Thursday, August 13, 2026

 2016-17 ਦੋਰਾਨ ਪੇਂਡੂ ਜਲ ਸਪਲਾਈ ਸਕੀਮਾਂ ਤਹਿਤ 2 ਕਰੋੜ 12 ਲੱਖ ਖਰਚ ਕੀਤੇ ਜਾ ਰਹੇ ਹਨ-ਡੀ.ਸੀ

ਪਠਾਨਕੋਟ, 28 ਜੂਨ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹਈਆਂ ਕਰਵਾਉਂਣ ਲਈ ਸਾਲ 2016-17 ਦੋਰਾਨ ਵੱਖ-ਵੱਖ ਪੇਂਡੂ ਜਲ ਸਪਲਾਈ ਸਕੀਮਾਂ ਤਹਿਤ 2 ਕਰੋੜ 12 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦਿੰਦਿਆਂ ਦੱਸਿਆ ਕਿ ਇਸ ਰਾਸ਼ੀ ਵਿੱਚੋਂ 9.88 ਲੱਖ ਰੁਪਏ ਪਿੰਡ ਐਮਾਂ ਮੁਗਲਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹਈਆਂ ਕਰਨ ਲਈ ਜਲ ਸਪਲਾਈ ਯੋਜਨਾ ਤੇ ਖਰਚ ਕੀਤੇ ਜਾ ਰਹੇ ਹਨ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਕਤ ਰਾਸ਼ੀ ਵਿੱਚੋਂ 6.22 ਲੱਖ ਰੁਪਏ ਲਾੜੀ ਸਮਾਂਨਚਾਂ ਦੀ ਜਲ ਸਪਲਾਈ ਸਕੀਮ ਤੇ, 43.02 ਲੱਖ ਰੁਪਏ ਗਤੋਰਾ ਦੀ ਜਲ ਸਪਲਾਈ ਸਕੀਮ ਤੇ, 41.50 ਲੱਖ ਰੁਪਏ ਮੁਰਾਦਪੁਰ ਦੀ ਜਲ ਸਪਲਾਈ ਸਕੀਮ ਤੇ, 33.45 ਲੱਖ ਰੁਪਏ ਫਲੋਰਾ ਪਿੰਡ ਦੀ ਜਲ ਸਪਲਾਈ ਸਕੀਮ ਤੇ , 35.17 ਲੱਖ ਰੁਪਏ ਕਾਂਸੀ ਵਾੜਮਾਂ ਦੀ ਜਲ ਸਪਲਾਈ ਸਕੀਮ ਤੇ ਅਤੇ 42.77 ਲੱਖ ਰੁਪਏ ਅਬਾਦੀ ਸੁੰਦਰਚੱਕ (ਮਾਨ ਸਿੰਘਪੁਰ) ਦੀ ਜਲ ਸਪਲਾਈ ਸਕੀਮ ਤੇ ਖਰਚ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੁਜਾਨਪੁਰ ਬਲਾਕ ਦੇ ਪਿੰਡ ਇੱਟੀ ਵਿਖੇ ਵੀ 54.37 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ ਅਤੇ ਇਸ ਸਕੀਮ ਦਾ ਕੰਮ ਸਤੰਬਰ 2016 ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਸਟਰੀ ਪੇਂਡੂ ਜਲ ਸਪਲਾਈ ਪ੍ਰੋਗਰਾਮ ਤਹਿਤ ਚਾਲੂ ਵਿੱਤੀ ਸਾਲ ਦੋਰਾਨ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਕਥਲੋਰ ਦੀ ਅਬਾਦੀ ਪਾਮਾ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹਈਆ ਕਰਨ ਲਈ 18.96 ਲੱਖ ਰੁਪਏ ਅਤੇ ਪਿੰਡ ਜਨਿਆਲ ਦੀ ਅਬਾਦੀ ਘੇਰ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹਈਆ ਕਰਵਾਉਣ ਲਈ 38.82 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦੋਨਾਂ ਸਕੀਮਾਂ ਦਾ ਕੰਮ 85 ਪ੍ਰਤੀਸ਼ਤ ਪੂਰਾ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਜਲ ਸਪਲਾਈ ਸਕੀਮਾਂ ਦਾ ਕੰਮ ਲਗਭਗ ਮੁਕੰਮਲ ਹੋਣ ਵਾਲਾ ਹੈ ਅਤੇ ਜਲਦੀ ਹੀ ਇਹ ਸਕੀਮਾਂ ਮੁਕੰਮਲ ਕਰ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਜਾਣਗੀਆਂ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply