Wednesday, March 18, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 20 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਪੰਜਾਬ ਦੌਰੇ ਦੌਰਾਨ ਬਠਿੰਡਾ ਵਿੱਚ ਜੇਤਲੀ ਨੇ ਮੋਦੀ ਸਰਕਾਰ ਦੇ ਕੰਮਾਂ ਦਾ ਕੀਤਾ ਗੁਣਗਾਨ – ਕਿਹਾ 2 ਸਾਲਾਂ ਦੌਰਾਨ ਭਿਸ਼ਟਾਚਾਰ ਦਾ ਕੀਤਾ ਖਾਤਮਾ, 1 ਸਾਲ ਵਿੱਚ ਬਣਾਏ ਜਾਣਗੇ 35 ਏਅਰਪੋਰਟ।

▶ ਜੇਤਲੀ ਨੇ ਕਾਂਗਰਸ ਤੇ ‘ਆਪ’ ‘ਤੇ ਨਿਸ਼ਾਨਾ ਸਾਧਦਿਆਂ ਕਿਹਾ – ਕਿਹਾ ਕਿ 9 ਸਾਲਾਂ ‘ਚ ਅਕਾਲੀ ਭਾਜਪਾ ਸਰਕਾਰ ਨੇ ਵਿਕਾਸ ਨਾਲ ਬਦਲੀ ਪੰਜਾਬ ਦੀ ਤਸਵੀਰ ।

▶ ਅੰਮ੍ਰਿਤਸਰ ‘ਚ ਕੇਂਦਰੀ ਵਿਤ ਮੰਤਰੀ ਜੇਤਲੀ ਨੇ ਆਈ.ਆਈ.ਐਮ ਦਾ ਕੀਤਾ ਉਦਘਾਟਨ – ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਵਿਜੇ ਸਾਂਪਲਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ-ਭਾਜਪਾ ਦੇ ਮੰਤਰੀ ਰਹੇ ਮੌਜੂਦ।

▶ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਨੂੰ ਆਈ.ਆਈ.ਐਮ ਦਾ ਤੋਹਫਾ ਦੇਣ ‘ਤੇ ਅਰੁਣ ਜੇਤਲੀ ਦਾ ਕੀਤਾ ਧੰਨਵਾਦ- ਕਿਹਾ 800 ਕਰੋੜ ਦੀ ਲਾਗਤ ਨਾਲ 60 ਏਕੜ ਜਮੀਨ ‘ਤੇ ਬਣੇਗਾ ਆਈ.ਆਈ.ਐਮ।

▶ ਛੋਟੇਪੁਰ ਨੇ ਅਰੁਣ ਜੇਤਲੀ ਦੀ ਪੰਜਾਬ ਫੇਰੀ ਨੂੰ ਚੋਣ ਸਰਗਰਮੀ ਦੱਸਿਆ।

▶ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ 117 ਹਲਕਿਆਂ ਦੇ ਲੋਕਾਂ ਨਾਲ ਸੰਪਰਕ ਮੁਹਿੰਮ ਦਾ ਸੁਖਬੀਰ ਬਾਦਲ ਦੇ ਜਲਾਲਾਬਾਦ ਹਲਕੇ ਤੋਂ ਕੀਤਾ ਆਗਾਜ਼।

▶ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਸੈਲ ਵਲੋਂ ਅੰਮ੍ਰਿਤਸਰ ਤੋਂ ਸਦਭਾਵਨਾ ਰੈਲੀ ਦੀ ਸ਼ੁਰੂਆਤ – ਪਟਿਆਲਾ ਦੇ ਕਾਲੀ ਮੰਦਰ ਪਹੁੰਚ ਕੇ ਹੋਵੇਗੀ ਸੰਪਨ।

▶ ਰਾਹੁਲ ਗਾਂਧੀ ਨੂੰ ਜਨਮ ਦਿਨ ‘ਤੇ ਪੀ.ਐਮ ਮੋਦੀ ਸਮੇਤ ਉਘੀਆਂ ਸ਼ਖਸੀਅਤਾਂ ਨੇ ਦਿੱਤੀ ਵਧਾਈ।

▶ ਹਰਿਆਣਾ ਦੇ ਫਰੀਦਾਬਾਦ ਵਿੱਖੇ ਹੋਟਲ ਵਿੱਚ ਨੋਜਵਾਨ ਵਲੋਂ ਖੁਦਕੁਸ਼ੀ – ਹਿਮਾਚਲ ਦੇ ਹਮੀਰਪੁਰ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਸੀ ਡਿਪਟੀ ਮੈਨੇਜਰ।

▶ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਪੁਲਿਸ ਵਲੋਂ ਨਸ਼ਾ ਸਮੱਗਲਰ ਕਾਬੂ – 2 ਕਿਲੋ ਨਸ਼ੇ ਬਰਾਮਦ।

▶ ਜੰਮੂ ਕਸ਼ਮੀਰ ਦੇ ਪੰਪੋਰ ਇਲਾਕੇ ‘ਚ ਮੁਕਾਬਲੇ ਦੌਰਾਨ ਸੁਰੱਖਿਆ ਜਵਾਨਾਂ ਨੇ ਇਕ ਦਹਿਸ਼ਤਗਰਦ ਕੀਤਾ ਢੇਰ।

▶ ਆਰ.ਬੀ.ਆਈ ਗਵਰਨਰ ਦੀ ਨਿਯੁੱਕਤੀ – ਅਰੁੰਦਤੀ ਭੱਟਾਚਾਰੀਆ ਦੌੜ ‘ਚ ਸਭ ਤੋਂ ਅੱਗੇ ?

▶ 22 ਜੂਨ ਨੂੰ ਸ਼੍ਰੀ ਕੇਦਾਰਨਾਥ ਮੰਦਰ ਦੇ ਦਰਸ਼ਨਾਂ ਲਈ ਜਾਣਗੇ ਰਾਸ਼ਟਰਪਤੀ ਪ੍ਰਣਬ ਮੁਖਰਜੀ।

▶ ਕੋਟਕਪੁਰਾ – ਡੇਰਾ ਸੱਚਾ ਸੌਦਾ ਪ੍ਰੇਮੀ ਦੀ ਵਿਧਵਾ ਨੂੰ ਪੰਜਾਬ ਸਰਕਾਰ ਦੇਵੇਗੀ ਸਰਕਾਰੀ ਨੌਕਰੀ – ਮਿਲੇ ਭਰੋਸੇ ਤੋਂ ਬਾਅਦ ਹੀ ਪਰਿਵਾਰ ਨੇ ਗੁਰਦੇਵ ਸਿੰਘ ਦਾ ਕੀਤਾ ਸਸਕਾਰ।

▶ ਡੇਰਾ ਸੱਚਾ ਸੌਦਾ ਹੁਣ ਵੇਚੇਗਾ ਕਪੜੇ – ਦੇਸ਼ ਭਰ ‘ਚ ਖੋਲੇਗਾ ਸਟੋਰ।

▶ 15 ਦਿਨ ਬਾਅਦ ਹਰਿਆਣਾ ਦੇ ਜਾਟਾਂ ਦਾ ਧਰਨਾ ਸਮਾਪਤ – 17 ਜੂਨ ਨੂੰ ਸਰਕਾਰ ਨਾਲ ਹੋਈ ਸੀ ਗੱਲਬਾਤ।

▶ ਕਰਨਾਟਕਾ ਕੈਬਨਿਟ ਵਿੱਚ ਫੇਰਬਦਲ 14 ਮੰਤਰੀ ਹਟਾਏ – 13 ਨਵੇਂ ਕੀਤੇ ਸ਼ਾਮਿਲ।

▶ ਸ਼ਿਵ ਸੈਨਾ ਦੇ ਊਧਵ ਠਾਕਰੇ ਦਾ ਭਾਜਪਾ ‘ਤੇ ਨਿਸ਼ਾਨਾ – ਸਾਰੇ ਦੇਸ਼ ਦੇ ਹੁੰਦੇ ਹਨ ਪ੍ਰਧਾਨ ਮੰਤਰੀ, ਪਰ ਸਰਕਾਰੀ ਖਰਚੇ ‘ਤੇ ਭਾਜਪਾ ਦਾ ਪ੍ਰਚਾਰ ਕਿਉਂ ਕਰ ਰਹੇ ਹਨ ਨਰਿੰਦਰ ਮੋਦੀ।

▶ ਬਿਹਾਰ ਦੇ ਔਰੰਗਾਬਾਦ ਵਿਖੇ ਸੀ.ਆਰ.ਪੀ.ਐਫ ‘ਤੇ ਹਮਲਾ 2 ਜਵਾਨ ਸ਼ਹੀਦ।

▶ ਆਕਸੀਜਨ ਦੀ ਕਮੀ ਕਾਰਣ- ਮਾਨਸੋਵਰ ਦੀ ਯਾਤਰਾ ‘ਤੇ ਗਏ 4 ਭਾਰਤੀਆਂ ਦੀ ਮੌਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply