Thursday, October 1, 2026

ਮਮੂਨ ਮਿਲਟਰੀ ਸਟੇਸ਼ਨ ਵਿਖੇ 67ਵਾਂ ਵਣ- ਮਹਾਉਤਸਵ ਮਨਾਇਆ

PPN1507201611

ਪਠਾਨਕੋਟ, 15 ਜੁਲਾਈ (ਪੰਜਾਬ ਪੋਸਟ ਬਿਊਰੋ)- ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਹਰਿਆ ਭਰਿਆ ਬਣਾਉਣ ਲਈ ਗੁਰਜ ਡਵੀਜਨ ਵੱਲੋਂ ਅੱਜ ਮਾਮੂਨ ਮਿਲਟਰੀ ਸਟੇਸਨ ਵਿਖੇ 67ਵਾਂ ਵਨ ਉਤਸਵ ਮਨਾਇਆ ਗਿਆ।ਜਿਸ ਦਾ ਉਦਘਾਨਣ ਮੇਜਰ ਜਨਰਲ ਰਾਜੇਸ ਚੋਪੜਾ ਜਨਰਲ ਆਫਿਸਰ ਕਮਾਡਿੰਗ ਗੁਰਜ ਡਵੀਜਨ ਨੇ ਇਕ ਪੋਦਾ ਲਗਾ ਕੇ ਕੀਤਾ। ਉਨ੍ਹਾਂ ਦੱਸਿਆ ਕਿ ਮਿਲਟਰੀ ਸਟੇਸਨ ਨੂੰ ਹਰਿਆ ਭਰਿਆ ਬਣਾਉਣ ਲਈ ਇਸ ਸੀਜਨ ਦੋਰਾਨ 30 ਹਜਾਰ ਪੋਦੇ ਲਗਾਏ ਜਾਣਗੇ, ਜਿਸ ਵਿੱਚੋਂ ਅੱਜ 10 ਹਜਾਰ ਪੋਦੇ ਲਗਾਏ ਗਏ ਹਨ ਅਤੇ ਇਹ ਪੋਦੇ ਮਿਲਟਰੀ ਸਟੇਸਨ ਦੇ ਵੱਖ ਵੱਖ ਅਧਿਕਾਰੀਆ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਏ ਗਏ ਹਨ।ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਘੱਟੋ ਘੱਟ ਇਕ ਪੋਦਾ ਜਰੂਰ ਲਗਾਉਣਾਂ ਚਾਹੀਦਾ ਹੈ ਅਤੇ ਉਸ ਦਾ ਪਾਲਣ ਪੋਸਣ ਵੀ ਕਰਨਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply