ – ਦਿੱਲੀ ਭੇਜਣ ਦੀਆਂ ਤਿਆਰੀਆਂ ਸ਼ੁਰੂ।

▶ ਨਾਮਧਾਰੀ ਮੁਖੀ ਸਤਿਗੁਰੂ ਊਧੇ ਸਿੰਘ ਨੂੰ ਮਿਲਣ ਭੈਣੀ ਸਾਹਿਬ ਪਹੁੰਚੇ ਕੈਪਟਨ ਅਮਰਿੰਦਰ – ਮਾਤਾ ਚੰਦ ਕੌਰ ਦੀ ਹੱਤਿਆ ‘ਤੇ ਜਤਾਇਆ ਅਫਸੋਸ।

▶ ਭਾਜਪਾ ਕੋਰ ਕਮੇਟੀ ਦੀ ਮੀਟਿੰਗ ਉਪਰੰਤ ਮੈਂਬਰ ਪ੍ਰਦੇਸ਼ ਭਾਜਪਾ ਪ੍ਰਧਾਨ ਸਾਂਪਲਾ ਦੀ ਅਗਵਾਈ ‘ਚ ਮੁੱਖ ਮੰਤਰੀ ਸ੍ਰ. ਬਾਦਲ ਨੂੰ ਮਿਲੇ – ਆਉਣ ਵਾਲੀਆਂ ਚੋਣਾਂ, ਵਪਾਰੀਆਂ ਦੀਆਂ ਮੁਸ਼ਕਲਾਂ ਤੇ ਅਮਨ ਕਾਨੂੰਨ ਦੀ ਸਥਿਤੀ ਬਾਰੇ ਕੀਤੀ ਗੱਲਬਾਤ।

▶ ਦਲ ਖਾਲਸਾ ਦੇ ਸੱਦੇ ‘ਤੇ ਸ਼ਾਂਤੀਪੂਰਨ ਰਿਹਾ ਅੰਮ੍ਰਿਤਸਰ ਬੰਦ – ਸੁਰੱਖਿਆ ਵਜੋਂ ਪੁਲਿਸ ਛਾਉਣੀ ‘ਚ ਤਬਦੀਲ ਰਹੀ ਗੁਰੂ ਨਗਰੀ।

▶ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਜਾਟ ਰਾਖਵਾਂਕਰਨ ‘ਤੇ ਅੰਤ੍ਰਿਮ ਰੋਕ ਤੋਂ ਨਾਂਹ – ਸਾਰੀਆਂ ਧਿਰਾਂ ਦਾ ਪੱਖ ਸੁਣਨ ਲਈ ਅਗਲੀ ਸੁਣਵਾਈ 13 ਜੂਨ ਨੂੰ।

▶ ਹਰਿਆਣਾ ਦੇ ਜੀਂਦ ਨੇੜਲੇ ਪਿੰਡ ਪਾਂਡੂ ਪਿੰਡਾਰਾ ਦੇ ਤਲਾਬ ਵਿੱਚ ਤਿੰਨ ਬੱਚਿਆਂ ਦੀ ਡੁੱਬਣ ਨਾਲ ਹੋਈ ਮੌਤ।

▶ ਜਲੰਧਰ ਵਿਖੇ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਟਰਾਂਸਪੋਰਟਰ ਕੋਲੋਂ ਕਾਰ ਖੋਹੀ।

▶ ਤਰਨ ਤਾਰਨ ਦੇ ਖੇਮਕਰਨ ਨੇੜੇ ਸੜਕ ਹਾਦਸੇ ‘ਚ ਐਸ.ਡੀ.ਐਮ ਨਕੋਦਰ ਦੀ ਸੁਰੱਖਿਆ ‘ਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਸਲਵਿੰਦਰ ਸਿੰਘ ਦੀ ਮੌਤ।

▶ ਪਟਿਆਲਾ ਦੀ ਨਾਭਾ ਜੇਲ ‘ਚ ਬੰਦ ਸਾਥੀ ਕੈਦੀ ਨੂੰ ਛੁਡਾਉਣ ਆਏ ਐਨ.ਆਰ.ਆਈ ਸਮੇਤ 6 ਕਾਬੂ- ਅਸਲਾ ਬਰਾਮਦ।

▶ ਦਿੱਲੀ ਹਾਈਕੋਰਟ ਵਲੋਂ ਰਿਓ ਉਲੰਪਿਕ ਲਈ ਪਹਿਲਵਾਨ ਨਰਸਿੰਘ ਯਾਦਵ ਦਾ ਟਰਾਇਲ ਕਰਵਾਉਣ ਦੀ ਭਲਵਾਨ ਸੁਸ਼ੀਲ ਕੁਮਾਰ ਦੀ ਅਪੀਲ ਖਾਰਿਜ਼।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply