ਜੰਡਿਆਲਾ ਗੁਰੂ, 27 ਜੂਨ (ਹਰਿੰਦਰਪਾਲ ਸਿੰਘ) – ਕਸਬਾ ਜੰਡਿਆਲਾ ਗੁਰੂ ਤੋ ਪੱਤਰਕਾਰ ਸੁਰਿੰਦਰਪਾਲ ਸਿੰਘ ਨੁੰ ਉਸ ਵੇਲੇ ਭਾਰੀ ਸਦਮਾ ਲੱਗਾ ਜਦ ਉਹਨਾ ਦੇ ਸਤਿਕਾਰਯੋਗ ਮਾਤਾ ਸ਼੍ਰੀ ਮਤੀ ਅੱਛਰ ਕੌਰ ਪਤਨੀ ਰਤਨ ਸਿੰਘ ਬੀਤੀ ਰਾਤ ਅਚਾਨਕ ਅਕਾਲ ਚਲਾਣਾ ਕਰ ਗਏ।ਅੱਜ ਮਾਤਾ ਅੱਛਰ ਕੌਰ ਦਾ ਸ਼ਮਸ਼ਾਨਘਾਟ ਮੰਦਿਰ ਭੱਦਰਕਾਲੀ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।ਇਸ ਮੌਕੇ ਰਾਜਸੀ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੋ ਇਲਾਵਾ ਸਮੁੱਚਾ ਪੱਤਰਕਾਰ ਭਾਈਚਾਰਾ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਇਆ ਅਤੇ ਪੱਤਰਕਾਰ ਸੁਰਿੰਦਰਪਾਲ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਸਵਿੰਦਰ ਸਿੰਘ ਚੰਦੀ, ਹਰਚਰਨ ਸਿੰਘ ਬਰਾੜ, ਜਸਵੰਤ ਸਿੰਘ ਗਰੋਵਰ, ਮਨਜੀਤ ਸਿੰਘ ਗਰੋਵਰ, ਮਨਦੀਪ ਸਿੰਘ ਢੋਟ, ਆਸੂ ਵਿਨਾਇਕ, ਜਸਪਾਲ ਸਿੰਘ ਬੱਬੂ, ਐਸ.ਐਚ.ਓ ਹਰਪਾਲ ਸਿੰਘ, ਮਾਸਟਰ ਕੁਲਵਿੰਦਰਜੀਤ ਸਿੰਘ ਬੰਡਾਲਾ,ਸੁਰੇਸ਼ ਕੁਮਾਰ ਮਨੋਹਰ ਵਾਟਿਕਾ ਵਾਲੇ,ਚਰਨਜੀਤ ਸਿੰਘ ਟੀਟੋ,ਹਰਜਿੰਦਰ ਸਿੰਘ ਬਾਮਣ, ਡਾ: ਮਨਰਾਜ ਸਿੰਘ ਜੋਸ਼ਨ, ਸੇਠੀ ਹੈਂਡਲੂਮ ਵਾਲੇ ਆਦਿ ਹਾਜਰ ਸਨ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media