ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ ਬਿਊਰੋ)- ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਸੰਬਧੀ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿਖੇ ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਦੀ ਅਗਵਾਈ ਹੇਠ ਦੋ ਰੋਜਾ ਐਨ.ਐਸ.ਐਸ.ਕੇ (ਨਵਜਾਤ ਸ਼ਿਸ਼ੂ ਸੁਰੱਖਿਆ ਕਾਰਿਆਕਰਮ) ਟ੍ਰੇਨਿੰਗ ਦੀ ਸ਼ੂਰਆਤ ਕੀਤੀ ਗਈ ਜਿਸ ਵਿੱਚ ਜਿਲ੍ਹੇ ਦੇ ਮੈਡੀਕਲ ਅਫਸਰਾਂ ਦੇ ਭਾਗ ਲਿਆ।
ਡਾ. ਨਰੇਸ਼ ਕਾਂਸਰਾ ਨੇ ਕਿਹਾ ਕਿ ਇਸ ਦੋ ਰੋਜਾਂ ਟ੍ਰੇਨਿੰਗ ਦਾ ਮੁੱਖ ਮੱਕਸਦ ਨਵਜੰਮੇ ਬੱਚਿਆ ਦੀ ਮੌਤ ਦਰ ਨੁੰ ਘਟਾਉਣਾ ਅਤੇ ਜਨਮ ਤੋਂ ਬਾਦ ਸਹੀ ਦੇਖਭਾਲ ਕਰਨਾ ਹੈ।ਇਹ ਟ੍ਰੇਨਿੰਗ ਸਟਾਫ ਨਰਸਾਂ,ਏ.ਐਨ.ਐਮਸ ਨੂੰ ਵੀ ਦਿੱਤੀ ਜਾਵੇਗੀ ਤਾਂ ਜੋ ਕਿਸੇ ਵੀ ਨਵਜੰਮੇ ਬੱਚਿਆਂ ਵਿੱਚ ਖਤਰੇ ਦੀ ਨਿਸ਼ਾਨੀਆਂ ਨੂੰ ਵੇਖਦੇ ਹੀ ਇਲਾਜ ਲਈ ਰੈਫਰ ਕੀਤਾ ਜਾ ਸਕੇ।ਇਸ ਦੋ ਰੋਜਾਂ ਟ੍ਰੇਨਿੰਗ ਦੋਰਾਨ ਨਵਜੰਮੇ ਬੱੱਚੇ ਦੀ ਜਨਮ ਤੋਂ ਤੁਰੰਤ ਕਿਸ ਤਰਾਂ੍ਹ ਸਾਂਭ-ਸੰਭਾਲ ਕਰਨੀ, ਬੱਚੇ ਨੂੰ ਕਿਸ ਤਰਾਂ ਰੱਖਣਾ,ਦੱਧ ਪਿਲਾਉਣਾ ਆਦਿ ਬਾਰੇ ਸਿਖਲਾਈ ਵਿੱਤੀ ਜਾਵੇਗੀ ।ਇਸ ਮੋਕੇ ਹੋਰਾਂ ਤੋਂ ਇਲਾਵਾ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਤਰਸੇਮ ਸਿੰਘ, ਜਿਲਾ੍ਹ ਐਪੀਡੀਮੋਲੋਜਿਸਟ ਡਾ. ਸੁਨੀਤਾ, ਸੀਨੀਅਰ ਮੈਡੀਕਲ ਅਫਸਰ ਪਠਾਨਕੋਟ ਡਾ. ਭੁਪਿੰਦਰ ਸਿੰਘ, ਡਾ. ਅੰਜਨਾ, ਡਾ. ਵੰਦਨਾ ਗੋਇਲ ਮਾਸ ਮੀਡੀਅ ਇੰ. ਮੈਡਮ ਗੁਰਿੰਦਰ ਕੋਰ ਜਿਲਾ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜਿਰ ਹੋਏ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media