Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 20 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=68334

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਨਵਜੋਤ ਸਿੰਘ ਸਿੱਧੂ ਬਿਨਾਂ ਸ਼ਰਤ ‘ਆਪ’ ‘ਚ ਹੋਣਗੇ ਸ਼ਾਮਲ – ਸਥਿਤੀ ਜਲਦ ਹੋਵੇਗੀ ਸਪੱਸ਼ਟ- ਸੰਜੇ ਸਿੰਘ

▶ ਰਾਜ ਸਭਾ ਤੋਂ ਅਸਤੀਫੇ ਦੇ ਨਾਲ ਹੀ ਨਵਜੋਤ ਸਿੱਧੂ ਨੇ ਭਾਜਪਾ ਛੱਡੀ – ਵਾਪਸੀ ਦੀ ਕੋਈ ਗੁੰਜ਼ਾਇਸ਼ ਨਹੀਂ- ਮੈਡਮ (ਡਾ.) ਸਿੱਧੂ

▶ ਮੈਡਮ (ਡਾ.) ਸਿੱਧੂ ਨੇ ਕਿਹਾ ਮੈਂ ਅਜੇ ਵੀ ਹਾਂ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕਾ ਤੇ ਸੰਸਦੀ ਸਕੱਤਰ, ਭਾਜਪਾ ਤੋਂ ਨਹੀਂ ਦਿੱਤਾ ਅਸਤੀਫਾ।

▶ ਪਾਰਟੀ ਵਿਰੋਧੀ ਕਾਰਵਾਈਆਂ ਦੇ ਦੋਸ਼ ‘ਚ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਸੰਸਦੀ ਸਕੱਤਰ ‘ਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਹਾਕੀ ਓਲੰਪੀਅਨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਮੁਅੱਤਲ।

▶ ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਆਉਣਾ ਚਾਹੁਣ ਤਾਂ ਕਰਾਂਗੇ ਸਵਾਗਤ – ਕੈਪਟਨ।

▶ ਦੇਸ਼ ਦੇ 70ਵੇਂ ਸਤੰਤਰਤਾ ਦਿਵਸ ਮੌਕੇ 15 ਅਗਸਤ ਤੋਂ 1 ਹਫਤੇ ਦੀ ਤਿਰੰਗਾ ਯਾਤਰਾ ਦਾ ਆਯੋਜਨ ਕਰੇਗੀ ਭਾਜਪਾ।

▶ ਬਿਹਾਰ ਦੇ ਗਯਾ ਵਿੱਚ ਸੀ.ਆਰ.ਪੀ.ਐਫ ਹੈਡਕੁਆਟਰ ‘ਤੇ ਵੱਡਾ ਨਕਸਲੀ ਹਮਲਾ – 10 ਜਵਾਨ ਸ਼ਹੀਦ – ਇਕ ਰਮੇਸ਼ ਕੁਮਾਰ ਹੁਸ਼ਿਆਰਪੁਰ ਦੇ ਪਿੰਡ ਰਣਸੋਤਾ ਦਾ।

▶ ਸੀ.ਬੀ.ਆਈ ਵਲੋਂ ਛਾਪੇ ਤੋਂ ਬਾਅਦ ਦੂਰਦਰਸ਼ਨ ਜਲੰਧਰ ਦੇ ਡਿਪਟੀ ਡਾਇਰੈਕਟਰ ਜਨਰਲ ਓਮ ਗੋਰੀ ਦੱਤ ਸ਼ਰਮਾ ਅਤੇ ਫਿਲਮ ਪ੍ਰੋਡਿਊਸਰਾਂ ਖਿਲਾਫ ਦੂਰਦਰਸ਼ਨ ਨਾਲ ਧੋਖਾਧੜੀ ਦਾ ਮਾਮਲਾ ਦਰਜ਼।

▶ ‘ਆਪ’ ਵਿੱਚ ਆਉਣ ‘ਤੇ ਨਵਜੋਤ ਸਿੰਘ ਸਿੱਧੂ ਨਹੀਂ ਲੜਨਗੇ ਵਿਧਾਨ ਸਭਾ ਚੋਣ – ਸੰਭਾਲਣਗੇ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ – ਸੰਜੇ ਸਿੰਘ।

▶ ਹਿਮਾਚਲ ਦੇ ਸ਼ਿਮਲਾ ‘ਚ ਵਿਸ਼ੇਸ਼ ਸਮਾਗਮ ਦੌਰਾਨ ਵੱਖ ਵੱਖ ਜੇਲ੍ਹਾਂ ਦੇ ਕੈਦੀਆਂ ਨੇ ਸੰਗੀਤਕ ਪ੍ਰੋਗਰਾਮ ਪੇਸ਼ ਕਰਕੇ ਵਾਹ ਵਾਹ ਖੱਟੀ – ਸੀ.ਐਮ ਵੀਰਭੱਦਰ ਵੀ ਰਹੇ ਮੌਜ਼ੂਦ।

▶ ਰਾਜ ਸਭਾ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਸੀ.ਐਮ ਬਾਦਲ ਨੇ ਦੱਸਿਆ ਮੋਕਾਪ੍ਰਸਤ।

▶ ਮੈਡਮ ਨਵਜੋਤ ਸਿੱਧੂ ਨੇ ਕੀਤਾ ਪਲਟਵਾਰ, ਕਿਹਾ ਸੀ.ਐਮ ਬਾਦਲ ਤੋਂ ਵੱਡਾ ਮੋਕਾਪ੍ਰਸਤ ਕੋਈ ਨਹੀਂ।

▶ ਦਿੱਲੀ ਵਿੱਚ ਸੀ.ਬੀ.ਆਈ ਵਲੋਂ 9 ਲੱਖ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤੇ ਆਈ.ਏ.ਐਸ ਅਫਸਰ ਬੀ.ਕੇ ਬਾਂਸਲ ਦੀ ਪਤਨੀ ‘ਤੇ ਬੇਟੀ ਵਲੋਂ ਆਤਮ ਹੱਤਿਆ।

▶ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਈ.ਡੀ ਨੇ ਤੀਜੀ ਵਾਰ ਭੇਜਿਆ 21 ਜੁਲਾਈ ਨੂੰ ਪੇਸ਼ ਹੋਣ ਦਾ ਨੋਟਿਸ।

▶ ਰਾਜ ਸਭਾ ਤੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ‘ਤੇ ਬੋਲੇ ਪ੍ਰਦੇਸ਼ ਭਾਜਪਾ ਪ੍ਰਧਾਨ ਵਿਜੇ ਸਾਂਪਲਾ – ਅਜੇ ਵੀ ਭਾਜਪਾ ‘ਚ ਹਨ ਨਵਜੋਤ ਸਿੱਧੂ।

▶ ਮੈਡਮ ਨਵਜੋਤ ਸਿੰਘ ਦਾ ਅਸਤੀਫਾ ਨਹੀਂ ਮਿਲਿਆ, ਮਿਲੇਗਾ ਤਾਂ ਕਰਾਂਗੇ ਮਨਜ਼ੂਰ – ਸੀ.ਐਮ ਬਾਦਲ, ਕਿਹਾ ਸਾਰੇ ਭਗੌੜੇ ਇਕੋ ਪਾਰਟੀ ‘ਚ ਹੀ ਹੋ ਰਹੇ ਹਨ ਸ਼ਾਮਿਲ।

▶ ਆਪ ਵਿੱਚ ਚੰਗੇ ਅਕਸ ਵਾਲੇ ਆਗੂਆਂ ਦਾ ਹੋਵੇਗਾ ਸਵਾਗਤ – ਭਗਵੰਤ ਮਾਨ।

▶ ਦਿੱਲੀ ਦੀ ਅਦਾਲਤ ਨੇ ਵੀਰਭੱਦਰ ਦੀ ਅਰਜੀ ‘ਤੇ ਈ.ਡੀ ਨੂੰ 21 ਜੁਲਾਈ ਲਈ ਭੇਜਿਆ ਨੋਟਿਸ।

▶ ਮਾਮਲਾ ਰਾਹੁਲ ਗਾਂਧੀ ਵਲੋਂ ਮਹਾਤਮਾ ਗਾਂਧੀ ਨੂੰ ਆਰ.ਐਸ.ਐਸ ਵਲੋਂ ਮਾਰਨ ਦੇ ਦੋਸ਼ਾਂ ਦਾ – ਸੁਪਰੀਮ ਕੋਰਟ ਨੇ ਕਿਹਾ ਰਾਹੁਲ ਮੁਆਫੀ ਮੰਗਣ ਜਾਂ ਮੁਕੱਦਮੇ ਦਾ ਸਾਹਮਣਾ ਕਰਨ ਲਈ ਰਹਿਣ ਤਿਆਰ।

▶ ਕੇਂਦਰ ਵਿਵਾਦਿਤ ਵੈਬਸਾਈਟਾਂ ‘ਤੇ ਰੋਕ ਲਗਾਉਣ ਅਤੇ ਸ਼ੋਸ਼ਲ ਮੀਡੀਆ ‘ਤੇ ਸਖਤੀ ਦੇ ਰੋਂਅ ‘ਚ।

▶ ਭੂਚਾਲ ਦੀ ਅਗਾਊਂ ਵਾਰਨਿੰਗ ਦੇਣ ਵਾਲਾ ਹਰਿਆਣਾ ਬਣਿਆ ਦੇਸ਼ ਦਾ ਪਹਿਲਾ ਸੂਬਾ, ਸਥਾਪਿਤ ਕੀਤੇ ਯੰਤਰ ਨਾਲ 30 ਸੈਕਿੰਡ ਪਹਿਲਾਂ ਮਿਲੇਗੀ ਸੂਚਨਾ।

▶ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਹੀ ਹੈ ਯਮਨਾ, ਡੇਂਗੂ ਦਾ ਖਤਰਾ ਵਧਿਆ – ਮਰੀਜ਼ਾਂ ਦੀ ਗਿਣਤੀ 50 ਹੋਈ।

▶ ਆਪਣੇ ਸਮੇਂ ਦੀ ਮਸ਼ਹੂਰ 80 ਸਾਲਾ ਗਾਇਕਾ ਮੁਬਾਰਕ ਬੇਗ ਦਾ ਮੁੰਬਈ ‘ਚ ਹੋਇਆ ਦਿਹਾਂਤ।

▶ ਪਾਰਟੀ 2017 ਚੋਣਾਂ ਜਿੱਤਣ ‘ਤੇ ਪੰਜਾਬ ਵਿੱਚ ਜਿਸ ਨੂੰ ਮੁੱਖ ਮੰਤਰੀ ਬਣਾਏਗੀ, ਉਸ ਦੀ ਰਹਿਨੁਮਾਈ ‘ਚ ਸਭ ਕਰਨਗੇ ਕੰਮ – ਭਗਵੰਤ ਮਾਨ।

▶ ਰਾਜਨਾਥ ਸਿੰਘ ਦਾ ਸੰਸਦ ‘ਚ ਬਿਆਨ – ਅਰੁਨਾਚਲ ਤੇ ਉਤਰਾਖੰਡ ਸੰਕਟ ਸੀ ਮੰਦਭਾਗਾ, ਦੋਨਾਂ ਲਈ ਕਾਂਗਰਸ ਜਿੰਮੇਵਾਰ।

▶ ਜੰਮੂ ਕਸ਼ਮੀਰ ਦੇ ਅਰਨੀਆਂ ਸੈਕਟਰ ‘ਚ ਫੋਜ ਵਲੋਂ ਇਕ ਪਾਕਿਸਤਾਨੀ ਘੁਸਪੈਠੀਆ ਕਾਬੂ।

▶ 22 ਜੁਲਾਈ ਨੂੰ ਗੁਜਰਾਤ ਦੌਰੇ ਤੇ ਜਾਣਗੇ ਆਪ ਸੰਯੋਜਕ ਕੇਜਰੀਵਾਲ।

▶ ਭਾਜਪਾ ਸੰਸਦ ਮੈਂਬਰ ਕੀਰਤੀ ਅਜ਼ਾਦ ਦੀ ਪਤਨੀ ਪੂਨਮ ਅਜ਼ਾਦ ‘ਆਪ’ ‘ਚ ਹੋ ਸਕਦੀ ਹੈ ਸ਼ਾਮਿਲ?

▶ ਜਲੰਧਰ ਕੈਂਟ ਦੇ ਅਕਾਲੀ ਦਲ ਤੋਂ ਮੁਅੱਤਲਸ਼ੁਦਾ ਵਿਧਾਇਕ ਪ੍ਰਗਟ ਸਿੰਘ ਦੀ ਆਪ ‘ਚ ਜਾਣ ਦੀ ਚਰਚਾ।

▶ ਦਿੱਲੀ ਪੁਲਿਸ ਦੀ ਸੂਚਨਾ ਵੇਚਣ ਵਾਲੇ 4 ਗ੍ਰਿਫਤਾਰ – ਸਾਈਬਰ ਸੈਲ ਨੇ ਕੀਤੇ ਗ੍ਰਿਫਤਾਰ।

▶ ਦੂਸਰੇ ਸੂਬਿਆਂ ‘ਚ ਤਬਦੀਲ ਹੋ ਸਕਣਗੇ ਜੰਮੂ ਕਸ਼ਮੀਰ ਦੇ ਅਦਾਲਤੀ ਕੇਸ- ਸੁਪਰੀਮ ਕੋਰਟ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply