
ਜੰਡਿਆਲਾ ਗੁਰੂ, 17 ਜੂਨ (ਹਰਿੰਦਰ ਪਾਲ ਸਿੰਘ) – ਅਮਰਜੀਤ ਸਿੰਘ ਨਾਹਰ ਸੀਨੀਅਰ ਅਕਾਲੀ ਆਗੂ ਦੀ ਪੂਜਨੀਕ ਮਾਤਾ ਜੀ ਅਤੇ ਸ਼੍ਰੀਮਤੀ ਮਮਤਾ ਪ੍ਰਧਾਨ ਨਗਰ ਕੋਸਲ ਜੰਡਿਆਲਾ ਗੁਰੂ ਜੀ ਦੀ ਸੱਸ ਮਾਤਾ ਬੀਰ ਕੋਰ ਨਾਹਰ ਜੋ ਕਿ 10 ਜੂਨ 2016 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ।ਮਾਤਾ ਬੀਰ ਕੋਰ ਦਾ ਜਨਮ ਤੁੰਗ ਪਿੰਡ ਮਜੀਠਾ ਰੋਡ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਸੀ ਅਤੇ ਆਪ ਜੀ ਦਾ ਵਿਆਹ ਸਰਦਾਰਾ ਸਿੰਘ ਨਾਹਰ ਵਾਸੀ ਸ਼ਹਿਰ ਜੰਡਿਆਲਾ ਗੁਰੂ ਜਿਲ੍ਹਾ ਅੰਮ੍ਰਿਤਸਰ ਨਾਲ ਹੋਇਆ।ਆਪ ਜੀ ਦੇ ਘਰ ਦੋ ਬੇਟੇ ਅਤੇ ਇਕ ਬੇਟੀ ਨੇ ਜਨਮ ਲਿਆ।ਆਪ ਜੀ ਦੇ ਵੱਡਾ ਲੜਕਾ ਕੇਵਲ ਸਿੰਘ ਸਵਰਗ ਸੁਧਾਰ ਜਾਣ ਦੇ ਬਾਵਜੂਦ ਆਪ ਨੇ ਵੱਡੀ ਘਾਲਣਾ ਘਾਲਦਿਆ ਆਪਣੇ ਬੱਚਿਆ ਨੂੰ ਉੱਚ ਵਿੱਦਿਆ ਹਾਸਿਲ ਕਰਵਾ ਕੇ ਆਪਣੇ ਪੈਰ ਸਿਰ ਖੜੇ ਕਰਨ ‘ਚ ਅਹਿਮ ਰੋਲ ਅਦਾ ਕੀਤਾ।ਆਪ ਜੀ ਦੇ ਹੋਣਹਾਰ ਲੜਕੇ ਅਮਰਜੀਤ ਸਿੰਘ ਨਾਹਰ 1997 ਤੋ ਹੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਰਾਜਨੀਤੀ ‘ਚ ਅਮਰਜੀਤ ਸਿੰਘ ਨੇ ਲੋਕਾ ਦੀ ਕਾਫੀ ਸੇਵਾ ਕੀਤੀ,ਫਿਰ ਡੇਢ ਸਾਲ ਪਹਿਲਾ ਹੋਈ ਨਗਰ ਕੋਸਲ ਦੀਆ ਚੋਣਾ ‘ਚ ਆਪ ਜੀ ਦੀ ਨੂੰਹ ਸ਼੍ਰੀਮਤੀ ਮਮਤਾ ਨੂੰ ਵਾਰਡ ਨੰ 13 ਤੋ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਮਿਲੀ ਅਤੇ ਇਸ ਚੋਣ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਨਗਰ ਕੋਸਲ ਜੰਡਿਆਲਾ ਗੁਰੂ ਦੀ ਪ੍ਰਧਾਨ ਬਣੀ।ਮਾਤਾ ਬੀਰ ਕੋਰ ਬੜੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਅਤੇ ਹਰੇਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਸਨ।ਬੀਤੇ ਦਿਨੀ ਮਾਤਾ ਬੀਰ ਕੋਰ ਅਕਾਲ ਚਲਾਣਾ ਕਰ ਗਏ ਜਿੰਨਾ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 18 ਜੂਨ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼ਾਮ ਸਿੰਘ ਮੋਰੀਗੇਟ ਜੰਡਿਆਲਾ ਗੁਰੂ ਵਿਖੇ ਪਾਉਣ ਉਪਰੰਤ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੁਪਹਿਰ 1 ਤੋ 2 ਵਜੇ ਤੱਕ ਗੁਰਦੁਆਰਾ ਸ਼ਾਮ ਸਿੰਘ ਮੋਰੀਗੇਟ ਵਿਖੇ ਹੋਵੇਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media