
ਤਰਸਿੱਕਾ, 14 ਜੁਲਾਈ (ਕੰਵਲ ਜੋਧਾ ਨਗਰੀ) – ਪੰਜਾਬ ਸਰਕਾਰ ਵੱਲੋ ਨਸਿਆ ਖਿਲਾਫ ਸੁਰੂ ਕੀਤੀ ਗਈ ਮੁਹਿਮ ਤਹਿਤ ਨੌਜਵਾਨਾ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਸਹੀਦ ਉਧਮ ਸਿੰਘ ਸਪੋਰਟਸ ਕਲੱਬ ਪਿੰਡ ਜੋਧਾ ਨਗਰੀ ਵਿਖੇ ਗ੍ਰਾਮ ਪਚਾਇਤ ਅਤੇ ਸਮੂਹ ਇਲਾਕੇ ਦੇ ਸਹਿਯੋਗ ਨਾਲ 2 ਰੋਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ 16 ਟੀਮਾਂ ਨੇ ਭਾਗ ਲਿਆ।ਇਹਨਾ 16 ਟੀਮਾਂ ਵਿੱਚੋਂ ਪਿੰਡ ਜਸਪਾਲ ਦੀ ਟੀਮ ਨੇ ਫਾਈਨਲ ਮੈਚ ਜਿੱਤ ਕੇ 8100 ਰੁ: ਨਗਦ ਅਤੇ ਟਰਾਫੀਆਂ ਹਾਸਿਲ ਕੀਤੀਆਂ ਅਤੇ ਸੈਂਕਡ ਆਈ ਟੀਮ ਪਿੰਡ ਦਸਮੇਸ ਨਗਰ ਨੇ 5100 ਰੁ: ਨਗਦ ਅਤੇ ਟਰਾਫੀਆਂ ਪ੍ਰਾਪਤ ਕੀਤੀਆਂ।ਇਸ ਤੋ ਇਲਾਵਾ ਛੋਟੇ ਬੱਚਿਆ ਦੇ ਵੀ ਮੈਚ ਕਰਵਾਏ ਗਈ ਜਿਸ ਵਿੱਚ ਪਿੰਡ ਜੋਧਾ ਨਗਰੀ ਦੀ ਟੀਮ ਜੇਤੂ ਰਹੀ।ਇਸ ਟੂਰਨਾਮੈਟ ਨੂੰ ਲੈ ਕੇ ਪਿੰਡ ਵਾਸੀਆਂਵਿ੧ਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ ਇਸ ਮੌਕੇ ਸਰਪੰਚ ਤਰਲੋਕ ਸਿੰਘ, ਮੈਬਰ ਅਮਰੀਕ ਸਿੰਘ, ਬੂਟਾ ਸਿੰਘ, ਪ੍ਰਤਾਪ ਸਿੰਘ, ਸਰਬਜੀਤ ਸਿੰਘ, ਮੁਖਬੈਨ ਸਿੰਘ, ਹਰਜੀਤ ਸਿੰਘ ਫੋਜੀ, ਮਾਸਟਰ ਗੁਰਦੇਵ ਸਿੰਘ, ਬੱਬੂ ਦੁਕਾਨਦਾਰ, ਸਾਬੀ, ਜੱਗਾ, ਭਿੰਦਾ, ਨਿਮਾ, ਗਿੰਦਾ, ਸਲੀਮ, ਬਾਊ ਆਦਿ ਤੋਂ ਇਲਾਵਾ ਹੋਰ ਵੀ ਮੋਹਤਬਾਰ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media