Sunday, September 6, 2026

“ਸ੍ਰੀ ਗੁਰੂ ਰਾਮਦਾਸ ਰੋਟਰੀ ਰੈਡ ਕਰਾਸ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ

PPN2906201618

ਅੰਮ੍ਰਿਤਸਰ, 29 ਜੂਨ (ਜਗਦੀਪ ਸਿੰਘ ਸੱਗੂ) – ਸ੍ਰੀ ਦਰਬਾਰ ਸਾਹਿਬ ਰੋਜਾਨਾ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਦੇ ਸਹਿਯੋਗ ਨਾਲ “ਸ੍ਰੀ ਗੁਰੂ ਰਾਮਦਾਸਰੋਟਰੀ ਰੈੱਡ ਕਰਾਸ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਅੱਜ ਗਲਿਆਰਾ ਕੰਪਲੈਕਸ ਘੰਟਾ ਘਰ ਵਿਖੇ ਕੀਤਾ ਗਿਆ।ਇਸ ਸਮੇਂ ਭਾਈ ਕੁਲਵਿੰਦਰ ਸਿੰਘ ਮੁੱਖ ਅਰਦਾਸੀਆ ਸ੍ਰੀ ਦਰਬਾਰ ਸਾਹਿਬ ਨੇ ਡਿਸਪੈਂਸਰੀ ਦੀ ਕਾਮਯਾਬੀ ਲਈ ਅਰਦਾਸ ਕੀਤੀ।  ਭਾਈ ਮਨਜੀਤ ਸਿੰਘ ਚੇਅਰਮੈਨ ਅਤੇ ਪ੍ਰਧਾਨ ਪਿ੍ਰੰ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਰੂਆਤ ਵਿਚ ਇਹ ਡਿਸਪੈਂਸਰੀ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲੇਗੀ, ਪਰ ਕੁੱਝ ਸਮੇਂ ਬਾਅਦ ਇਹ ਡਿਸਪੈਂਸਰੀ ਸ਼ਾਮ ਨੂੰ ਵੀ ਖੁੱਲਿਆ ਕਰੇਗੀ।ਇਥੇ ਵਰਨਣਯੋਗ ਹੈ ਕਿ ਸੁਸਾਇਟੀ ਵੱਲੋਂ ਅੰਮ੍ਰਿਤਸਰ ਵਿੱਚ ਇਸ ਸਮੇਂ 2 ਹਸਪਤਾਲ, 3 ਡਿਸਪੈਂਸਰੀਆਂ, 2 ਫਿਜ਼ੀਓਥੈਰੇਪੀ ਸੈਂਟਰ, 1 ਐਂਬੂਲੈਂਸ ਵੈਨ ਅਤੇ 5 ਹਸਪਤਾਲਾਂ ਵਿੱਚ ਮੈਡੀਕਲ ਐਕਸਟੈਸ਼ਨ ਕਾਂਊਂਟਰ ਰਾਹੀਂ ਮਰੀਜ਼ਾਂ ਦੀ ਸੇਵਾ ਲਈ ਚੱਲ ਰਹੇ ਹਨ।
ਇਸ ਮੌਕੇ ਤੇ ਡਾ. ਹਰਦਾਸ ਸਿੰਘ, ਡਾ. ਪੀ. ਐਸ. ਮਲਹੋਤਰਾ, ਡਾ. ਸਰੂਪ ਸਿੰਘ ਆਈ.ਜੀ, ਜੀ.ਐਸ ਚਾਵਲਾ, ਸੁਰਿੰਦਰ ਸਿੰਘ, ਭਾਈ ਦਵਿੰਦਰ ਸਿੰਘ ਐਲ. ਆਈ. ਸੀ. ਮੀਤ ਪ੍ਰਧਾਨ, ਜਸਬੀਰ ਸਿੰਘ ਸੇਠੀ, ਜਨਰਲ ਸਕੱਤਰ, ਸੁਰਿੰਦਰ ਸਿੰਘ ਵਿੱਤ ਸਕੱਤਰ, ਜੋਗਿੰਦਰ ਸਿੰਘ ਟੰਡਨ, ਗਿਆਨੀ ਚਰਨ ਸਿੰਘ, ਜਸਬੀਰ ਸਿੰਘ ਬੈਂਕ ਵਾਲੇ ਅਤੇ ਸੁਰਿੰਦਰ ਸਿੰਘ ਚੌਂਕ ਜੈ ਸਿੰਘ ਆਦਿ ਹਾਜ਼ਰ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply