Sunday, March 22, 2026

ਜੀ.ਐਨ.ਡੀ.ਯੂ ਨਾਨ-ਟੀਚਿੰਗ ਐਸੋਸੀਏਸ਼ਨ ਨੇ ਕੀਤੀ ਵੀ.ਸੀ. ਖਿਲਾਫ ਗੇਟ ਰੈਲੀ

PPN1907201612 PPN1907201613
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ ਖੁਰਮਣੀਆ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਖ-ਵੱਖ ਵਰਗਾਂ ਦੀ ਵਿਰੋਧਤਾ ਦਾ ਸਾਹਮਣਾ ਕਰਦੇ ਆ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ. ਪ੍ਰੋ: ਅਜੈਬ ਸਿੰਘ ਬਰਾੜ ਦੇ ਖਿੳਲਾਫੳ ਅੱਜ ਸਵੇਰੇ 8.45 ਵਜੇ ਤੋ ਲੈ ਕੇ 9.30 ਵਜੇ ਤੱਕ ਨਾਨ-ਟੀਚਿੰਗ ਐਸੋਸੀਏਸ਼ਨ ਵਲੋ ਪ੍ਰਬੰਧਕੀ ਬਲਾਕ ਦੇ ਸਾਹਮਣੇ ਵਿਸ਼ਾਲ ਗੇਟ ਰੈਲੀ ਦਾ ਆਯੋਜਨ  ਕਰਕੇ ਨਾਅਰੇਬਾਜੀ ਕੀਤੀ । ਪ੍ਰਧਾਨ ਬਲਵੀਰ ਸਿੰਘ ਗਰਚਾ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਦੌਰਾਨ ਨਾਨ-ਟੀਚਿੰਗ ਐਸੋਸੀਏਸ਼ਨ ਦੇ ਸੈਕੜੇ ਮਹਿਲਾ-ਪੁਰਸ਼ ਕਰਮਚਾਰੀਆਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।ਇਸ ਰੋਸ ਮੁਜੳਾਹਰੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਲਵੀਰ ਸਿੰਘ ਗਰਚਾ ਤੇ ਸਕੱਤਰ ਹਰਦੀਪ ਸਿੰਘ ਨਾਗਰਾ ਨੇ ਸਾਂਝੈ ਤੌਰ ਤੇ ਕਿਹਾ ਕਿ ਕਰਮਚਾਰੀਆਂ ਦੀਆਂ ਪਿਛਲੇ ਲੰਮੇ ਸਮੇ ਤੋ ਲਟਕਦੀਆਂ ਆ ਰਹੀਆਂ ਮੰਗਾਂ ਤੇ ਭਖਦੇ ਮਸਲਿਆਂ ਨੂੰ ਲੈ ਕੇ ਵੀ.ਸੀ. ਨੂੰ ਲਿਖਤੀ ਰੂਪ ਵਿਚ ਦੱਸ਼ਿਾ ਜਾ ਚੁੱਕਾ ਹੈ ਪਰ ਉਸ ਦੇ ਕੰਨਾਂ ਤੇ ਜੂੰ ਨਹੀ ਸਰਕਦੀ । ਉਨ੍ਹਾਂ ਇੱਕ ਵਾਰ ਫਿੳਰ ਮੰਗਾਂ ਤੇ ਰੌਸ਼ਨੀ ਪਾਉਦਿਆਂ ਕਿਹਾ ਕਿ ਐਸੋਸੀਏਸ਼ਨ ਮੰਗ ਕਰਦੀ ਹੈ ਕਿ 33% ਕੌਟੇ ਅਧੀਨ ‘ਸੀ’ ਕਲਾਸ ਕਰਮਚਾਰੀਆਂ ਦਾ ਟੈਸਟ ਲਿਆ ਜਾਵੇ । ਲਾਇਬ੍ਰੇਰੀ ਸਟਾਫ, ਬਿਜਲੀ ਸਟਾਫ, ਪਰੂਫ ਰੀਡਰਾਂ ਅਤੇ ਡਾਟਾ ਐਟਰੀ ਓਪਰੇਟਰਾਂ ਦੇ ਗਰੇਡ ਪੇ ਦਿੱਤੇ ਜਾਣ। 4, 9, 14 ਏ.ਸੀ.ਪੀ. ਦਿੱਤੀ ਜਾਵੇ।ਰੁਕੀਆਂ ਹੋਈਆਂ ਤਰੱਕੀਆਂ ਕੀਤੀਆਂ ਜਾਣ।ਉਨ੍ਹਾਂ ਕਿਹਾ ਕਿ ਸਕਿਉਰਿਟੀ ਗਾਰਡ ਦੇ ਸਪੈਸ਼ਲ ਪੇ ਨੂੰ ਬੇਸਿਕ ਬੁਣਾਇਆ ਜਾਵੇ । ਇਸੇ ਤਰ੍ਹਾਂ ਰੈਨੋਵੇਟ ਦਾ ਕੰਮ ਵੀ ਜਲਦੀ ਨਿਪਟਾਇਆ ਜਾਵੇ । ਇਸ ਰੋਸ ਗੇਟ ਰੈਲੀ ਨੂੰ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੀ.ਸੀ ਆਪਣੇ ਚਹੇਤਿਆਂ ਨੂੰ ਨਿੱਜੀ ਸਵਾਰਥ ਪਹੁੰਚਾਉਣ ਦੇ ਮੰਤਵ ਨਾਲ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਹਰ ਤਰ੍ਹਾਂ ਦੇ ਹੱਥਕੰਢੇ ਵਰਤ ਰਿਹਾ ਹੈ ਜਦੋ ਕਿ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਤੇ ਅਧਿਕਾਰਾਂ  ਨੂੰ ਜਾਣ ਬੁੱਝ ਕੇ ਨਜੳਰ ਅੰਦਾਜੳ ਕੀਤਾ ਜਾ ਰਿਹਾ ਹੈ । ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਤੌਰ ਤੇ ਦਲਅੰਦਾਜ਼ੀ ਕਰਕੇ ਮੁਲਾਜੳਮਾਂ ਦੀਆਂ ਹੱਕੀ ਮੰਗਾਂ ਤੇ ਮਸਲੇ ਹੱਲ ਕਰਵਾਉਣ । ਮੰਗਾਂ ਨਾਂ ਮੰਨੇ ਜਾਣ ਦੀ ਸੂਰਤ ਵਿਚ ਸੰਘਰਸ਼ ਤੇਜ ਕੀਤਾ ਜਾਵੇਗਾ । ਇਸ ਮੌਕੇ ਭਗਵੰਤ ਸਿੰਘ ਸਿੱਧੂ, ਮਨਪ੍ਰੀਤ ਸਿੰਘ, ਤੇਜਵੰਤ ਸਿੰਘ ਗਿੱਲ, ਅਵਤਾਰ ਸਿੰਘ, ਸਤਬੀਰ ਸਿੰਘ, ਰਾਜਿੰਦਰ ਕੁਮਾਰ, ਪ੍ਰਗਟ ਸਿੰਘ, ਹਰਦੀਪ ਸਿੰਘ, ਸੁਰਿੰਦਰ ਕੁਮਾਰ ਹਾਜਰ ਸਨ ।

Check Also

ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …

Leave a Reply