Wednesday, September 30, 2026

ਵੀਰ ਖ਼ਾਲਸਾ ਤੇ ਹੇੜੀਕੇ ਵਲੋਂ ਪਾਵਨ ਕੁਰਾਨ ਸ਼ਰੀਫ਼ ਦੀ ਹੋਈ ਬੇਅਦਬੀ ਦੀ ਨਿੰਦਾ

PPN2806201606ਸੰਦੌੜ, 28 ਜੂਨ (ਹਰਮਿੰਦਰ ਸਿੰਘ ਭੱਟ)- ਮਲੇਰਕੋਟਲਾ ਸ਼ਹਿਰ ਵਿਚ ਬਾਬਾ ਬੋਦਲੇ ਸਾਹਿਬ ਕਬਰਸਤਾਨ ਦੇ ਨੇੜੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਰੋਜ਼ੇ ਦੇ ਦਿਨਾਂ ਵਿਚ ਕੁਰਾਨ ਸ਼ਰੀਫ਼ ਜੀ ਦੀ ਬੇਅਦਬੀ ਕਰ ਕੇ ਗਲੀਆਂ ਵਿਚ ਸੁੱਟ ਦਿੱਤੇ ਗਏ ਸੀ। ਜਿਸ ਨਾਲ ਮੁਸਲਿਮ ਭਾਈਚਾਰੇ ਸਮੇਤ ਹਰੇਕ ਧਾਰਮਿਕ, ਸਮਾਜਿਕ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ ਨੂੰ ਗਹਿਰੀ ਭਾਰੀ ਠੇਸ ਪਹੁੰਚੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਅਤੇ ਗੁਰਵਿੰਦਰ ਸਿੰਘ ਹੇੜੀਕੇ ਨੇ ਕੀਤਾ। ਉਕਤ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਕੋਈ ਵੀ ਉਸ ਧਰਮ ਦੇ ਲੋਕ ਜੋ ਘੱਟ ਗਿਣਤੀਆਂ ਵਿਚ ਹਨ ਉਹ ਆਪਣੇ ਧਰਮਾਂ ਦੇ ਸਿਧਾਂਤਾਂ ਦੀ ਰਾਖੀ ਕਰਨ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਹਿਰਾਸਤ ਵਿਚ ਲੈਣ ਵਿਚ ਅਸਫਲ ਹੋਈ ਪੰਜਾਬ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਧਕੇਲਿਆ ਹੈ।ਉਨ੍ਹਾਂ ਕਿਹਾ ਕਿ ਉਸ ਵੇਲੇ ਤੋਂ ਹੁਣ ਤੱਕ ਔਖੀ ਘੜੀ ਵਿਚ ਸਿੱਖ ਧਰਮ ਦੇ ਨਾਲ ਹਮਸਾਇਆ ਬਣ ਕੇ ਹਰੇਕ ਦੁੱਖ ਸੁੱਖ ਵਿਚ ਮੁਸਲਿਮ ਭਾਈਚਾਰੇ ਨੇ ਆਪਣੀ ਪੂਰਨ ਹਮਾਇਤ ਕੀਤੀ ਹੈ। ਪਰ ਹੁਣ ਮੁਸਲਿਮ ਭਾਈਚਾਰੇ ਦੇ ਪਾਵਨ ਪਵਿੱਤਰ ਗ੍ਰੰਥਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਸਿੱਖ ਯੋਧਿਆਂ ਵੱਲੋਂ ਵੀ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਆਰ.ਐਸ.ਐਸ ਦੀ ਗਹਿਰੀ ਸਾਜ਼ਿਸ਼ ਦੇ ਤਹਿਤ ਘੱਟ ਗਿਣਤੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹ।ੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤਾਂ ਤੁਰੰਤ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ ਸਾਬਤ ਹੋਣ ਤੇ ਫਾਂਸੀ ਦੀ ਸਜਾ ਦੇਣ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਇਸ ਘਿਣਾਉਣੀ ਹਰਕਤ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਸਮੁੱਚੀ ਸਿੱਖ ਕੌਮ ਮੁਸਲਿਮ ਭਾਈਚਾਰੇ ਨਾਲ ਡਟ ਕੇ ਖੜੀ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply