Tuesday, September 29, 2026

ਵਿਦਿਆਰਥੀਆਂ ਵਿੱਚ ‘ਯੋਗ ਦੇ ਮਹੱਤਵ’ ਵਿਸ਼ੇ ‘ਤੇ ਪ੍ਰਤੀਯੋਗਤਾ

ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੰਤ ਕਬੀਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਵਿਚ ਆਤਮ ਵਿਸ਼ਵਾਸ਼ ਪੈਦਾ ਕਰਨ ਅਤੇ ਕਲਚਰਲ ਪ੍ਰਤੀਯੋਗਤਾਵਾਂ ਨੂੰ ਵਧਾਉਣ ਦੀ ਹੱਲਾ ਸ਼ੇਰੀ ਲਈ ਨੌਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਵਿੱਚ ‘ਯੋਗ ਦੇ ਮਹੱਤਵ’ ਵਿਸ਼ੇ ‘ਤੇ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿਚ ਬੱਚਿਆਂ ਨੇ ਆਪਣੇ ਆਪਣੇ ਵਿਚਾਰ ਪੇਸ ਕੀਤੇ । ਪ੍ਰਤੀਯੋਗਤਾ ਵਿਚ ਨੌਵੀਂ ਬੀ ਦੀ ਵਿਦਿਆਰਥਣ ਸਿਮਰਨਪੀਤ ਨੇ ਪਹਿਲਾ ,ਕੋਮਲਪ੍ਰੀਤ ਨੌਵੀਂ ਏ ਨੇ ਦੂਜਾ ਅਤੇ ਅਭੀਸ਼ੇਕ ਨੌਵੀਂ ਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਦਸਵੀਂ ਸੀ ਕਲਾਸ ਦੀ ਵਿਦਿਆਰਥਣ zਪ੍ਰੀਆਂਸੀ ਨੇ ਪਹਿਲਾ,ਹਰਜੋਤ ਨੇ ਦੂਜਾ ਸਥਾਨ ਹਾਸਲ ਕੀਤਾ। ਬੱਚਿਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਐਮ ਐਲ ਅਰੋੜਾ ਅਤੇ ਮੈਡਮ ਅੰਜੂ ਡੋਗਰਾ ਨੇ ਕਿਹਾ ਕਿ ਸਕੂਲ ਦੇ ਸਾਰੇ ਹੀ ਬੱਚੇ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਲੈਣਾ ਵੀ ਚਾਹੀਦਾ ਹੈ ਤਾਂ ਕਿ ਉਨ੍ਹਾਂ ਦਾ ਪੂਰਨ ਵਿਕਾਸ ਹੋਵੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply