Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 9 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=67512

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਦੱਖਣੀ ਅਫਰੀਕਾ ਦੇ ਜੋਹਾਨਿਸਬਰਗ ਪਹੁੰਚੇ ਮੋਦੀ – 15000 ਦੇ ਕਰੀਬ ਭਾਰਤੀਆਂ ਨੂੰ ਕੀਤਾ ਸੰਬੋਧਨ – ਕਿਹਾ ਤੁਹਾਡੇ ਵਿੱਚ ਆਉਣਾ ਮੇਰੀ ਖੁਸ਼ਕਿਸਮਤੀ।

▶ 10 ਲੱਖ ਦਾ ਇਨਾਮੀ ਹਿਜ਼ਬੁੱਲ ਅੱਤਵਾਦੀ ਬੁਰਹਾਨ ਵਾਨੀ ਜੰਮੂ ਕਸ਼ਮੀਰ ਦੇ ਅਨੰਤਨਾਗ ਵਿਖੇ ਮੁਕਾਬਲੇ ‘ਚ ਹਲਾਕ।

▶ ਬਠਿੰਡਾ ਵਿਖੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਕੋਲੋਂ ਨੌਸਰਬਾਜਾਂ ਨੇ ਲੁੱਟੇ 6.75 ਲੱਖ- ਯੂਨੀਅਨ ਬੈਂਕ ‘ਚ ਵੋਚਰ ਭਰਨ ਸਮੇਂ ਲਾਇਆ ਚੂਨਾ।

▶ ਪਵਨ ਦੀਵਾਨ ਨੂੰ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ- ਲੁਧਿਆਣਾ ਦੇ ਜਿਲਾ ਪ੍ਰਧਾਨ ਰਹੇ ਹਨ ਪਵਨ ਦੀਵਾਨ।

▶ ਮਜੀਠੀਆ ਵਲੋਂ ਕੇਜਰੀਵਾਲ ਖਿਲਾਫ ਮਾਨਹਾਨੀ ਮਾਮਲਾ- ਸੁਣਵਾਈ 18 ਜੁਲਾਈ ਤੱਕ ਮੁਲਤਵੀ।

▶ ਦਿੱਲੀ ਹਾਈਕੋਰਟ ਵਲੋਂ ਕੇਜਰੀਵਾਲ ਨੂੰ ਮਾਨਹਾਨੀ ਮਾਮਲੇ ‘ਚ ਮਿਲੀ ਜਮਾਨਤ।

▶ ਚੋਣ ਮੈਨੀਫੈਸਟੋ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦਾ ਮਾਮਲਾ- ਅਕਾਲੀ ਦਲ ਮਹਿਲਾ ਵਿੰਗ ਵਲੋਂ ਅੰਮ੍ਰਿਤਸਰ ‘ਚ ਰੋਸ ਮੁਜਾਹਰਾ।

▶ ਮਲੇਰਕੋਟਲਾ ਬੇਅਦਬੀ ਮਾਮਲੇ ‘ਚ ਆਪ ਵਿਧਾਇਕ ਨਾਰੇਸ਼ ਯਾਦਵ ਤੋਂ ਸੰਗਰੂਰ ‘ਚ ਮੁੜ ਹੋਵੇਗੀ ਪੁੱਛਗਿਛ।

▶ ਸੂਬੇ ਦੇ 22 ਜਿਲਿਆਂ ਦਾ ਦੌਰਾ ਕਰੇਗੀ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ।

▶ ਢੱਡਰੀਆਂ ਵਾਲਾ ਹਮਲਾ – ਸੀ.ਬੀ.ਆਈ ਨੇ ਹਾਈਕੋਰਟ ਨੂੰ ਸੂਬੇ ਦਾ ਮਾਮਲਾ ਦੱਸਿਆ, ਕਿਹਾ ਏਜੰਸੀ ਜਾਂਚ ਕਰ ਰਹੀ ਹੈ, ਫਿਰ ਵੀ ਮਾਨਯੋਗ ਅਦਾਲਤ ਦਾ ਹੁਕਮ ਹੋਵੇਗਾ ਤਾਂ ਕਰਾਂਗੇ ਜਾਂਚ।

▶ ਡੀ.ਜੀ.ਪੀ ਪੰਜਾਬ ਨੇ ਢੱਡਰੀਆਂ ਵਾਲਾ ਮਾਮਲੇ ‘ਤੇ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ – ਅਗਲੀ ਸੁਣਵਾਈ 15 ਸਤੰਬਰ ।

▶ ਹਰਿਆਣਾ ਮੰਤਰੀ ਮੰਡਲ ‘ਚ ਹੋਵੇਗਾ ਬਦਲਾਅ- ਬਦਲੇ ਜਾ ਸਕਦੇ ਹਨ ਮੰਤਰੀਆਂ ਦੇ ਵਿਭਾਗ।

▶ ਜਲੰਧਰ ਵਿੱਚ ਅਮਰੀਕੀਆਂ ਨੂੰ ਚੂਨਾ ਲਗਾਉਣ ਵਾਲੇ ਨੌਸਰਬਾਜ ਕਾਬੂ।

▶ ਆਪ ਵਿਧਾਇਕ ਪ੍ਰਕਾਸ਼ ਜਰਵਾਲ ਖਿਲਾਫ ਗਰੇਟਰ ਕੈਲਸ਼ ਥਾਣੇ ‘ਚ ਕੇਸ ਦਰਜ਼ – ਦਿੱਲੀ ਦੀ ਮਹਿਲਾ ਨੇ ਲਗਾਇਆ ਛੇੜਛਾੜ ਦਾ ਦੋਸ਼।

▶ ਮਹਾਂਰਾਸ਼ਟਰ ਮੰਤਰੀ ਮੰਡਲ ‘ਚ ਵਾਧਾ – 10 ਨਵੇਂ ਮੰਤਰੀ ਸ਼ਾਮਿਲ, ਸਹੁੰ ਚੁੱਕਣ ਨਾ ਪੁੱਜੇ ਸ਼ਿਵ ਸੈਨਾ ਦੋ ਮੰਤਰੀ ।

▶ ਗੁਜਰਾਤ ਹਾਈਕੋਰਟ ਵਲੋਂ ਹਾਰਦਿਕ ਪਟੇਲ ਨੂੰ ਦੇਸ਼ ਧ੍ਰੋਹ ਦੇ ਦੋ ਕੇਸਾਂ ‘ਚ ਜਮਾਨਤ – ਇਕ ਹੋਰ ਮਾਮਲਾ ਹੋਣ ਕਰਕੇ ਰਿਹਾਈ ਰੁਕੀ।

▶ ਅਸਮ ਦੇ ਗੁਹਾਟੀ ‘ਚ ਭਾਰੀ ਮੀਂਹ ਨਾਲ ਹੜ੍ਹ ਵਰਗੇ ਹਾਲਾਤ – ਸੜਕਾਂ ਤੇ ਬਜ਼ਾਰਾਂ ‘ਚ ਚੱਲੀਆਂ ਕਿਸ਼ਤੀਆਂ, ਬਚਾਅ ਕਾਰਜ ਜਾਰੀ।

▶ ਕੇਰਲਾ ‘ਚ ਜੰਕ ਫੂਡ ਹੋਇਆ ਮਹਿੰਗਾ – ਸਰਕਾਰ ਨੇ ਬਰਗਰ, ਪੀਜ਼ਾ ਤੇ ਪਾਸਟਾ ਆਦਿ ‘ਤੇ ਲਗਾਇਆ 14.5% ‘ਫੈਟ ਟੈਕਸ’।

▶ ਸੁਪਰੀਮ ਕੋਰਟ ਨੇ ਮਨੀਪੁਰ ਫਰਜ਼ੀ ਐਨਕਾਊਂਟਰ ਦੀ ਜਾਂਚ ਦੇ ਦਿੱਤੇ ਹੁਕਮ।

▶ ਸੁਪਰੀਮ ਕੋਰਟ ਵਲੋਂ ਪੰਜਾਬ ਮਿੰਨੀ ਬੱਸ ਆਪਰੇਟਰ ਯੂਨੀਅਨ ਦੀ ਪਟੀਸ਼ਨ ਰੱਦ – ਪੰਜਾਬ ਸਰਕਾਰ ਨੂੰ ਦਿਹਾਤੀ ਖੇਤਰਾਂ ਵਿੱਚ ਬੱਸਾਂ ਚਲਾਉਣ ਦੀ ਮਿਲੀ ਇਜ਼ਾਜਤ।

▶ ਕੇਂਦਰ ਬਨਾਮ ਦਿੱਲੀ ਸਰਕਾਰ ਮਾਮਲਾ- ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ, ਕਿਹਾ ਹਾਈਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੇ ਦਿੱਲੀ ਸਰਕਾਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply