Wednesday, April 29, 2026

ਡਾ: ਪਰਮਜੀਤ ਸਿੰਘ ਛਾਬੜਾ ਚੀਫ ਖਾਲਸਾ ਦੀਵਾਨ ਹਸਪਤਾਲ ਦੇ ਮੈਡੀਕਲ ਅਫਸਰ ਨਿਯੁੱਕਤ

PPN2006201610
ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋ ਡਾ: ਪਰਮਜੀਤ ਸਿੰਘ ਛਾਬੜਾ ਨੂੰ ਚੀਫ ਖਾਲਸਾ ਦੀਵਾਨ ਹਸਪਤਾਲ ਦੇ ਮੈਡੀਕਲ ਆਫਿਸਰ ਵਜੋਂ ਨਿਯੁਕਤ ਕੀਤਾ ਗਿਆ।ਆਪਣੇ ਕਿੱਤੇ ਵਿਚ ਮਾਹਰ ਤੇ 50 ਸਾਲ ਦਾ ਤਜੁਰਬਾ ਰੱਖਣ ਵਾਲੇ ਡਾ: ਪਰਮਜੀਤ ਸਿੰਘ ਛਾਬੜਾ (ਐਮ.ਬੀ.ਬੀ.ਐਸ, ਐਮ.ਆਈ.ਐਮ.ਏ) ਇਕ ਬਹੁਤ ਹੀ ਕਾਬਿਲ ਡਾਕਟਰ ਹਨ, ਜਿਹੜੇ 12 ਸਾਲ ਤੱਕ ਸ੍ਰੀ ਗੁਰੁ ਰਾਮਦਾਸ ਹਸਪਤਾਲ ਵਿਚ ਕਲੀਨੀਕਲ ਲੈਬਾਰਟਰੀ ਦੇ ਇੰਚਾਰਜ ਵੀ ਰਹਿ ਚੁੱਕੇ ਹਨ।
ਪਰਮਾਤਮਾ ਅੱਗੇ ਅਰਦਾਸ ਉਪਰੰਤ ਡਾ: ਪਰਮਜੀਤ ਸਿੰਘ ਛਾਬੜਾ ਨੂੰ ਮੈਡੀਕਲ ਅਫਸਰ ਦਾ ਅਹੁੱਦਾ ਨਿਵਾਜਿਆ ਗਿਆ। ਇਸ ਮੋਕੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਨਵ ਨਿਯੁੱਕਤ ਮੈਡੀਕਲ ਅਫਸਰ ਦਾ ਸੁਆਗਤ ਕੀਤਾ ਅਤੇ ਸਿਰੋਪਾ ਭੇਂਟ ਕੀਤਾ।ਡਾ: ਪਰਮਜੀਤ ਸਿੰਘ ਛਾਬੜਾ ਨੂੰ ਨਵੀਆਂ ਜਿੰਮੇਵਾਰੀਆਂ ਸੋਂਪਦਿਆਂ ਸ: ਚੱਢਾ ਨੇ ਆਸ ਪ੍ਰਗਟਾਈ ਕਿ ਉਸਾਰੂ ਸੋਚ ਦੇ ਮਾਲਕ ਡਾ: ਪਰਮਜੀਤ ਸਿੰਘ ਆਪਣੇ ਕੰਮ ਪ੍ਰਤਿ ਤਨੋਂ ਮਨੋਂ ਸਮਰਪਿਤ ਰਹਿਣਗੇ ਅਤੇ ਮਰੀਜਾਂ ਨੂੰ ਤਸੱਲੀਬਖਸ਼ ਸੇਵਾਵਾਂ ਪ੍ਰਦਾਨ ਕਰਨਗੇ।ਉਹਨਾਂ ਕਿਹਾ ਕਿ ਡਾ: ਹਰਦੀਪ ਸਿੰਘ ਦੀਪ, ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਗਿਆਨੀ ਜੀਤ ਸਿੰਘ ਦੇ ਨਿਰਦੇਸ਼ਾਂ ਹੇਠ ਅਤੇ ਡਾ: ਪਰਮਜੀਤ ਸਿੰਘ ਛਾਬੜਾ ਦੀ ਉਸਾਰੂ ਸੋਚ ਸਦਕਾ ਚੀਫ ਖਾਲਸਾ ਦੀਵਾਨ ਹਸਪਤਾਲ ਮਰੀਜਾਂ ਲਈ ਵਰਦਾਨ ਸਾਬਿਤ ਹੋਵੇਗਾ ਅਤੇ ਛੇਤੀ ਹੀ ਇੱਥੇ ਇਕ ਵੱਡੇ ਹਸਪਤਾਲ ਵਰਗੀਆਂ ਸਾਰੀਆਂ ਸਹੂਲਤਾਂ ਸ਼ੁਰੂ ਹੋ ਜਾਣਗੀਆਂ।ਡਾ: ਪਰਮਜੀਤ ਸਿੰਘ ਛਾਬੜਾ ਨੇ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਦਾ ਉਹਨਾਂ ਨੂੰ ਇਹ ਸੇਵਾ ਸੋਂਪਣ ਲਈ ਧੰਨਵਾਦ ਕੀਤਾ ਅਤੇ ਸੋਂਪੀ ਗਈ ਜਿੰਮੇਦਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।ਇਸ ਮੋਕੇ ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ, ਡਾ: ਕੀਰਤਜੋਤ ਕੌਰ, ਡਾ: ਦਿਵਲੀਨ ਕੌਰ, ਡਾ: ਗਗਨਪ੍ਰੀਤ ਕੌਰ, ਡਾ: ਰਿਸ਼ੂ ਸ਼ਰਮਾ, ਅੰਡਰ ਸੈਕਟਰੀ ਸ: ਮਨਪ੍ਰੀਤ ਸਿੰਘ, ਸ: ਗੁਰਿੰਦਰ ਸਿੰਘ ਤੇ ਹੋਰ ਸਟਾਫ ਵੀ ਮੋਜੂਦ ਸੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply