Monday, March 16, 2026

ਬਾਬਾ ਮਾਲੇ ਸ਼ਾਹ ਦੇ ਮੇਲੇ ‘ਤੇ ਗਾਇਕਾ ਅਨਮੋਲ ਗਗਨ ਨੇ ਕਰਵਾਈ ਬੱਲੇ-ਬੱਲੇ

PPN1007201610

ਚੌਂਕ ਮਹਿਤਾ, 10 ਜੁਲਾਈ (ਜੋਗਿੰਦਰ ਸਿੰਘ ਮਾਣਾ)- ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੰਝਰਵਾਲ ਵਿਖੇ ਬਾਬਾ ਮਾਲੇ ਸ਼ਾਹ ਦੀ ਦਰਗਾਹ ‘ਤੇ ਭਾਰੀ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਦਰਗਾਹ ਤੇ ਉਪਰ ਚਾਦਰ ਚੜਾਉਣ ਉਪਰੰਤ ਸਭਿਆਚਾਰਕ ਮੇਲਾ ਹੋਇਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਅਨਮੋਲ ਗਗਨ ਮਾਨ ਤੇ ਨਾਮਵਾਰ ਕਲਾਕਾਰਾਂ ਦਾ ਖੁੱਲਾ ਅਖਾੜਾ ਲੱਗਾ, ਜਿਸ ਵਿੱਚ ਅਨਮੋਲ ਗਗਨ ਮਾਨ ਨੇ ਆਪਣੇ ਪ੍ਰਸਿੱਧ ਗਾਣੇ ਮਾਂ ਵਰਗਾ ਪਤੰਦਰਾ ਤੂੰ, ਕੁੜੀ ਮੈਂ ਪਟੋਲੇ ਵਰਗੀ ਗਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ ਤੇ ਇਸੇ ਦਿਨ ਕਬੱਡੀ ਦਾ ਫਸਵਾਂ ਸ਼ੋਅ ਮੈਚ ਅੰਮ੍ਰਿਤਸਰ ਤੇ ਗੁਰਦਾਸਪੁਰ ਦੀ ਟੀਮਾਂ ਵਿਚਕਾਰ ਹੋਇਆ ਤੇ ਅਵੱਲ ਆਈ ਜੇਤੂ ਟੀਮ ਨੂੰ ਭਾਰੀ ਰਾਸ਼ੀ ਦੇ ਕੇ ਨਿਵਾਜ਼ਿਆ ਗਿਆ।ਸਟੇਜ ਸੈਕਟਰੀ ਦੀ ਡਿਊਟੀ ਬਾਬਾ ਅਲਾਹੀ ਸ਼ਾਹ ਦੇ ਮੁੱਖ ਪ੍ਰਬੰਧਕ ਕੁਲਬੀਰ ਸਿੰਘ ਉਦੋਨੰਗਲ ਨੇ ਬੜੀ ਸਚੁੱਜੇ ਢੰਗ ਨਾਲ ਨਿਭਾਈ।ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭਾਲਾ, ਏ ਐਸ ਆਈ ਗੁਰਮਿੰਦਰ ਸਿੰਘ ਢਿਲੋ, ਗੁਰਚਰਨ ਸਿੰਘ ਢਿਲੋ, ਦਲਜੀਤ ਸਿੰਘ, ਪ੍ਰਧਾਨ ਭੁਪਿੰਦਰ ਸਿੰਘ, ਕੁਲਬੀਰ ਸਿੰਘ, ਜੱਸ ਧਰਮੂਚੱਕ, ਹਰਦੇਵ ਸਿੰਘ, ਦਲਜੀਤ ਸਿੰਘ ਜਾਮਨਗਰ, ਬਿੰਦਾ ਧਰਮੂਚੱਕ, ਹਰਬੰਸ ਸਿੰਘ ਗਿਆਨੀ ਆਦਿ ਮੈਂਬਰ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply