Thursday, September 24, 2026

ਟਰੱਸਟ ਵਲੋ 21 ਦਿਨ ਦੇ ਪੀੜਿਤ ਬੱਚੇ ਲਈ 10 ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ

PPN0906201616
ਪੱਟੀ 9 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਮਾਨਵਤਾ ਨੂੰ ਸਮਰਪਿਤ ਸਮਾਜ ਸੇਵੀ ਟਰੱਸਟ ਬਾਬਾ ਦੀਪ ਸਿੰਘ ਚੈਰੀਟੇਬਲ ਰਜਿ: ਪੱਟੀ ਵਲੋਂ ਜਰੂਰਤਮੰਦ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ।ਇਸੇ ਕੜੀ ਤਹਿਤ 21 ਦਿਨ ਦੇ ਬੱਚੇ ਹਰਜੋਤ ਸਿੰਘ ਪੁੱਤਰ ਰਣਜੀਤ ਸਿੰਘ ਦੇ ਜਨਮ ਤੋ ਹੀ ਪੇਟ ਦੀ ਨਾੜੀਆਂ ਬਾਹਰ ਸਨ।ਪਿਤਾ ਰਣਜੀਤ ਸਿੰਘ ਨੇ ਆਪਣੇ ਬੱਚੇ ਦਾ ਇਲਾਜ਼ ਗੁਰੁ ਰਾਮਦਾਸ ਹਸਪਤਾਲ ਵਿਖੇ ਕਰਵਾਇਆ ਗਿਆ। ਜਿਸ ਉਪਰ 70 ਹਜ਼ਾਰ ਰੁਪਏ ਖਰਚ ਆਇਆ।ਪਰਿਵਾਰ ਵਲੋਂ ਟਰੱਸਟ ਪਾਸ ਪਹੁੰਚ ਕੀਤੀ ਗਈ, ਟਰੱਸਟ ਮੁੱਖੀ ਗੁਰਮੀਤ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ 10 ਹਜ਼ਾਰ ਰੁਪਏ ਦੀ ਸੇਵਾ ਪਰਿਵਾਰ ਨੂੰ ਦਿੱਤੀ ਗਈ। 20 ਹਜ਼ਾਰ ਰੁਪਏ ਸਿੱਖ ਸੇਵਾ ਸੁਸਾਇਟੀ ਨਿਊ ਯਾਰਕ ਵਲੋ ਪਰਿਵਾਰ ਨੂੰ ਭੇਜ਼ੀ ਗਈ। ਟਰੱਸਟ ਵਲੋਂ ਇਸ ਬੱਚੇ ਦੇ ਇਲਾਜ਼ ਲਈ ਹੋਰ ਖਰਚ ਵੀ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਡਾ. ਜਸਪਾਲ ਸਿੰਘ, ਮਾਸਟਰ ਸੁਰਜੀਤ ਸਿੰਘ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply