Monday, July 8, 2024

ਫਿਲਮ ‘ਵਨਸ ਅਪਾਨ ਏ ਟਾਈਮ ਇਨ ਅੰਮ੍ਰਿਤਸਰ’ ਦੇ ਡਾਇਰੈਕਟਰ ਦੀ ਕਹਿਣੀ ਤੇ ਕਥਨੀ ‘ਚ ਅੰਤਰ – ਮਹਿਤਾ

Rajinder Singh Mehta

ਅੰਮ੍ਰਿਤਸਰ, 15 ਜੂਨ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਫਿਲਮ ‘ਵਨਸ ਅਪਾਨ ਏ ਟਾਈਮ ਇਨ ਅੰਮ੍ਰਿਤਸਰ’ ਵਿਚੋਂ ਇਤਰਾਜ ਯੋਗ ਦ੍ਰਿਸ਼ ਨਾ ਕੱਟਣ ਤੇ ਸਿੱਖ ਸੰਗਤਾਂ ਦੇ ਮਨਾਂ ਨੂੰ ਪੁੱਜੀ ਭਾਰੀ ਠੇਸ ਤੇ ਅਫਸੋਸ ਪ੍ਰਗਟ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਸz: ਰਜਿੰਦਰ ਸਿੰਘ ਮਹਿਤਾ ਤੇ ਬੁਲਾਰੇ ਸz: ਦਿਲਜੀਤ ਸਿੰਘ ਬੇਦੀ ਨੇ ਸਖ਼ਤ ਨੋਟਿਸ ਲੈਂਦਿਆ ਕਿਹਾ ਕਿ ਉਕਤ ਫਿਲਮ ਦੇੇ ਡਾਇਰੈਕਟਰ ਹਰਜੀਤ ਰਿੱਕੀ ਦੀ ਕਹਿਣੀ ਅਤੇ ਕਥਨੀ ਵਿੱਚ ਬਹੁਤ ਅੰਤਰ ਹੈ।ਉਨ੍ਹਾਂ ਕਿਹਾ ਕਿ ਉਕਤ ਫਿਲਮ ਦੇ ਡਾਇਰੈਕਟਰ ਵੱਲੋਂ ਫਿਲਮ ਵਿੱਚ ਫਿਲਮਾਏ ਗਏ ਜਿਹੜੇ ਇਤਰਾਜਯੋਗ ਦ੍ਰਿਸ਼ ਕੱਟਣ ਬਾਰੇ ਭਰੋਸਾ ਦਿੱਤਾ ਗਿਆ ਸੀ ਉਹ ਦ੍ਰਿਸ਼ ਉਸੇ ਤਰ੍ਹਾਂ ਹੀ ਫਿਲਮ ‘ਚ ਸ਼ਾਮਿਲ ਹਨ, ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ ਜਿਤਾਇਆ ਸੀ।ਉਨ੍ਹਾਂ ਕਿਹਾ ਕਿ ਫਿਲਮ ਨਿਰਮਾਤਾ ਰਿੱਕੀ ਵੱਲੋਂ ਕੁਝ ਸਮਾਂ ਪਹਿਲਾਂ ਇਸ ਫਿਲਮ ਦਾ ਟ੍ਰੇਲਰ ਰੀਲੀਜ਼ ਕੀਤਾ ਗਿਆ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਬਰਾਂਡਿਆਂ ‘ਚ ਦੋ ਕਲੀਨ ਸ਼ੇਵ ਵਿਅਕਤੀ ਦੌੜਦੇ ਦਿਖਾਏ ਗਏ ਸਨ।ਜਿਸ ਤੇ ਸ਼੍ਰੋਮਣੀ ਕਮੇਟੀ ਨੇ ਪ੍ਰਤੀਕਰਮ ਕਰਦਿਆਂ ਫਿਲਮ ਵਿਚੋਂ ਇਹ ਸੀਨ ਕੱਟਣ ਲਈ ਕਿਹਾ ਸੀ।ਉਨ੍ਹਾਂ ਕਿਹਾ ਕਿ ਉਕਤ ਫਿਲਮ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਹਥਿਆਰਾਂ ਵਾਲੇ ਨੌਜਵਾਨ ਦੇ ਹਿੰਸਕ ਸੀਨ ਦਿਖਾਏ ਗਏ ਹਨ।ਅਜਿਹੇ ਦ੍ਰਿਸ਼ ਪਰਕਰਮਾ ਵਿੱਚ ਨਹੀਂ ਦਿਖਾਏ ਜਾ ਸਕਦੇ।ਉਨ੍ਹਾਂ ਕਿਹਾ ਕਿ ਇਹ ਸੀਨ ਕਰੋਮੋ ਵਿਧੀ ਨਾਲ ਕਿਸੇ ਹੋਰ ਜਗ੍ਹਾ ਫਿਲਮਾਏ ਗਏ ਸਨ ਤੇ ਬਾਅਦ ਵਿੱਚ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜ ਦਿੱਤੇ ਗਏ।ਉਨ੍ਹਾਂ ਕਿਹਾ ਕਿ ਇਨ੍ਹਾਂ ਦ੍ਰਿਸ਼ਾਂ ਨਾਲ ਦੋਹਾਂ ਫਿਰਕਿਆਂ ਵਿੱਚ ਭਰਾ ਮਾਰੀ ਜੰਗ ਛਿੜਨ ਦਾ ਖਦਸ਼ਾ ਹੈ ਇਸ ਲਈ ਇਸ ਫਿਲਮ ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ‘ਵਨਸ ਅਪਾਨ ਏ ਟਾਈਮ ਇਨ ਅੰਮ੍ਰਿਤਸਰ’ ਵਿੱਚ ਦਿਖਾਏ ਗਏ ਦ੍ਰਿਸ਼ਾਂ ਨਾਲ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।ਉਨ੍ਹਾਂ ਕਿਹਾ ਕਿ ਫਿਲਮ ਡਾਇਰੈਕਟਰ ਹਰਜੀਤ ਰਿੱਕੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਦ੍ਰਿਸ਼ ਫਿਲਮਾਉਣ ਤੋਂ ਪਹਿਲਾਂ ਫਿਲਮ ਦੀ ਸਕਰਿਪਟ ਦਿਖਾਉਣੀ ਚਾਹੀਦੀ ਸੀ ਜੋ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਦਿਖਾਉਣੀ ਉੱਚਿਤ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਿੰਸਕ ਦ੍ਰਿਸ਼ ਫਿਲਮਾਉਣ ਦੀ ਕਦਾਚਿੱਤ ਵੀ ਇਜਾਜਤ ਨਹੀਂ ਦੇਂਦੀ।ਇਸ ਫਿਲਮ ਤੇ ਤੁਰੰਤ ਪਾਬੰਦੀ ਲਗਾਉਣੀ ਚਾਹੀਦੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply