
ਅੰਮ੍ਰਿਤਸਰ, 12 ਜੂਲਾਈ (ਦੀਪ ਦਵਿੰਦਰ)- ਪ੍ਰਸਿਧ ਨਾਟ ਸੰਸਥਾ ਭਗਤ ਨਾਮਦੇਵ ਥੀਏਟਰ ਸੁਸਾਇਟੀ, ਘੁਮਾਣ (ਗੁਰਦਾਸਪੁਰ) ਅਤੇ ‘ਪਲਸ ਮੰਚ’ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਦੋ ਰੌਜਾ ਨਾਟਕ ਮੇਲਾ’ ਮਿਤੀ 11-12 ਜੁਲਾਈ 2016 ਨੂੰ ਕਰਵਾਇਆ ਗਿਆ। ਜਿਸ ਦੇ ਦੂਜੇ ਅਤੇ ਆਖਰੀ ਦਿਨ ਡਾ: ਸੁਰੇਸ਼ ਮਹਿਤਾ ਦੇ ਲਿਖੇ ਨਾਟਕ ‘ਮੁੱਲ ਦੀ ਤੀਵੀਂ’ ਦਾ ਮੰਚਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਕੀਤਾ।ਜਿਥੇ ਇਸ ਨਾਟਕ ਨੇ ਲੋਕਾਂ ਨੂੰ ਲੋਟਪੋਟ ਕੀਤਾ ਉਥੇ ਇਸ ਨਾਟਕ ਨੇ ਔਰਤ ਦੀ ਤਰਾਸ਼ਦੀ ਤੇ ਵਿੰਅਗਮਈ ਢੰਗ ਨਾਲ ਨਿਸ਼ਾਨਾ ਸਾਧਦੇ ਹੋਏ ਭਰੂਣ ਹੱਤਿਆਂ ਰੋਕਣ ਦੀ ਅਪੀਲ ਕੀਤੀ ਤੇ ਸਮਾਜਿਕ ਸੁਨੇਹਾ ਦਿਤਾ ਕਿ ਜੇ ਭਰੂਣ ਹੱਤਿਆ ਇੰਝ ਹੀ ਹੁੰਦੀਆਂ ਰਹੀਆਂ ਤਾਂ ਦਿਨ ਦੂਰ ਨਹੀਂ ਜਦੋਂ ਵਿਆਹ ਕਰਵਾਉਣ ਲਈ ਤੀਵੀਆਂ ਵੀ ਮੁੱਲ ਲੈਣੀਆਂ ਪੈਣਗੀਆਂ।ਇਸ ਨਾਟਕ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਨੇ ਦਰਸ਼ਕਾਂ ਨੂੰ ਆਪਣੇ ਕਿਰਦਾਰਾਂ ਨਾਲ ਭਾਵੁਕ ਕੀਤਾ ਤੇ ਕਾਫੀ ਵਾਹ ਵਾਹ ਬਟੋਰੀ।ਇਸ ਨਾਟਕ ਦੀ ਵਧੀਆਂ ਪੇਸ਼ਕਾਰੀ ਨੇ ਲੌਕਾਂ ਨੂੰ ਆਖੀਰ ਤੱਕ ਕੀਲੀ ਰੱਖਿਆ ਤੇ ਮਹਿਸੂਸ ਕਰਵਾਇਆ। ਇਸ ਦਾ ਨਿਰਦੇਸ਼ਨ ਸ੍ਰੀ ਪ੍ਰਿਤਪਾਲ ਸਿੰਘ ਦੁਆਰਾ ਕੀਤਾ ਗਿਆ।ਜਸਪਾਲ ਸਿੰਘ, ਹਰਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਭਾਗਵਿੰਦਰ ਸਿੰਘ, ਪੰਥਪ੍ਰੀਤ ਸਿੰਘ, ਸੁਮਨਦੀਪ ਕੌਰ, ਨਚਪ੍ਰੀਤ ਕੌਰ ਅਤੇ ਨਵਦੀਪ ਕੌਰ ਨਾਟਕ ਦੇ ਸੱਭ ਕਲਾਕਾਰਾਂ ਨੇ ਰੂਹ ਨਾਲ ਆਪਣੇ ਕਿਰਦਾਰ ਨਿਭਾਏ।ਨਾਟਕ ਦੌਰਾਨ ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਵਿਜੇ ਸ਼ਰਮਾ ਨੇ ਕਲਾਕਾਰਾਂ ਨੂੰ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਗੁਰਤੇਜ ਮਾਨ ਦੇ ਨਾਲ ਹੋਰ ਵੀ ਸੀਨੀਅਰ ਕਲਾਕਾਰ ਵੀ ਹਾਜਰ ਸਨ ਨਾਲ ਇਸ ਨਾਟਕ ਦੇ ਲੇਖਕ ਡਾ: ਸੁਰੇਸ਼ ਮਹਿਤਾ ਨੇ ਵੀ ਹਾਲ ਵਿਵਿੱਚ ਪ’ੁਜ ਕੇ ਚਾਰ ਚੰਨ ਲਾਏ।
Punjab Post Daily Online Newspaper & Print Media