ਚੌਂਕ ਮਹਿਤਾ, 22 ਜੂਨ (ਜੋਗਿੰਦਰ ਸਿੰਘ ਮਾਣਾ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਮਾਝਾ ਜੋਨ ਦੇ ਨਵ-ਨਿਯੁਕਤ ਜਰਨਲ ਸਕੱਤਰ ਰਾਹੁਲਪ੍ਰੀਤ ਸਿੰਘ ਉਦੋਕੇ ਅਤੇ ਵਧੀਕ ਜਰਨਲ ਸਕੱਤਰ ਨਿਰਮਲ ਸਿੰਘ ਉਦੋਕੇ ਦਾ ਮੈਂਬਰ ਜਿਲਾ੍ਹ ਪ੍ਰੀਸ਼ਦ ਸੁਖਵਿੰਦਰ ਸਿੰਘ ਗੋਲਡੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ ਨੇ ਮੂੰਹ ਮਿੱਠਾ ਕਰਵਾਇਆ। ਇਸ ਸਮੇ ਗੱਲਬਾਤ ਦੌਰਾਨ ਚੇਅਰਮੈਨ ਗੋਲਡੀ ਨੇ ਕਿਹਾ ਕਿ ਬਾਦਲ ਸਰਕਾਰ ਨੇ ਹਮੇਸ਼ਾਂ ਮਿਹਨਤੀ ਅਤੇ ਪਾਰਟੀ ਪ੍ਰਤੀ ਵਫਾਦਾਰ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਹੈ।ਨਵ ਨਿਯੁਕਤ ਯੂਥ ਆਗੂਆਂ ਨੇ ਪਾਰਟੀ ਵੱਲੋ ਸੌਂਪੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ਼ ਦਿਵਾਇਆ।ਇਸ ਮੌਕੇ ਜਥੇ ਹਰਭਜਨ ਸਿੰਘ ਮਾਹਲਾ ਵਾਇਸ ਚੇਅਰਮੈਨ ਬਲਾਕ ਸੰਮਤੀ ਤਰਸਿੱਕਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਸਰਪੰਚ ਮੇਜਰ ਸਿੰਘ ਸਹੋਤਾ, ਅਮਰਪਾਲ ਸਿੰਘ ਪਾਲੀ ਸਕੱਤਰ ਮਾਝਾ ਜੋਨ, ਸਰਪੰਚ ਸੁਰਿੰਦਰ ਸਿੰਘ ਅਰਜੁਨਮਾਂਗਾ, ਸਰਪੰਚ ਸੰਦੀਪ ਸਿੰਘ ਵਧੀਕ ਜਰਨਲ ਸਕੱਤਰ, ਸਰਪੰਚ ਦਿਲਬਾਗ ਸਿੰਘ ਕਲੇਰ, ਸਰਪੰਚ ਕਾਲੂ ਰਾਮ ਘਨਸ਼ਾਹਪੁਰ ਅਤੇ ਹੋਰ ਨਾਮਵਰ ਸਖਸ਼ੀਅਤਾਂ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media