Tuesday, September 29, 2026

ਖ਼ਾਲਸਾ ਕਾਲਜ ਨੇ ਸਰਬ ਭਾਰਤੀ ਖੇਤੀ ਪੋਸਟ ਗ੍ਰੈਜ਼ੂਏਡ ਮੁਕਾਬਲੇ ਵਿੱਚ ਹਾਸਲ ਕੀਤਾ ਉੱਚ ਸਥਾਨ

PPN1607201605

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ ਖੁਰਮਣੀਆ)-ਇਤਿਹਾਸਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਹਮੇਸ਼ਾਂ ਹੀ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਧਾਰਮਿਕ ਤੇ ਹੋਰ ਪ੍ਰੋਗਰਾਮਾਂ ਵਿੱਚ ਸ਼ਾਨਦਾਰ ਸਰਗਰਮੀਆਂ ਨਾਲ ਕਾਲਜ ਦਾ ਨਾਂਅ ਬੁਲੰਦੀਆਂ ‘ਤੇ ਪਹੁੰਚਾਇਆ ਹੈ। ਕਾਲਜ ਦੇ ਫੂਡ ਸਾਇੰਸ ਅਤੇ ਤੈਕਨਾਲੋਜੀ ਵਿਭਾਗ ਦੇ ਵਿਦਿਆਰਥੀ ਮਨਬੀਰ ਸਿੰਘ ਸਮੈਸਟਰ ੮ਵਾਂ ਨੇ ਸਰਬ ਭਾਰਤੀ ਖੇਤੀ ਪੋਸਟ ਗ੍ਰੈਜ਼ੂਏਡ ਮੁਕਾਬਲੇ PP-2016 ਵਿੱਚ ਮਾਅਰਕਾ ਲਗਾਉਂਦੇ ਹੋਏ ੯ਵਾਂ ਸਥਾਨ ਹਾਸਲ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀ ਦੇ ਉਕਤ ਸਥਾਨ ਹਾਸਲ ਕਰਨ ‘ਤੇ ਮੁਬਾਰਕ ਦਿੰਦਿਆਂ ਆਪਣੇ ਦਫਤਰ ਵਿਖੇ ਉਸਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਇਸਦਾ ਸਿਹਰਾ ਵਿਦਿਆਰਥੀ ਦੀ ਮਿਹਨਤ ਅਤੇ ਵਿਭਾਗ ਮੁੱਖੀ ਪ੍ਰੋ: ਮਨਬੀਰ ਸਿੰਘ ਅਤੇ ਸਮੂਹ ਫੂਡ ਸਾਇੰਸ ਅਤੇ ਤੈਕਨਾਲੋਜੀ ਵਿਭਾਗ ਦੇ ਅਧਿਆਪਕਾਂ ਦੁਆਰਾ ਕਰਵਾਏ ਗਏ ਅਭਿਆਸ ਦੇ ਸਿਰ ਜਾਂਦਾ ਹੈ। ਜਿਸ ਕਰਕੇ ਇਹ ਵਿਦਿਆਰਥੀ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਰਵਾਈ ਗਈ ਪ੍ਰਵੇਸ਼ ਪ੍ਰੀਖਿਆ ਵਿੱਚੋਂ ਵੀ ਤੀਜੇ ਨੰਬਰ ‘ਤੇ ਆਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰੀਖਿਆਵਾਂ ਵਿੱਚੋਂ ਇਨ੍ਹਾਂ ਉੱਚਾ ਰੈਂਕ ਪ੍ਰਾਪਤ ਕਰਨਾ ਬੜੇ ਹੀ ਮਾਣ ਵਾਲੀ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply