Friday, July 5, 2024

ਕਮਿਊਨਿਟੀ ਦੀਆਂ ਸੇਵਾਵਾਂ ਲਈ ਅਵਤਾਰ ਸਿੰਘ ਤੇ ਸਰਬਜੀਤ ਕੌਰ ਸਨਮਾਨਤ

PPN0607201608ਅੰਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ ਸੱਗੂ)- ਮੈਂਟਲ ਹੈਲਥ ਐਂਡ ਰਿਕਵਰੀ ਬੋਰਡ ਜੋ ਕਿ ਤਿੰਨ ਕਾਉਂਟੀਆਂ ਕਲਾਰਕ, ਮੈਡੀਸਨ ਤੇ ਗਰੀਨ ਦੀ ਪ੍ਰਤੀਨਿਧਤਾ ਕਰਦਾ ਹੈ ਨੇ ਆਪਣਾ ਸਾਲਾਨਾ ਪੁਰਸਕਾਰ ਸਮਾਗਮ ਕਲਾਰਕ ਸਟੇਟ ਕਮਿਉਨਿਟੀ ਕਾਲਜ, ਸਪਰਿੰਗਫੀਲਡ ਵਿਖੇ ਕਰਾਇਆ।ਇਹ ਬੋਰਡ ਦਿਮਾਗ਼ੀ, ਨਸ਼ਾ ਤੇ ਸ਼ਰਾਬ ਦੇ ਮਰੀਜਾਂ ਦੇ ਇਲਾਜ ਵਿਚ ਸਹਾਇਤਾ ਕਰਦਾ ਹੈ।ਇਸ ਦੇ ਕਾਰਜ ਖੇਤਰ ਵਿਚ ਡੇਟਨ ਦੇ ਨਾਲ ਲਗਦੇ ਕਈ ਪ੍ਰਮੁੱਖ ਸ਼ਹਿਰ ਜਿਵੇਂ ਸਪਰਿੰਗਫੀਲਡ, ਬੀਵਰਕਰੀਕ, ਫੇਅਰਬੋਰਨ ਆਦਿ ਆਉਂਦੇ ਹਨ।ਇਸ ਸਮਾਗਮ ਵਿਚ ਵੱਖ-ਵੱਖ ਖੇਤਰਾਂ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਵਿਭਿੰਨ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਇਹਨਾਂ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਸਪਰਿੰਗਫੀਲਡ ਦੀ ਅਵਤਾਰ ਸਿੰਘ ਅਤੇ ਸਰਬਜੀਤ ਕੌਰ ਦੀ ਜੋੜੀ ਵੀ ਸ਼ਾਮਲ ਸੀ।ਇੱਥੇ ਦਸਣਯੋਗ ਹੈ ਕਿ ਅਵਤਾਰ ਸਿੰਘ ਜਿਲਾ ਜਲੰਧਰ ਦੇ ਪਿੰਡ ਲੁਹਾਰਾਂ ਦੇ ਜੰਮਪਲ ਹਨ।
ਉਹਨਾਂ ਦੀ ਚੋਣ ਉਹਨਾਂ ਵਲੋਂ  ਭਾਈਚਾਰਕ ਸਾਂਝ ਤੋਂ ਇਲਾਵਾਂ ਇਥੋਂ ਦੀਆਂ ਹੋਰ ਸੰਸਥਾਵਾਂ ਨਾਲ ਰਲ ਕੇ ਕੰਮ ਨੂੰ ਧਿਆਨ ਵਿਚ ਰਖਕੇ ਕੀਤੀ ਗਈ। ਉਹ ਇੰਟਰਫੈਥ, ਸਲਵੇਸ਼ਨ ਆਰਮੀ, ਸ਼ਹਿਰ ਦੀਆਂ ਚਰਚਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਰਲ ਕੇ ਕੰਮ ਕਰਦੇ ਹਨ ਤੇ ਲੋੜਵੰਦਾਂ ਦੀ ਸਹਾਇਤਾ ਕਰਦੇ ਹਨ।ਰੇਸਕਿਊ ਸੈਂਟਰ ਦੇ ਚੇਅਰਮੈਨ ਲਿੰਨ ਕਰੇਸਲ ਵੱਲੋਂ ਇਹ ਐਵਾਰਡ ਦਿੱਤਾ ਗਿਆ।ਲਿੰਨ ਕਰੇਸਲ ਨੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਪਿਛਲੇ 19-20 ਸਾਲਾਂ ਤੋਂ ਸਾਰੀਆਂ ਸੰਸਥਾਵਾਂ ਦੇ ਨਾਲ ਸਹਿਯੋਗ ਕਰਦੇ ਆ ਰਹੇ ਹਨ।  ਅਵਤਾਰ ਸਿੰਘ ਨੇ ਵੀ  ਐਵਾਰਡ ਦੇਣ ਲਈ ਸਭ ਦਾ ਧੰਨਵਾਦ ਕੀਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply