Sunday, February 22, 2026

ਬਰਾਂਡ ਐਂਬੈਸਡਰ ਲੀਜਾ ਰੇ ਨੇ ਅੰਮ੍ਰਿਤਸਰ ਵਿੱਚ 2016 ਦਾ ਨਵਾਂ ਰਾਡੋ ਕੁਲੈਕਸ਼ਨ ਕੀਤਾ ਲਾਂਚ

PPN1407201618

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ ਸੱਗੂ) – ਗਲੈਮਰਸ ਰਾਡੋ ਬਰਾਂਡ ਐਂਬੇੈਸਡਰ ਲੀਜਾ ਰੇ ਵਲੋਂ ਸਥਾਨਕ ਸਟੈਂਡਰਡ ਟਾਈਮਜ਼ ਵਿਖੇ ਲਾਂਚ ਕੀਤਾ ਗਿਆ।ਲਾਂਚ ਮੌਕੇ ਮਾਡਲ ਅਤੇ ਐਕਟਰੈਸ ਲੀਜਾ ਰੇ ਨੇ ਕਿਹਾ ਮੈਂ ਅੱਜ ਅੰਮ੍ਰਿਤਸਰ ਵਿੱਚ ਰਾਡੋ ਦਾ ਖੂਬਸੂਰਤ ਕੁਲੈਕਸ਼ਨ ਲਾਂਚ ਕਰਨ ਵਿੱਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਰਾਡੋ ਦਾ ਇਹ ਲੇਟੇਸਟ ਕਲੇਕਸ਼ਨ ਡਿਜਾਈਨ ਅਤੇ ਮਟੀਰੀਅਲ ਘੜੀ ਪ੍ਰੇਮੀਆਂ ਨੂੰ ਜ਼ਰੂਰ ਹੀ ਪਸਦ ਆਵੇਗਾ।ਉਨਾਂ ਕਿਹਾ ਉਨਾਂ ਦਾ ਗੁਰੂ ਨਗਰੀ ਨਾਲ ਕਾਫੀ ਲਗਾਅ ਹੈ ਤੇ ਇਸ ਤੋਂ ਪਹਿਲਾਂ ਵੀ ਉਨਾਂ ਨੂੰ ਇਥੇ ਆਉਣ ਦਾ ਮੌਕਾ ਮਿਲ਼ਿਆ ਹੈ।
ਉਨਾਂ ਦੱੱਿਸਆ ਕਿ ਰਾਡੋ ਦੇ ਸਾਰੇ ਪੀਸ ਬਰਾਂਡ ਦੇ ਸਿਗਨੇਚਰ ਮਟੀਰੀਅਲ, ਹਾਈਟੇਕ ਸੇਰੇਮਿਕ ਤੋਂ ਬਣਾਏ ਗਏ ਹਨ, ਜੋ ਲਗਜਜ਼ਰੀ ਵਾਚ ਮੇਕਿਗ ਵਿੱਚ ਪ੍ਰਯੋਗ ਕੀਤਾ ਜਾਣ ਵਾਲਾ ਇੱਕ ਸਭ ਤੋਂ ਹਲਕਾ ਅਤੇ ਮਜਬੂਤ ਮਟੀਰੀਅਲ ਹੈ।ਅੱਜ ਲਾਂਚ ਕੀਤੀਆਂ ਗਈਆਂ ਘੜੀਆਂ ਵਿਚ ਹਾਈਪਰਕਰੋਮ, ਸੇਂਟਰਿਕਸ, ਕੂਪੋਲ, ਟਰੂ ਐਂਡ ਟਰੂ ਥਿਨਲਾਈਨ ਫੈਮੀਲੀਜ ਆਦਿ ਸ਼ਾਮਲ ਹਨ।ਰਾਡੋ ਟਰੂ ਓਪਨ ਹਾਰਟ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਸਵਿਸ ਮੂਵਮੇਂਟ ਡਾਇਲ ਵਿੱਚ ਸਟਾਈਲਾਈਜਡ ਕਟਆਉਟਸ ਨਾਲ ਤਿਆਰ ਕੀਤਾ ਗਿਆ ਹੈ ਅਤੇ ਪਹਿਨਣ ਵਾਲੇ ਨੂੰ ਇਸ ਦੇ ਅਦਰ ਦੀ ਸ਼ਾਨਦਾਰ ਮਕੇਨਿਕਸ ਦੀ ਝਲਕ ਦਿਦਾ ਹੈ।ਰਾਡੋ ਹਾਈਪਰਕਰੋਮ 1616 ਦੀ ਮਜਬੂਤ ਲੁੱਕ ਅਤੇ ਲਾਈਟਵੇਟ ਕਾਂਸਟਰਕਸ਼ਨ ਇੱਕ ਬੋਲਡ ਅਤੇ ਕਫਰਟੇਬਲ ਵਿਕਲਪ ਹੈ।ਰਾਡੋ ਹਾਈਪਰਕਰੋਮ ਅਲਟਰਾਲਾਈਟ ਅਤਿਆਧੁਨਿਕ ਖ਼ੈਸ਼ਨ ਅਤੇ ਤਕਨੀਕ ਨਾਲ ਸੁਸੱਜਿਤ ਬਣਾਉਂਦੇ ਹਨ। ਜੇਨ ਇਸਪਾਇਰਡ ਲੁੱਕ ਦੇ ਨਾਲ ਹਾਈਪਰਕਰੋਮ ਅਲਟਰਾ ਲਾਈਟ ਕਲਾਈ ਉੱਤੇ ਮਹਿਸੂਸ ਹੀ ਨਹੀਂ ਹੁਦੀ ਹੈ।
ਇਸ ਸਟੈਂਡਰਡ ਟਾਈਮਜ਼ ਦੇ ਕੰਵਰਜੀਤ ਸਿੰਘ ਨੇ ਦੱਸਿਆ ਕਿ ਬੇਸ਼ੱਕ ਮੋਬਾਇਲ ਆਉਣ ਨਾਲ ਘੜੀਆਂ ਦਾ ਚਲਣ ਘਟਿਆ ਹੈ, ਪ੍ਰੰਤੂ ਹੁਣ ਘੜੀਆਂ ਹਹਿਣਿਆਂ ਦੀ ਥਾਂ ਕਲਾਈ ‘ਤੇ ਸਜਾੲਅੀਾਂ ਜਾਂਦੀਆਂ ਹਨ ਅਤੇ ਰਾਡੋ ਬਰਾਂਡ ਅੰਮ੍ਰਿਤਸਰੀਆਂ ਦੀ ਸ਼ੁਰੂ ਤੋਂ ਹੀ ਪਸੰਦ ਰਿਹਾ ਹੈ। ਇਸਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਰਾਡੋ ਘੜੀਆਂ ਦੀ ਰੇਂਜ 40000 ਤੋਂ ਸ਼ੁਰੂ ਹੋ ਕੇ 4,00,000 ਤੱਕ ਹੈ ਅਤੇ ਰਿਤਿਕਿ ਰੋਸ਼ਨ ਨੂੰ ਬਰਾਂਗ ਐਂਬੈਸਡਰ ਬਣਾਉਣ ਤੋਂ ਬਾਅਦ ਇਸ ਪਰਤੀ ਨੌਜਵਾਨਾਂ ਦਾ ਆਕਰਸ਼ਨ ਵਧਿਆ ਹੈ। ਉਨਾਂ ਕਿਹਾ ਕਿ ਰਾਡੋ ਘੜੀਆਂ ਨੌਜਵਾਨ ਲੜਕੇ ਲੜਕੀਆਂ ਫੈਸ਼ਨ ਵਜੋਂ ਪਹਿਣ ਰਹੇ ਹਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply